ਕਾਲੇ ਰੰਗ ਦੀ ਸਾਰ ਤੂੰ ਕੀ ਜਾਣੇ

ਕਾਲੇ ਰੰਗ ਦੀ ਸਾਰ ਤੂੰ ਕੀ ਜਾਣੇ, ਕਾਲੇ ਰੰਗ ਨੂੰ ਅੱਖਾਂ ਤੇ ਚੁੱਕਦਾ ਸਾਂ
ਕਾਲੇ ਰੰਗ ਦਾ ਕਦਰ ਬੁਲੰਦ ਹੋਇਆ, ਸਿਫ਼ਤਾਂ ਕਰਦਿਆਂ ਮੂਲ ਨਾ ਥੱਕਦਾ ਸਾਂ
ਗੱਲ ਰਾਜ਼ ਦੀ ਖੋਲ੍ਹਣੀ ਪਈ ਮੈਨੂੰ, ਇਸੇ ਵਾਸਤੇ ਮਿੱਟੀਆਂ ਫੱਕਦਾ ਸਾਂ
ਕਾਲ਼ੀ ਲੀਲੀ ਦੇ ਪੁੱਜ ਮਨਜ਼ੂਰ ਮੀਆਂ, ਮੈਂ ਤੇ ਕਮਲੀ ਮੁਹੰਮਦ ਦੀ ਤੱਕ ਦਾ ਸਾਂ