ਸੈਫ਼ਾਲ ਮਲੂਕ

ਤਾਜ ਮਲੂਕ ਤੇ ਮਲਿਕਾ ਖ਼ਾਤੂਨ ਦੀ ਮੁਲਾਕਾਤ

ਅੱਗੋਂ ਮਲਿਕਾ ਨਜ਼ਰੀ ਆਈ, ਤਾਜ ਮਲੂਕੇ ਤਾਈਂ
ਅੱਠ ਸਲਾਮ ਕਰੇਂਦੀ ਚਾਚੇ, ਰਿਣੀ ਪਾਕਹਾਈਂ

ਚਾਚੇ ਨੇ ਗੱਲ ਲਾਈ ਬੇਟੀ, ਦੂਏ ਹੰਜੋਂ ਰੋਂਦੇ
ਸ਼ੁਕਰ ਅਲੱਹਮਦ ਗੁਜ਼ਾਰਨ ਰੱਬ ਦਾ, ਸਦਕੇ ਸਦਕੇ ਹੁੰਦੇ

ਤਾਜ ਮਲੂਕ ਨਾ ਮੇਵੇ ਜਾਮੇ, ਬਦਨ ਫੰਡਾ ਯਾ ਸ਼ਾਦੀ
ਮੇਰ ਵਜ਼ੀਰ ਰੁਲੇ ਆ ਪਿੱਛੋਂ, ਹੋਈ ਮੁਬਾਰਕ ਬਾਦੀ

ਮਲਿਕਾ ਨੂੰ ਪੋਸ਼ਾਕ ਲਵਾਈ, ਜ਼ੇਵਰ ਬਾਦ ਸ਼ਹਾਨਾ
ਡੋਲੀ ਪਾ ਘਰਾਂ ਨੂੰ ਚਲੇ, ਫਿਰ ਯਾ ਨੇਕ ਜ਼ਮਾਨਾ

ਖ਼ੁਸ਼ੀਆਂ ਦੇ ਦਰਵਾਜ਼ੇ ਖੁੱਲੇ, ਮਾਰੇ ਤਾਕ ਗ਼ਮਾਂ ਦੇ
ਡੋਲੀ ਉੱਤੋਂ ਮੁਹਰਾਂ ਮੋਤੀ, ਸਦਕੇ ਸੁੱਟਦੇ ਜਾਂਦੇ

ਹਰਮਾਂ ਅੰਦਰ ਖ਼ਬਰਾਂ ਗਿਆਂ, ਕਰਮਾਂ ਮੌਜ ਉਠਾਈ
ਇਸਤਕ਼ਬਾਲ ਕਰੋ ਅੱਠ ਸਭੇ, ਮਲਿਕਾ ਖ਼ਾਤੋਂ ਆਈ

ਹਰ ਬੇਗਮ ਹਰ ਗੋਲੀ ਬੀ ਬੀ, ਨੂੰਹਾਂ ਧੀਆਂ ਭੈਣਾਂ
ਮੇਰ ਵਜ਼ੀਰ ਸਭਸ ਦਿਆਂ ਹਰਮਾਂ, ਲਾਜ਼ਿਮ ਹੋਇਆ ਵੀਣਾ

ਇਸਤਕ਼ਬਾਲ ਉਹਦੇ ਨੂੰ ਡੋਲੇ, ਸ਼ਹਿਰੋਂ ਬਾਹਰ ਆਏ
ਜ਼ੇਵਰ ਜ਼ੇਬ ਸ਼ਹਾਨਾ ਯਾਰੋ, ਅੰਤ ਨਾ ਕੀਤਾ ਜਾਏ

ਬਾਹੀਆਂ ਸੋਨੇ ਚਾਂਦੀ ਆਹੀਆਂ, ਖ਼ੂਬ ਉਛਾੜ ਬਨਾਤੀ
ਕਲਸ ਕਿਨਾਰੇ ਝੱਲ ਮਿਲ ਕਰਦੇ, ਸੱਚੇ ਮੋਤੀਂ ਜ਼ਾਤੀ

ਡੋਲੀ ਵੇਖ ਉਸ ਡੋਲੇ ਯਾਰੋ, ਡੋਲੇ ਚਿੱਤ ਦਲੇਰਾਂ
ਤੱਕ ਬਾਬਤ ਦਿਲ ਰਹੇ ਨਾ ਸਾਬਤ, ਭੱਜਦੀ ਸ਼ੇਰੀ ਸ਼ੇਰਾਂ

ਮਾਸੀ ਫੁਫੀ ਚਾਚੀ ਤਾਈ, ਭੈਣਾਂ ਸੰਗਤ ਸਿਆਂ
ਰੋ ਰੋ ਮਲਿਕਾ ਦੇ ਗਲ ਮਿਲ ਕੇ, ਲੈ ਘਰਾਂ ਨੂੰ ਗਿਆਂ

ਸ਼ਾਦੀ ਦੇ ਸ਼ਦਿਆਨੇ ਵਜੇ, ਮਿਲੀ ਮੁਬਾਰਕਬਾਦੀ
ਗਈ ਗੁਆਤੀ ਰੱਬ ਲਿਆਂਦੀ, ਫਿਰ ਮਲਿਕਾ ਸ਼ਹਿਜ਼ਾਦੀ

ਹਰ ਸਵਾਣੀ ਬੀ ਬੀ ਰਾਣੀ, ਧਾਨੀ ਲੈ ਨਜ਼ਰਾਨੇ
ਜ਼ੇਵਰ ਬਿਊਰ ਨਕਦ ਤਰੀਵਰ, ਗਲਈਂ ਰਲੇ ਸ਼ਹਾਨੇ

ਕਰ ਇੱਜ਼ਤ ਇਕਰਾਮ ਹਜ਼ਾਰਾਂ, ਨਾਲ਼ ਤਮਾਮ ਆਈਨੇ
ਮਲਿਕਾ ਖ਼ਾਤੋਂ ਅੰਦਰ ਆਂਦੀ, ਠੰਡ ਪਈ ਵਿਚ ਸੀਨੇ

ਤਖ਼ਤ ਅਤੇ ਸ਼ਾਹਜ਼ਾਦੀ ਤਾਈਂ, ਘਰ ਦੇ ਲੋਕ ਬਹਾਲਨ
ਮੁੜ ਮੁੜ ਫੇਰ ਹਠਾਂ ਸੀ ਢਹਿੰਦੀ, ਜੇ ਸੌ ਪਗੜ ਅ ਠਾਲਨ

ਪੁੱਛਣ ਲੱਗੇ ਗੱਲ ਸਫ਼ਰ ਦੀ, ਬੀ ਬੀ ਦਸ ਕਹਾਣੀ
ਬਾਰਾਂ ਬਰਸ ਹੋਏ ਤੁਧ ਛਪੀਆਂ, ਕਿਸ ਕਿਸ ਤਰ੍ਹਾਂ ਦਹਾਨੀ

ਕੇ ਕੁਝ ਕੈਦ ਮੁਸੀਬਤ ਝਾਗੀ, ਕੈਡਿਕ ਰੰਜ ਸਫ਼ਰ ਦੇ
ਕੀਕਰ ਰੱਬ ਖ਼ਲਾਸੀ ਬਖ਼ਸ਼ੀ, ਆਈਐਂ ਤਰਫ਼ ਉਸ ਘਰ ਦੇ

ਅਸੀਂ ਫ਼ਿਰਾਕ ਤੇਰੇ ਵਿਚ ਰੋਂਦੇ, ਨੈਣਾਂ ਨੀਂਦ ਨਾ ਪਾਈ
ਰੱਬ ਮਾਲਮ ਕੇ ਜਾਣੇ ਆਲਮ, ਜ਼ਾਲਮ ਰੋਗ ਜੁਦਾਈ

