ਏਨੇ ਡਰ ਨੇਂ ਦੁਨੀਆ ਅਤੇ ਰਾਤਾਂ ਨੂੰ ਵੀ ਸੁਣਦੇ ਨਈਂ

ਏਨੇ ਡਰ ਨੇਂ ਦੁਨੀਆ ਅਤੇ ਰਾਤਾਂ ਨੂੰ ਵੀ ਸੁਣਦੇ ਨਈਂ
ਇਕ ਦੂਜੇ ਦਾ ਮੂੰਹ ਵੇਹੰਦੇ ਨੇਂ, ਵੇਹੰਦੇ ਨੇਂ ਤੇ ਰੋਵਨਦੇ ਨਈਂ

ਸਾਰਾ ਦਿਨ ਹੀ ਲੰਘ ਜਾਂਦਾ ਏ ਆਪਣੇ ਹਿੱਸੇ ਜੋੜਨ ਵਿਚ
ਅੱਧੇ ਖਿਲਰੇ ਲੱਭ ਜਾਂਦੇ ਨੇਂ, ਬਾਕੀ ਅੱਧੇ ਹੁੰਦੇ ਨਈਂ

ਕਮਰੇ ਖ਼ਾਲੀ ਕਰਦੇ ਅਪਣਾ ਅੰਦਰ ਖ਼ਾਲੀ ਕਰ ਬੈਠੇ ਆਂ
ਹੁਣ ਪਾਵੇਂ ਕੋਈ ਥਾਂ ਨਾ ਹੋਵੇ ਘਰ ਦੇ ਬੂਹੇ ਢੋ ਹੁੰਦੇ ਨਈਂ

ਵੇਲ਼ਾ ਕੁਨਬਾ ਨਾਲੇ ਲੋਕੀ ਜਿੰਨਾਂ ਲੱਭੇ ਖਾ ਜਾਂਦੇ ਨੇਂ
ਮਾਪੇ ਪੱਲਿਓਂ ਨਾ ਵੀ ਲਾਵਣ ਘੱਟੋ ਘੱਟ ਓ ਖੋਹੰਦੇ ਨਈਂ

ਸੁੱਤੇ ਹੋਇਆਂ ਜਿਹੜੇ ਸੁਫ਼ਨੇ ਅੱਖਾਂ ਅੱਗੇ ਬਲਦੇ ਨੇਂ
ਖ਼ੋਰੇ ਕਿੱਥੇ ਰਹਿ ਜਾਂਦੇ ਨੇਂ ਤਾਹੀਓਂ ਚਾਨਣ ਪਾਉਂਦੇ ਨਈਂ