ਖੂਹ ਦੇ ਸੱਜਰੇ ਪਾਣੀ ਵਾਂਗੂੰ
ਮਿੱਠੀਆਂ ਤੇਰੀਆਂ
ਗੱਲਾਂ ਬਾਤਾਂ
ਉਮਰ, ਹਯਾਤੀ ਸ਼ੁਕਰ ਦੁਪਹਿਰਾਂ
ਤੇਰੇ ਮੁਖੜੇ ਦਾ ਪਰਛਾਵਾਂ
ਤਪਦੇ ਥਲ ਵਿਚ
ਪੋਲੇ ਪੈਰੀਂ

ਦਿਲ ਦੀ ਨਗਰੀ ਜਾਵਣ ਵਾਲੇ
ਤਰੇਹਾਏ ਦੀ ਬੁੱਕ ਨੂੰ
ਆਪਣੇ ਲਫ਼ਜ਼ਾਂ ਦੇ ਜਾਦੂ ਨਲ਼ ਭਰ ਦੇ
ਇਸ ਨੂੰ ਅਪਣਾ ਮੁੱਖ ਵਿਖਾ ਕੇ
ਉਹਦੇ ਰਸਤੇ ਤੇ ਛਾਂ ਕਰਦੇ