ਬਾਬਲ ਮਾਈ ਭੈਣਾਂ ਭਾਈ, ਰਾਤ ਦਿਨ੍ਹਾਂ ਤੁਧ ਰੋਂਦੇ
ਜੇ ਕੁਝ ਪਿਤਾ ਉਨ੍ਹਾਂ ਨੂੰ ਲੱਭਦਾ, ਸਭ ਤਸਦਕ ਹੁੰਦੇ

ਕੁੱਖ ਮਾਈ ਦੀ ਤੇਰੀ ਜਾਈ, ਦੁੱਖ ਭਰੇ ਸੁਖ ਭਾਗੇ
ਚਿੱਟਾ ਪੂਣੀ ਰੰਗ ਹੋਇਆ ਸੋ, ਸੁੱਕ ਹੋਈ ਜਿਉਂ ਧਾਗੇ

ਖਾਵਣ ਲਾਵਣ ਭਾਵਨ ਨਾਹੀਂ, ਜਾਵਣ ਜਿਗਰ ਜਿਨ੍ਹਾਂ ਦੇ
ਮਾਪੇ ਕਰਨ ਸਿਆਪੇ ਦਿਲ ਵਿਚ, ਰਹਿੰਦੇ ਤਾਪੇ ਮਾਣਦੇ

ਸਿਆਂ ਤੁਧ ਬਿਨ ਨਿੱਘਰ ਗਿਆਂ, ਮਿਲੀਆਂ ਮੰਜੀਆਂ ਝੁਕੀਆਂ
ਹਿੱਕ ਮੋਇਆਂ ਹਿੱਕ ਹੋਇਆਂ ਖ਼ਫ਼ਤੀ, ਹਿੱਕ ਜੋਬਨ ਦੇ ਵਿਕੀਆਂ

ਅੰਦਰ ਦਾਗ਼ ਵਿਛੋੜੇ ਵਾਲੇ, ਕਾਲੇ ਵਾਂਗਣ ਲਾਲੇ
ਰੰਗ ਪਹਨਾਵਾ ਅੰਗ ਪੁਸ਼ਾਕਾਂ, ਜਿਗਰ ਵਿਚੋਂ ਪਰ ਕਾਲੇ

ਹੁਸਨ ਖੇਡਣ ਸੋਹਲੇ ਗਾਵਣ, ਸੀਸ ਗੰਦਾਉਣ ਭਲੇ
ਝੱਲੀਆਂ ਹੋਇਆਂ ਗਲੀਆਂ ਇੰਦ,ਰ ਚਲੀਆਂ ਨੇਂ ਸਿਰ ਖੁੱਲੇ

ਸੁਰਮਾ ਪਾਵਨ ਮਹਿੰਦੀ ਲਾਵਣ, ਵਟਣਾ ਤੇਲ ਮਲਾਵਨ
ਟਿੱਕਾ ਧੜੀ ਦੰਦਾਸਾ ਸ਼ੀਸ਼ਾ, ਮਾਸਾ ਕਿਸੇ ਨਾ ਭਾਵਨ

ਵੈਣ ਕਰਨ ਦਿਨ ਰੀਣ ਗ਼ਮਾਂ ਦੇ, ਚੈਨ ਗਿਆ ਸਭ ਸਨਗੋਂ
ਜਿਸ ਘਰ ਸ਼ਮ੍ਹਾ ਨਹੀਂ ਕੱਦ ਮਲਿਕਾ, ਮਜਲਿਸ ਹੋਈ ਪਤਨਗੋਂ

ਤੀਰ ਤੇਰੇ ਦਾ ਚੀਰ ਕਲੇਜੇ, ਵੀਰ ਫਿਰਨ ਜਿਉਂ ਫੱਟੇ
ਤੰਗ ਹਯਾ ਤੋਂ ਆਖਣ ਵਾਤੋਂ, ਮਲਿਕਾ ਖ਼ਾਤੋਂ ਪੁੱਟੇ

ਦਰਦ ਫ਼ਿਰਾਕ ਤੇਰੇ ਜੋ ਮਲਿਕਾ, ਕੀਤੀ ਭਾਅ ਅਸਾਡੇ
ਗੁਜ਼ਰ ਗਈ ਜਿਸ ਹੋਣਾ ਆਹਾ, ਮਾਰ ਸਹਾਈ ਡਾਹਢੇ

ਖ਼ਬਰ ਨਹੀਂ ਸਿਰ ਤੇਰੇ ਉੱਤੇ, ਕੀਕਰ ਕਿਵੇਂ ਵਹਾਨੀ
ਕੱਤ ਸਬੱਬ ਖ਼ਲਾਸੀ ਹੋਈ, ਆ ਦੱਸੀਂ ਖੋਲ ਕਹਾਣੀ

ਮਲਿਕਾ ਖੋਲ ਸੁਣਾਇਆ ਕਿੱਸਾ, ਦਫ਼ਤਰ ਫੁੱਲ ਗ਼ਮਾਂ ਦਾ
ਰੱਬ ਸਬੱਬ ਬਣਾਇਆ ਮੈਨੂੰ, ਸੈਫ਼ ਮਲੂਕੇ ਆਂਦਾ

ਜ਼ਾਲਮ ਦਿਓ ਵੱਡੇ ਦੀ ਕੈਦੋਂ,ਉਸ ਵੀਰੇ ਛਿੜ ਕਾਈ
ਹੁਕਮ ਰਬੇ ਦਾ ਹਿੰਮਤ ਉਸ ਦੀ, ਹੋਰ ਸਬੱਬ ਨਾ ਕਾਈ

ਜੇਹੜੀ ਨਾਲ਼ ਮੇਰੇ ਇਸ ਕੀਤੀ, ਜਾਂਦੀ ਨਹੀਂ ਮੁਕਾਈ
ਕਰਨੀ ਇਸ ਦੀ ਮੈਨੂੰ ਦੱਸਦੀ, ਕੀਮਤ ਕੌਣ ਚੁਕਾਈ

ਸੁੱਕੇ ਭਾਈ ਮਾਂ ਪਿਓ ਜਾਏ, ਨਹੀਂ ਮੈਨੂੰ ਇਸ ਜਿਹੇ
ਜਿਸ ਨੇ ਮੇਰੇ ਕਾਰਨ ਕੇਤੇ, ਕਾਰਨ ਸਖ਼ਤ ਅਵੀਹੇ

ਵਾਲ਼ ਉਹਦੇ ਤੋਂ ਘੋਲ਼ ਘੁੰਮਾਏ, ਸੇ ਭਾਈ ਲੱਖ ਭੈਣਾਂ
ਸਿਰ ਭੀ ਕੱਟ ਤਲ਼ੀ ਤੇ ਰੁੱਖਾਂ, ਜੇ ਇਸ ਹੋਵੇ ਲੈਣਾ

ਜਿਸ ਕੈਦੋਂ ਛਿੜਕਾਇਆ ਉਸ ਨੇ, ਮੈਂ ਨਿਮਾਣੀ ਤਾਈਂ
ਜੰਗ ਨਿਸੰਗ ਹੋਇਆ ਸੰਗ ਦੇਵੇ, ਕੇਤੂਸ ਮਾਰ ਅਜ਼ਾਈਂ

ਸਕੀਆਂ ਭਾਈਆਂ ਵਾਲੀ ਨਜ਼ਰਿਏ, ਰਿਹਾ ਮੇਰੇ ਵੱਲ ਤੱਕਦਾ
ਸਾਹਵੇਂ ਅੱਖ ਨਾ ਕਰੇ ਹੀਓਂ, ਉੱਚਾ ਬੋਲ ਨਾ ਸਕਦਾ

ਜੇ ਕੁਝ ਖ਼ੂਬੀ ਉਸ ਨੇ ਕੀਤੀ, ਹੋਰ ਨਹੀਂ ਕੋਈ ਕਰਦਾ
ਜੇ ਕੋਈ ਸਿੱਕਾ ਮੇਰਾ ਹੋਸੀ, ਰਹਿਸੀ ਉਸ ਦਾ ਬਰਦਾ

ਇਸ ਦਾ ਹੱਕ ਮੁਕਾਵਨ ਜੋਗੀ, ਨਹੀਂ ਮੇਰੀ ਕੁੱਲ ਸਾਰੀ
ਮੈਂ ਪਰ ਹੈ ਵਡਿਆਈ ਉਸ ਦੀ, ਹੱਦੋਂ ਬੇ ਸ਼ੁਮਾਰੀ

ਸੈਫ਼ ਮਲੂਕ ਇਹਦਾ ਹੈ ਨਾਵਾਂ ,ਮਿਸਰ ਸ਼ਹਿਰ ਦਾ ਵਾਲੀ
ਵੀਰ ਅਸੀਲ ਧਰਮ ਦਾ ਭਾਈ, ਹਰ ਹਰ ਈਬੋਂ ਖ਼ਾਲੀ

ਮੈਨੂੰ ਫੜ ਫੜ ਤਖ਼ਤ ਬਹਾ ਲੌ, ਇਸ ਬਣ ਕੀਕਰ ਬਹਿਸਾਂ
ਜਾਂ ਜਾਂ ਉਹ ਦਿਲਸ਼ਾਦ ਨਾ ਹੋਵੇ, ਮੈਂ ਦੁਖਿਆਰੀ ਰਹੱਸਾਂ

ਤਾਜ ਮਲੂਕ ਸੁਣੀ ਗੱਲ ਸਾਰੀ, ਜੋ ਮਲਿਕਾ ਫ਼ਰਮਾਈ
ਸੈਫ਼ ਮਲੂਕ ਸਦਾਇਆ ਮਹਿਲੀਂ, ਬਹੁਤ ਕੀਤੀ ਵਡਿਆਈ

ਨੂੰਹਾਂ ਧੀਆਂ ਹਰਮਾਂ ਤਾਈਂ, ਸਭਨਾਂ ਨੂੰ ਫ਼ਰਮਾਇਆ
ਸੈਫ਼ ਮਿਲੋ ਕੌਂ ਮਨਾ ਨਾ ਕਜੋ, ਜਾਣੂ ਮਾਂ ਪਿਓ ਜਾਇਆ

ਨਾ ਕੋਈ ਬੀ ਬੀ ਛਪੇ ਇਸ ਥੀਂ, ਨਾ ਕੋਈ ਪਰਦਾ ਤਾਣੇ
ਇਹ ਫ਼ਰਜ਼ੰਦਾਂ ਨਾਲੋਂ ਚੰਗਾ, ਹੈ ਅਸਾਡੇ ਭਾਣੇ

ਮਲਿਕਾ ਖ਼ਾਤੋਂ ਬੇਟੀ ਸਾਡੀ, ਇਸ ਥੀਂ ਕਿਹੜੀ ਚੰਗੀ
ਇਸ ਨੇ ਉਸ ਨੂੰ ਵੀਰ ਬਣਾਇਆ, ਦੂਰ ਕੀਤੀ ਦੁਰੰਗੀ

ਤਾਜ ਮਲੂਕ ਤਖ਼ਤ ਤੇ ਬੈਠਾ, ਵੇਹੜਾ ਫ਼ਰਸ਼ ਸੁਹਾਇਆ
ਸੈਫ਼ ਮਲੂਕ ਬਰਾਬਰ ਆਪਣੇ, ਸਜਿਏ ਪਾਸ ਬਹਾਇਆ​

ਖਬਿਏ ਪਾਸਿਏ ਮਲਿਕਾ ਖ਼ਾਤੋਂ ,ਬੈਠੀ ਹੋ ਖ਼ੁਸ਼ਹਾਲੀ
ਸ਼ੁਕਰ ਹਜ਼ਾਰ ਗੁਜ਼ਾਰਨ ਸਾਰੇ, ਕਰਮ ਕੀਤਾ ਰੱਬ ਵਾਲੀ

ਸੁਰਖ਼ ਸ਼ਰਾਬ ਯਾਕੂਤ ਪਿਆਲੇ, ਆਨ ਹੋਏ ਫਿਰ ਹਾਜ਼ਰ
ਤੁਰਤ ਬਬਰਚੀ ਜਾ ਟਿਕਾਏ, ਖਾਣੇ ਨਾਦਰ ਨਾਦਰ

ਸ਼ਰਬਤ ਮਿੱਠੇ ਪੀਣ ਪਿਆਲੇ, ਹੋਰ ਸ਼ਰਾਬ ਪੁਰਾਣੇ
ਖਾਣ ਪੱਲਾ ਕਬਾਬ ਫਲੂ ਦੇ, ਰੰਗ ਰੰਗਾਂ ਦੇ ਖਾਣੇ

ਇਸ਼ਰਤ ਐਸ਼ ਹੋਈ ਸਭ ਹਾਸਲ, ਕੁਝ ਨਾ ਰਿਹਾ ਬਾਕੀ
ਖ਼ੁਸ਼ ਆਵਾਜ਼ ਸਰੋਦ ਅਲਾਪਣ, ਸੋਹਣੇ ਮਤਰਬ ਸਾਕੀ

ਬਾਰ੍ਹੀਂ ਬਰਸੀਂ ਡੱਬਾ ਬੇੜਾ, ਮੌਲਾ ਬਨਿਏ ਲਾਇਆ
ਜਿਊ ਜਿਊ ਖ਼ੁਸ਼ੀ ਮੁਰਾਦਾਂ ਅੰਦਰ, ਹੋਇਆ ਚੀਨ ਸਵਾਇਆ

ਸੈਫ਼ ਮਲੂਕੇ ਵਾਂਗ ਕੱਲੀ ਦੇ, ਬਾਹਰ ਰੂਪ ਸੁਹਾਵੇ
ਪਰ ਇੰਦਰ ਵਿਚ ਦਾਗ਼ ਪੁਰੀ ਦਾ, ਧੋਤਾ ਮੂਲ ਨਾ ਜਾਵੇ

ਮੂਹੋਂ ਕੂਕ ਪੁਕਾਰ ਨਾ ਕਰਦਾ, ਆਸ ਰਬੇ ਵੱਲ ਲਾਈ ਆ
ਐਸੇ ਦਰਦ ਪੁਚਾਉਣ ਹੱਸਦੇ, ਵਾਹ ਮਰਦਾਂ ਦਾ ਦਾਈਆ

ਪੀਵਣ ਖਾਵਣ ਸੁਣਦੇ ਗਾਵਣ, ਖ਼ੁਸ਼ੀ ਕਮਾਵਣ ਸਾਰੇ
ਫ਼ਜ਼ਲਾਂ ਦੇ ਦਰਵਾਜ਼ੇ ਖੁੱਲੇ, ਤਾਕ ਕਹਿਰ ਦੇ ਮਾਰੇ

ਕਾਗ਼ਜ਼ ਲੱਖ ਦੋੜਾਇਆ ਕਾਸਦ, ਸਿਰ ਅਨਦੀਪ ਸ਼ਹਿਰ ਵੱਲ
ਖ਼ੈਰ ਖ਼ੁਸ਼ੀ ਦੀ ਖ਼ਬਰ ਪੁਚਾਈ, ਮਲਿਕਾ ਜਿਊਦੇ ਘਰ ਵੱਲ

ਸੈਫ਼ ਮਲੂਕ ਸ਼ਹਿਜ਼ਾਦੇ ਅਤੇ, ਤਾਜ ਮਲੂਕ ਤਰਠੁ
ਕਰੇ ਤਵਾਜ਼ਿ ਬਾਹਰ ਹੱਦੋਂ, ਕਰਦ ਇਹਸਾਨੇ ਕੁੱਠਾ

ਰਾਤੀਂ ਦਿਨ੍ਹਾਂ ਖ਼ੁਸ਼ੀਆਂ ਕਰਦੇ, ਹਰਦਮ ਦਿਲ ਪ੍ਰਚਾਵਣ
ਸੈਫ਼ ਮਲੂਕ ਸ਼ਹਿਜ਼ਾਦੇ ਉਤੋਂ, ਸਦਕੇ ਹੋਹੁ ਜਾਵਣ

ਸ਼ਮ੍ਹਾ ਜਲਾਣ ਪਲਾਣ ਪਿਆਲੇ, ਮਜਲਿਸ ਲਾਨ ਪਿਆਰੇ
ਇਤਰ ਉਬੈਰ ਗੁਲਾਬ ਸੰਦਲ ਦੇ, ਬਹੁਤ ਕਰਨ ਛਨਕਾਰੇ

ਊਦ ਵਜੂਦ ਜਲਾਏ ਆਤਿਸ਼, ਬੂਦ ਨਾਬੂਦ ਬਣਾਏ
ਦੌਦ ਅਪਣਾ ਦੇ ਸੂਦ ਦੂਏ ਦਾ, ਦਿਲ ਖ਼ੁਸ਼ਨੂਦ ਕਰਾਏ

ਤਾਰ ਸਤਾਰ ਸੱਤ ਤਾਰ ਬਜਾਏ, ਵਾਹ ਸਿਤਾਰ ਚਿਤਾਰੇ
ਖੋਲ ਦਿੱਤੇ ਰੱਬ ਬਾਬ ਕਰਮ ਦੇ, ਚਿਣਗ ਰਬਾਬ ਪੁਕਾਰੇ

ਸਾਰੰਗੀਆਂ ਸਾਰੰਗ ਅਲਾਪਣ, ਐਸਾ ਰੰਗ ਬਣਾਇਆ
ਤਬਲੇ ਪਰ ਖ਼ੁਸ਼ਬੋਈ ਖ਼ੁਸ਼ੀ ਥੀਂ, ਖ਼ਾਲੀ ਪੇਟ ਫੁਲਾਇਆ

ਤਾੜੀ ਰਾਤ ਖ਼ੁਸ਼ੀ ਦੀ ਤਾੜੀ, ਮਾਰੇ ਖ਼ੂਬ ਪਟਾਕੇ
ਚੁਟਕੀ ਚਟੱਕੇ ਚਾਈ ਕਹਿੰਦੀ, ਛੱਡੋ ਹੋਰ ਲੁਟਾਕੇ

ਹਰ ਹਿੱਕ ਦੇ ਦਿਲ ਖ਼ੁਸ਼ੀਆਂ ਮੌਜਾਂ, ਗ਼ਮ ਨਾ ਆਹਾ ਮਾਸਾ
ਸੈਫ਼ ਮਲੂਕੇ ਦਾ ਦਿਲ ਘਾਇਲ, ਬਾਹਰੋਂ ਕੂੜਾ ਹਾਸਾ

ਪੀਣ ਸ਼ਰਾਬ ਸ਼ਿਤਾਬ ਪਿਆਲੇ, ਕਰਦੇ ਨਿਕਲ ਕਬਾਬੋਂ
ਦਸ ਰਾਤੀਂ ਦਸ ਰੋਜ਼ ਗੁਜ਼ਾਰੇ, ਖ਼ੁਸ਼ੀਆਂ ਬਾਹਰ ਹਿਸਾਬੋਂ

ਮਹਿਲਾਂ ਅੰਦਰ ਦੂਏ ਸ਼ਹਿਜ਼ਾਦੇ, ਮਾਨਣ ਐਸ਼ਾਂ ਮੌਜਾਂ
ਆ ਦਰਬਾਰ ਤਖ਼ਤ ਪਰ ਬਹਿੰਦੇ, ਕਰਨ ਸਲਾਮੀ ਫ਼ੌਜਾਂ

ਰਹੇ ਸ਼ਰਾਬ ਕਬਾਬ ਰੱਬਾ ਬੀਂ, ਦਸ ਦਿਨ ਤੇ ਦੱਸ ਲੈਲਾਂ
ਬਾਅਦ ਇਸ ਥੀਂ ਨਿੱਤ ਰਹਿੰਦੇ ਆਹੇ, ਵਿਚ ਖ਼ੁਸ਼ੀ ਦੀਆਂ ਸੈੱਲਾਂ

ਜਾਂ ਕੋਈ ਰੋਜ਼ ਗੁਜ਼ਸ਼ਤਾ ਹੋਏ, ਕਰਦੇ ਐਸ਼ ਜਵਾਨੀ
ਤਾਜ ਮਲੂਕ ਖ਼ੁਸ਼ੀ ਕਰ ਹਿੱਕ ਦਿਨ, ਕਰਨ ਲੱਗਾ ਮਹਿਮਾਨੀ

ਸਭ ਫ਼ੌਜਾਂ ਕਰਵਾਇਆਂ ਮੌਜਾਂ ,ਐਦਾਂ ਖ਼ਜ਼ਿਮਤਗਾਰਾਂ
ਸੈਫ਼ ਮਲੂਕੇ ਨੂੰ ਫਿਰ ਦਿੰਦਾ, ਦੌਲਤ ਮਾਲ ਹਜ਼ਾਰਾਂ

ਲਾਕੱਹ ਖ਼ਜ਼ਾਨੇ ਭਰੇ ਦਹਾਨਿਏ, ਜ਼ੇਵਰ ਹੋਰ ਸ਼ਹਾਨੇ
ਕਈਂ ਪੋਸ਼ਾਕਾਂ ਸੱਚੀਆਂ ਪਾਕਾਂ, ਜ਼ੀਨ ਅਸਬਾਬ ਤਰਾਨੇ

ਕੋਤਲ ਹੋਰ ਪੰਜਾਹ ਦਿੱਤੇ ਸਨ, ਨਾਲ਼ ਅਸਬਾਬ ਸੁਨਹਿਰੀ
ਪੋਜ਼ੀ ਕਲਗ਼ੀ ਝਿਲਮਿਲ ਕਰਦੀ, ਜਿਉਂ ਕਰਦੀਨਾ ਦੋਪਹਰੀ

ਸਾਖ਼ਤ ਤਣੀ ਲਗਾਮ ਰਕਾਬਾਂ, ਕਿਲੇ ਰਸਿਏ ਸਾਰੇ
ਸੋਨੇ ਮੋਤੀਂ ਨਾਲ਼ ਜੜਾਊ, ਕੋਤਲ ਖ਼ੂਬ ਸਿੰਗਾਰੇ

ਵਹਤਰ ਹੋਰ ਬਲੀਵੇ ਵਾਲੇ, ਗੋਨਟ ਖ਼ੱਚਰ ਅੱਠ ਘੋੜੇ
ਜਾ ਮੁਏ ਬਹੁਤ ਦਿੱਤੇ ਜ਼ਰ ਕਾਰੀ, ਜ਼ਰਾਆਂ ਕਲਗ਼ੀ ਤੋੜੇ

ਹਾਥੀ ਕਈਂ ਅਮਾਰੀ ਵਾਲੇ, ਬਹੁਤੇ ਖ਼ੂਨੀ ਜੰਗੀ
ਛੋਕਰਿਆਂ ਤੇ ਗੋਲੇ ਦਿੱਤੇ, ਰੂਮੀ ਖ਼ਤਨੀ ਜ਼ੰਗੀ

ਹਿੰਦੀ ਆਨ ਅਦਾਵਾਂ ਵਾਲੇ, ਪਤਲੇ ਲੱਕ ਜਿਹਨਾਂ ਦੇ
ਬੋਲੀ ਖ਼ੂਬ ਤਬੀਅਤ ਹੌਲੀ, ਲਟਕ ਤੁਰਨ ਵੱਲ ਖਾਂਦੇ

ਸੀਨੇ ਸੰਗ ਤੇ ਅੰਗ ਪੱਕੇ ਸਨ, ਸਾਨੋ ਲੜੇ ਰੰਗ ਸੋਹਣੇ
ਮੋਰ ਚਕੋਰ ਤੇ ਟੂਰ ਖਗਾਂ ਦੀ, ਚੋਰ ਦਿਲਾਂ ਨੂੰ ਮੋਹਣੇ

ਚੀਨੀ ਲੌਂਡੇ ਰੂਪਾਂ ਵਾਲੇ, ਮੁੱਖ ਸੂਹੇ ਗੁਲ ਲਾਲੇ
ਬਦਨ ਸਫ਼ਾਈ ਚੈਨ ਨਾ ਕਾਈ, ਚਮਕਣ ਚੀਨ ਪਿਆਲੇ

ਨਫ਼ਰ ਖ਼ਤਾਈ ਨਾ ਖ਼ਤ ਆਈ, ਦੱਸਣ ਪਾਕ ਖ਼ਤਾਇਯੋਂ
ਜ਼ਰਾ ਖ਼ਤਾਈ ਕਿਸੇ ਨਾ ਜਾਈ, ਰਾਸ ਸਚਿਨ ਹਰ ਜਾਯੋਂ

ਨਕਸ਼ ਚਗਲ਼ ਦੇ ਮੇਵੇ ਦਲ ਦੇ, ਹੁਸਨ ਬਸੰਤ ਬਹਾਰਾਂ
ਰੰਗਾਰੰਗ ਫੁੱਲਾਂ ਦੀ ਸੂਰਤ, ਕਰਦੇ ਕੈਦ ਹਜ਼ਾਰਾਂ

ਨਰਗਿਸ ਨੈਣ ਸਿਆਹ ਕਸ਼ਮੀਰੀ, ਬਿਨ ਪੀਤੇ ਮਤਵਾਰੇ
ਮਿਰਗ ਨੈਣਾਂ ਦੀਆਂ ਸ਼ਾਖ਼ਾਂ ਜੁੜਕੇ, ਸ਼ੇਰ ਜਿਨ੍ਹਾਂ ਫੜ ਮਾਰੇ

ਰੂਮੀ ਸ਼ੋਖ਼ ਚਲਾਕ ਲਡਕੇ, ਜੋ ਹੱਥ ਆਉਣ ਚਿਰਕੇ
ਅੱਗੇ ਆਏ ਭੀ ਛੁੱਟ ਜਾਵਣ, ਰੂਮ ਖੁੱਲਣ ਦੇਹਾ ਫਿਰਕੇ

ਸੈਫ਼ ਮਲੂਕੇ ਤਾਈਂ ਦਿੱਤੇ, ਖ਼ਿਦਮਤਗਾਰ ਅਜੇਹੇ
ਤੰਬੂ ਖ਼ੇਮੇ ਹੋਰ ਕਨਾਤਾਂ, ਅੰਤ ਹਿਸਾਬ ਨਾ ਰੇਹੇ

ਲਾਅਲ ਜਵਾਹਰ ਮਾਣਕ ਮੋਤੀਂ, ਦੌਲਤ ਮਾਲ ਖ਼ਜ਼ਾਨਾ
ਬਖ਼ਸ਼ੇ ਸੈਫ਼ ਮਲੂਕੇ ਤਾਈਂ, ਜੋ ਹਥਿਆਰ ਸ਼ਹਾਨਾ

ਤਾਜ ਮਲੂਕ ਉਹਨੂੰ ਦਿਨ ਰਾਤੀਂ, ਰਕੱਹਦਾ ਕੋਲ਼ ਬਹਾ ਲੀਨ
ਹਰ ਤਦਬੀਰ ਸਲਾਹ ਅਕਲ ਦੀ, ਉਸ ਨੂੰ ਕਹੇ ਦੱਸਾ ਲੀਂ

ਸੈਫ਼ ਮਲੂਕੇ ਨੂੰ ਰੱਖ ਕੋਲੇ, ਰਹਿੰਦਾ ਦਿਲ ਪਰ ਚਾਂਦਾ
ਕਿਸੇ ਇਸ਼ਕ ਮੁਹੱਬਤ ਵਾਲੇ, ਆਹਾ ਨਿੱਤ ਸੁਣਾਂਦਾ

ਖ਼ਾਤਿਰ ਜਮ੍ਹਾਂ ਤਸੱਲੀ ਦੇ ਕੇ, ਸ਼ਾਦ ਰਕੱਹੇ ਦਲ ਇਸ ਦਾ
ਜਾਂ ਸਾਇਦ ਚਿੱਤ ਆਵੇ ਉਸ ਨੂੰ, ਕਰਦ ਗ਼ਮਾਂ ਦੀ ਕਿਸਦਾ

ਦਿਲ ਸੀ ਸੀਖ਼ਿਏ ਲੱਗਾ ਬੀਰਾ, ਭੱਜਦਾ ਵਾਂਗ ਕਬਾਬਾਂ
ਸਰਦ ਆਹੀਂ ਤੇ ਸੈਨਾ ਤੱਤਾ, ਇੱਕ੍ਹੀਂ ਭਰੀਆਂ ਡਾਬਾਂ

ਪਰਤੇ ਪਾਸ ਊਸਾਸ ਚਲਾਵੇ, ਰਹੇ ਉਦਾਸ ਨਿਮਾਣਾ
ਬੇਗ਼ਮ ਹੋ ਨਾ ਹਿੱਸੇ ਖੇਡੇ, ਨਿੱਤ ਦੱਸੇ ਕਮਲਾ ਨਾ

ਲਾਗ਼ਰਾਨਗ ਹੋਇਆ ਰੰਗ ਪੀਲਾ, ਤੰਗ ਰਹੇ ਦਿਨ ਰਾਤੀਂ
ਹਰਦਮ ਸਾਇਦ ਯਾਦ ਕਰੇਂਦਾ, ਜਾਂ ਕੋਈ ਲਾਵੇ ਬਾਤੀਂ

ਕਹਿੰਦਾ ਹਇਏ ਹਏ ਭਾਈ ਮੇਰਾ, ਬਹੁਤ ਪਿਆਰਾ ਜਾਣੀ
ਜਾਨੀ ਨਾਲ਼ ਬਰਾਬਰ ਆਹਾ, ਲਾ ਗਿਆ ਛਕ ਕਾਣੀ

ਜੇ ਉਸ ਖੂਹ ਦਰਿਆ ਵਗਾ ਵਾਂ, ਕਹੇ ਮੇਰੇ ਵਿਚ ਚਲਦਾ
ਜਾਣ ਕਰੇ ਕੁਰਬਾਨ ਮੇਰੇ ਤੋਂ, ਦੋਸਤ ਰੋਜ਼ ਔਲ਼ ਦਾ

ਜੇ ਉਸ ਨੂੰ ਵਿਚ ਉੱਗੀ ਸੱਟਾਂ, ਸਾਇਤ ਢਿੱਲ ਨਾ ਲਾਵੇ
ਖ਼ਵਾਹਿਸ਼ ਮੇਰੀ ਕਾਰਨ ਜਲਦੀ, ਆਪਣੀ ਜਾਨ ਜਲਾਵੇ

ਹੁਕਮ ਮੇਰੇ ਥੀਂ ਮੁੱਖ ਨਾ ਮੁੜੇ, ਤੋੜੇ ਸਿਰ ਧੜ ਮੰਗਾਂ
ਹੱਥੀਂ ਬੱਧੀਂ ਰਹੇ ਖਲੋਤਾ, ਭਾਵੇਂ ਸਕਣ ਟੰਗਾਂ

ਹਿੱਕ ਦੂਜੇ ਥੀਂ ਜੁਦਾ ਨਾ ਹੁੰਦੇ, ਦੋ ਜੁੱਸੇ ਹੱਕ ਜਿੰਦੇ
ਅੱਠੇ ਪਹਿਰ ਵਰ ਅੱਗੇ ਮਿਲਦੇ, ਗਲ ਲੱਗ ਬਿੰਦੇ ਬਣਦੇ

ਪਾਇਆ ਰੱਬ ਵਿਛੋੜਾ ਸਾਨੂੰ, ਜਾਣ ਜਿਗਰ ਨੂੰ ਚੌੜਾ
ਨਾ ਕੁਜੱਹ ਖ਼ਬਰ, ਨਾ ਸੁਖ ਸੁਨੇਹਾ, ਦੁੱਖ ਨਹੀਂ ਇਹ ਥੋੜਾ

ਕਿਏ ਕੁਝ ਰੰਜ ਮੁਸੀਬਤ ਹੋਸੀ, ਯਾਰ ਮੇਰੇ ਸਿਰ ਆਈ
ਮੇਰੀ ਉਸ ਨੂੰ ਉਸ ਦੀ ਮੈਨੂੰ, ਹਰ ਗਜ਼ ਖ਼ਬਰ ਨਾ ਕਾਈ

ਖ਼ਬਰ ਨਹੀਂ ਹਨ ਵਿਚ ਹਯਾਤੀ, ਸਾਨੂੰ ਰੱਬ ਮਿਲਾ ਸੀ
ਯਾ ਉਸ ਦਾਗ਼ ਵਿਛੋੜੇ ਅੰਦਰ, ਸਕਦੀਆਂ ਜਿੰਦ ਜਾਸੀ

ਕਾਂਗ ਤੂਫ਼ਾਨ ਸਮੁੰਦਰ ਅੰਦਰ, ਸਾਇਦ ਯਾਰ ਰੁੜ੍ਹਾਿਆ
ਰੱਬ ਮਿਲਾਵੇ ਤਾਹੀਯਂ ਮਿਲੀਏ, ਲੱਭਦਾ ਨਹੀਂ ਲੋੜ ਈਆ

ਮਾਗਰ ਮੁੱਛ ਹਜ਼ਾਰ ਬੁਲਾਈਂ, ਸੱਪ ਸੰਸਾਰ ਨਦੀ ਦੇ
ਕਿਉਂਕਰ ਬਚਿਆ ਹੋਸੀ ਅੰਦਰ, ਮੁਸ਼ਕਲ ਬੇ ਹੁਦੀ ਦੇ

ਫੇਰ ਕਹੇ ਉਹ ਰਕੱਹਨ ਵਾਲਾ, ਮੈਨੂੰ ਜਿਸ ਬਚਾਇਆ
ਜੇ ਉਸ ਨੂੰ ਬੀ ਰੱਖਿਆ ਹੋਵਸ ,ਨਹੀਂ ਤਾਜ਼ੱਬ ਆਇਆ

ਨੂੰਹ ਨਬੀ ਦਾ ਵਿਚ ਤੋਫ਼ਾਨੇ, ਬੀੜਾ ਟਾਂਗ ਲਗਾਈਵਸ
ਯੂਨਸ ਪੇਟ ਮੱਛੀ ਦੇ ਅੰਦਰ, ਅਮਨ ਅਮਾਨ ਬਚਾਈਵਸ

ਇਬਰਾਹੀਮ ਖ਼ਲੀਲ ਚਿਖ਼ਾ ਤੇ, ਅੱਗ ਕੋਹਾਂ ਵਿਚ ਘੱਤੀ
ਰਕੱਹਨ ਵਾਲਾ ਰਾਖਾ ਹੋਇਆ, ਸੇਕ ਨਾ ਲੱਗਾ ਰੱਤੀ

ਰੱਬ ਸੱਚੇ ਨੂੰ ਸਭ ਤੌਫੀਕਾਂ, ਜਿਸ ਰਖਿਏ ਸੋ ਰਹਿੰਦਾ
ਤੋੜੇ ਸੇ ਗੁਜ਼ਾਂ ਦੇ ਪਾਣੀ, ਰਹੇ ਸਿਰੇ ਤੋਂ ਵਹਿੰਦਾ

ਯਾਰੱਬ ਸਾਇਨਿਆ ਭਾਈ ਮੇਰਾ, ਸਾਇਦ ਨਾਮ ਪਿਆਰਾ
ਜਏ ਹਿੱਕ ਵਾਰ ਮਿਲਾਵੇਂ ਖ਼ੀਰੀਂ, ਤੇਰਾ ਫ਼ਜ਼ਲ ਨਿਆਰਾ

ਉਹ ਭੀ ਕੋਈ ਦਿਹਾੜਾ ਹੋਸੀ, ਜਿਸ ਦਿਨ ਸਾਇਦ ਮਿਲਸੀ
ਝੁਲ਼ਸੀ ਵਾਅ ਮੁਰਾਦਾਂ ਵਾਲੀ, ਕੱਲੀ ਉਮੀਦ ਦੀ ਖਿਲਸੀ

ਵੇਖਾਂਗਾ ਦੀਦਾਰ ਪਿਆਰਾ, ਸਾਇਦ ਅਤੇ ਸਨਮ ਦਾ
ਯਾ ਐਂਵੇਂ ਮੁਰਝਾ ਸਾਂ ਸਕਦਾ, ਕੇ ਭਰਵਾਸਾ ਦਮ ਦਾ

ਘੋੜੇ ਜੌੜੇ ਦੌਲਤ ਮਾਇਆ, ਰਾਜ ਹਕੂਮਤ ਸ਼ਾਹੀ
ਸੰਗ ਬਿਨਾਂ ਕੋਈ ਰੰਗ ਨਾ ਲਾਵੇ, ਤੰਗ ਕਰੇ ਗਲ ਫਾਹੀ

ਪੈਦਾ ਹੋਇਆ ਕਜ਼ੀਏ ਜੋਗਾ, ਮੈਂ ਦੁਕੱਹਿਆਰਾ ਜੰਮਦਾ
ਕਿਸ ਦਿਹਾੜੇ ਨਜ਼ਰੀ ਪੋਸੀ, ਸਾਥੀ ਜ਼ੀ ਸਲਿਮ ਦਾ

ਜ਼ਾਲਮ ਇਸ਼ਕ ਪੁਰੀ ਦਾ ਸੀਨੇ, ਤੇਜ਼ ਅਲਨਬੋ ਬਾਲੇ
ਦੂਜਾ ਘਾ-ਏ-ਵਿਛੋੜੇ ਵਾਲਾ, ਸਾਇਦ ਜਾਨੀ ਡਾਲੇ

ਜੇ ਉਹ ਯਾਰ ਪਿਆਰਾ ਭਾਈ, ਕੋਲ ਮੇਰੇ ਅੱਜ ਹੁੰਦਾ
ਦੁੱਖ ਕਜ਼ੀਏ ੋ ਯੱਖ ਸੱਜਣ ਦੇ, ਹੰਜੋਂ ਭਰ ਭਰ ਰੋਂਦਾ

ਜਾਂ ਹੁਣ ਰੱਬ ਕਸ਼ਾਸ਼ ਕੀਤੀ, ਮੈਂ ਪਹੁਤਾ ਇਸ ਜਾਈ
ਇਸ਼ਰਤ ਐਸ਼ ਸਕੱਹਾਨਦੀ ਤਾਹੀਯਂ, ਜਾਂ ਰਲ ਬਹਿੰਦੇ ਭਾਈ

ਮੌਲਾ ਪਾਕ ਵਿਛੋੜਾ ਪਾਇਆ, ਕੌਣ ਅਸਾਂ ਹੁਣ ਮਿਲੇ
ਫੇਰ ਓਸੇ ਦਰ ਕੂਕ ਮੁਹੰਮਦ ਸੱਲੀﷲਅਲੀਆ ਵਸੱਲਮ, ਕਰਮ ਕਰੇ ਉਸ ਵੇਲੇ

ਮੈਂ ਅੱਜ ਮੌਜਾਂ ਐਸ਼ਾਂ ਅੰਦਰ, ਅਸ਼ਕੇ ਬਾਝ ਨਾ ਝੋਰਾ
ਪਰ ਇਹ ਰਾਜ ਹਕੂਮਤ ਖ਼ੁਸ਼ੀਆਂ, ਲੱਜ਼ਤ ਦੇਣ ਨਾ ਭੋਰਾ

ਖ਼ਬਰ ਨਹੀਂ ਉਹ ਸਾਇਦ ਜਾਣੀ, ਯਾਰ ਪਿਆਰਾ ਭਾਈ
ਕਿਸ ਮੁਸੀਬਤ ਭਾਰੀ ਅੰਦਰ, ਹੋਸੀ ਕਿਹੜੀ ਜਾਈ

ਹੈ ਸਾਇਦ ਰੱਬ ਖ਼ੀਰੀਂ ਮਿਹਰੀਂ, ਸਾਨੂੰ ਝਬ ਮਿਲਾਏ
ਜਿਸ ਜਾਈ ਹੈਂ ਉਥਏ ਤੇਰਾ, ਸੁਕ੍ਖੱੀਂ ਵਕਤ ਲੰਘਾਏ

ਬੁਰਾ ਵਰਾਗ ਤੇਰੇ ਮੈਂ ਤਾਇਆ, ਮੁਦਤ ਬਹੁਤ ਵਹਾਨੀ
ਦਰਦ ਫ਼ਰਾਕ ਵਸਾਰੀ ਮੈਨੂੰ ,ਆਪਣੀ ਦੁੱਖ ਕਹਾਣੀ

ਜੇ ਕੁਜੱਹ ਸਿਰ ਮੇਰੇ ਤੇ ਵਰਤੇ, ਸਫ਼ਰ ਕਜ਼ੀਏ ਭਾਰੇ
ਪਰਹਨ ਗ਼ਮ ਫ਼ਰਾਕ ਤੇਰੇ ਦੇ, ਸਭੋ ਹੋਰ ਵਿਸਾਰੇ

ਦੌਲਤ ਮਾਇਆ ਸਭ ਕੁਜੱਹ ਲੱਧਾ, ਕਮੀ ਨਾ ਰਿਹਾ ਕਾਈ
ਪੈਰਾਂ ਹੇਠ ਸ਼ਜ਼ਾਦੇ ਫਿਰਦੇ, ਖ਼ਿਦਮਤ ਕਰੇ ਲੋਕਾਈ

ਪਰ ਮੈਨੂੰ ਕੁਜੱਹ ਭਾਵੇ ਨਾਹੀਂ, ਦਿਨ ਦਿਨ ਹਾਂ ਦੁਕੱਹਿਆਰਾ
ਰੋ ਰੋ ਅਰਜ਼ ਕਰਾਂ ਰੱਬ ਮੇਲੇ, ਸਾਇਦ ਯਾਰ ਪਿਆਰਾ

ਇਸੇ ਤਰ੍ਹਾਂ ਸ਼ਜ਼ਾਦੇ ਓਥੇ, ਕੋਈ ਦਿਨ ਬੈਠ ਗੁਜ਼ਾਰੇ
ਲੋਕਾਂ ਭਾਣੇ ਮੌਜਾਂ ਮਾਣੇ, ਦਲ ਉਸ ਦੇ ਦੁੱਖ ਭਾਰੇ

ਮੇਰ ਵਜ਼ੀਰ ਤਮਾਮੀ ਲਸ਼ਕਰ, ਤਾਜ ਮਲੂਕੇ ਸੁਣਦਾ
ਸੈਫ਼ ਮਲੂਕ ਅੱਗੇ ਹਰ ਹਰ ਸੀ, ਹੱਥੀਂ ਬੱਧੀਂ ਬਣਦਾ

ਸਭਨਾਂ ਬਹੁਤ ਪਿਆਰਾ ਲਗਏ, ਹਰ ਕੋਈ ਆਸ਼ਿਕ ਇਸ ਦਾ
ਜੋ ਤੱਕੇ ਸੋ ਉੱਠ ਨਾ ਸਕੇ, ਹਰ ਹੱਕ ਦਾ ਦਿਲ ਮਸਦਾ

ਇਲਮ ਅਕਲ ਤੇ ਅਦਬ ਹੁਨਰ ਸੀ, ਜੋ ਦੁਨੀਆ ਤੇ ਖ਼ੂਬੀ
ਸੈਫ਼ ਮਲੂਕ ਅੰਦਰ ਰੱਬ ਪਾਈ, ਸੂਰਤ ਸੀ ਮਿਹਬੂਬੀ

ਨਾਲੇ ਜਿਸਦੀ ਇੱਜ਼ਤ ਹੋਵੇ, ਬਾਦਸ਼ਾਆਂ ਦੇ ਅੱਗੇ
ਸਭ ਕੋਈ ਉਸ ਦੀ ਖ਼ਾਤਿਰ ਕਰਦਾ, ਹਰ ਹੱਕ ਦੇ ਮੂੰਹ ਲੱਗੇ

ਵਾਸਤ ਦੇ ਸਭ ਵੱਸਣ ਵਾਲੇ, ਸ਼ਹਿਰੀ ਲੋਕ ਗਰਾਈਂ
ਬਹੁਤ ਅਜ਼ੀਜ਼ ਪਿਆਰਾ ਜਾਨਣ, ਸੈਫ਼ ਮਲੂਕੇ ਤਾਈਂ

ਗੱਲੋਂ ਕਰੀਂ ਗਿਲਾਨ ਮੁਹੰਮਦ, ਆਨ ਚੜ੍ਹੇਂ ਜਦ ਘੋੜੇ
ਸ਼ਾਇਰ ਤੇ ਦਰਿਆ ਦੋਹਾਂ ਦੇ, ਵਹਿਣ ਨਹੀਂ ਰੱਬ ਤੁਰ ਵੜੇ

ਅਲਕਿਸਾ ਜੋ ਕਾਸਦ ਆਹਾ, ਸਿਰ ਅਨਦੀਪ ਵਗਾਇਆ
ਰਾਤੀਂ ਦਿਨੇ ਉਡੀਕਣ ਉਸ ਨੂੰ, ਈਆ ਆਇਆ ਕਿ ਆਇਆ

ਕਾਸਦ ਜਾ ਅਖ਼ਬਾਰ ਪੁਚਾਈ, ਸਿਰ ਅਨਦੀਪ ਸ਼ਹਿਰ ਵਿਚ
ਮਲਿਕਾ ਖ਼ਾਤੋਂ ਦਾ ਪਿਓ ਆਇਆ, ਸ਼ਾਹਨਸ਼ਾਹ ਨਗਰ ਵਿਚ

ਅਜਾਇਬ ਅਲ ਮਲੂਕ ਉਹਦਾ ਸੀ, ਬਾਦਸ਼ਾਹਾਂ ਵਿਚ ਨਾਵਾਂ
ਸ਼ੌਕਤ ਸ਼ਾਨ ਊਹਦਿਏ ਦੀ ਯਾਰੋ, ਕੇ ਕੁਜੱਹ ਗੱਲ ਸੁਣਾਵਾਂ

ਰੁਸਤਮ ਸਾਮ ਸਿਕੰਦਰ ਸਾਨੀ, ਦੌਲਤ ਸੀ ਬਹਿਰ ਅੰਮੀ
ਕੀਖ਼ਸਰੋ ਜਮਸ਼ੇਦ ਫ਼ਰੀਦੋਂ, ਕਰਦੇ ਵਯਿਕੱਹ ਗ਼ਲੁਮੀ

ਇੱਜ਼ਤ ਮਾਲ ਮੁਲਕ ਦਾ ਸਾਈਂ, ਕੈਦ ਕੀਤਾ ਤਕਦੀਰਾਂ
ਬੇਟੀ ਦੇ ਗ਼ਮ ਮਾਰ ਗਵਾਇਆ, ਬੈਠਾ ਵਾਂਗ ਜ਼ਹਿਰਾਂ

ਹਿੱਕ ਜਾਈ ਦੀ ਪਈ ਜੁਦਾਈ, ਈਆ ਅਫ਼ਸੋਸ ਨਾ ਜਾਈ
ਦੂਜਾ ਨੰਗ ਨਾਮੋਸ ਨਾ ਰਿਹਾ, ਧੀ ਜਵਾਨ ਖੜਾਈ

ਸੁਪੱਤਰ ਪ੍ਰਦੇਸੀਂ ਜਾਵਣ, ਲੈ ਕੇ ਦੇਸ ਨਿਕਾਲਾ
ਮਾਉ ਪਿਉ ਨੂੰ ਮਿਹਣਾ ਨਾਹੀਂ, ਨਾ ਵੱਟਾ ਮੂੰਹ ਕਾਲ਼ਾ

ਜੇ ਹਿੱਕ ਧੀ ਛਪਾਵੇ ਕਿਧਰੇ, ਚੋਰ ਕਜ਼ਾਏ ਵਾਲਾ
ਭੁੱਲੀਆਂ ਦੀ ਪੁੱਤ ਰਹਿੰਦੀ ਨਾਹੀਂ, ਕਹਿੰਦਾ ਲੋਕ ਉਧਾਲਾ

ਨਮੋਂ ਝਾਣ ਗ਼ਮਾਂ ਵਿਚ ਬਹਿੰਦਾ, ਮਲਿਕਾ ਦਾ ਪਈਵ ਦਾਇਮ
ਰਾਤ ਦੁਹਾਂ ਗ਼ਮਨਾਕ ਸ਼ਰਮ ਥੀਂ, ਕਦੇ ਨਾ ਹੁੰਦਾ ਕਾਇਮ

ਮਲਿਕਾ ਖ਼ਾਤੋਂ ਦਾ ਗ਼ਮ ਉਨ੍ਹਾਂ, ਖਾ ਗਿਆ ਦਿਲ ਬੱਕੇ
ਮਾਪਿਆਂ ਦੇ ਰੰਗ ਪੀਲੇ ਹੋਏ, ਤੀਲੇ ਵਾਂਗਰ ਸਕੇ

ਅੱਠੇ ਪਹਿਰ ਗ਼ਮਾਂ ਵਿਚ ਰਹਿੰਦੇ, ਸੁੱਖ ਦਾ ਸਾਹ ਨਾ ਲੈਂਦੇ
ਦਮ ਦਮ ਨਾਲ਼ ਚਲਾਉਣ ਆਹੀਂ, ਹੰਜੋਂ ਨਾਲੇ ਵਹਿੰਦੇ

ਸੁੱਕੇ ਖੇਤ ਖ਼ੁਸ਼ੀ ਦੇ ਅਤੇ ,ਅਚਨਚੇਤ ਅਸਮਾਨੋਂ
ਕਹਿਰਿਓਂ ਰਹਿਮਤ ਦਾ ਮੀਂਹ ਉਠਾ, ਫ਼ਜ਼ਲ ਹੋਇਆ ਰਹਮਾਨੋਂ

ਜੀਇਵਨਕਰ ਡੱਬੀ ਜੰਞ ਬੁੱਢੀ ਦੀ, ਹਜ਼ਰਤ ਪੈਰ ਤਰਾਈ
ਤੀਵੀਂ ਮਲਿਕਾ ਖ਼ਾਤੋਂ ਵਾਲੀ, ਖ਼ਬਰ ਉਨ੍ਹਾਂ ਘਰ ਆਈ

ਕਾਸਦ ਜਾ ਅਖ਼ਬਾਰ ਪਹੁੰਚਾਈ, ਜੋ ਜੋ ਇੱਕ੍ਹੀਂ ਡਿੱਠੀ
ਨਾਲੇ ਖੋਲ ਰੱਖੀ ਸ਼ਾਹ ਅੱਗੇ, ਵੀਰ ਸਕਏ ਦੀ ਚਿੱਠੀ

ਚਿੱਠੀ ਵਾਚ ਹੋਇਆ ਸ਼ਾਹ ਰਾਜ਼ੀ, ਦਫ਼ਾ ਕੀਤੇ ਰੱਬ ਝੋਰੇ
ਮਹਿਲਾਂ ਹਰਮਾਂ ਅੰਦਰ ਸਾਰੇ, ਸੁਖ ਸੁਨੇਹੇ ਟੁਰੇ

ਘਰ ਘਰ ਅੰਦਰ ਸ਼ਾਦੀ ਹੋਈ, ਸਿਰ ਅਨਦੀਪ ਸ਼ਹਿਰ ਵਿਚ
ਮਾਪੇ ਭੈਣ ਭਰਾ ਕਬੀਲੇ, ਆਏ ਖ਼ੁਸ਼ੀ ਲਹਿਰ ਵਿਚ

ਇਸਤਕਬਾਲ ਓਹਦੇ ਨੂੰ ਚਲੇ, ਮਲਿਕਾ ਦਾ ਪੀਓ ਮਾਈ
ਨਾਲੇ ਮੀਰ ਵਜ਼ੀਰ ਅਕਾਬਰ, ਸਾਰੇ ਸਾਕ ਅਸ਼ਨਾਈ

ਵਾਸਤ ਵੱਲ ਰਵਾਨਾ ਹੋਏ, ਕਾਸਦ ਗਿਆ ਅਗੇਰੇ
ਤਾਜ ਮਲੂਕ ਤਾਈਂ ਜਾ ਕਹਿੰਦਾ, ਸੁਣ ਸ਼ਹਿਨਸ਼ਾਹ ਮੇਰੇ

ਇਹ ਤਕ ਆਇਆ ਭਾਈ ਤੇਰਾ, ਲਸ਼ਕਰ ਨਾਲ਼ ਹਜ਼ਾਰਾਂ
ਹਰਮ ਕਬੀਲੇ ਨਾਲ਼ ਤਮਾਮੀ ,ਅੰਤ ਨਾ ਨਾਤੇਦਾਰਾਂ