ਸੈਫ਼ਾਲ ਮਲੂਕ

ਮਲਿਕਾ ਖ਼ਾਤੂਨ ਦੀ ਮਾਪਿਆਂ ਨਾਲ਼ ਮੁਲਾਕਾਤ

ਸੈਫ਼ ਮਲੂਕ ਸ਼ਜ਼ਾਦੇ ਤਾਈਂ, ਇਸਤਕ਼ਬਾਲ ਕਰੇਂਦੇ
ਸਿਰ ਅਨਦੀਪ ਸ਼ਹਿਰ ਦੇ ਸਾਰੇ, ਆਉਣ ਸਦਕੇ ਦੇਂਦੇ

ਤਾਜ ਮਲੂਕ ਸ਼ਹਿਜ਼ਾਦਾ ਤੁਰਿਆ, ਅੱਗੋਂ ਮਿਲਣ ਉਨ੍ਹਾਂ ਨੂੰ
ਸੈਫ਼ ਮਲੂਕ ਸਖ਼ੀ ਤੇ ਮਲਿਕਾ, ਖਿੜਿਆ ਨਾਲ਼ ਦੋਹਾਂ ਨੂੰ

ਹੋਰ ਵੱਡੇ ਉਮਰਾ-ਏ-ਅਕਾਬਰ, ਇੱਜ਼ਤ ਵਾਲੇ ਸਾਰੇ
ਮਿਲੇ ਕਾਰਨ ਚਲੇ ਅਗੇਰੇ, ਜਾਗੇ ਭਾਗ ਨਿਆਰੇ

ਦੋਹਾਂ ਵਲਾਂ ਥੀਂ ਤੁਰਦੇ ਆਏ, ਆਨ ਮਿਲੇ ਹਿੱਕ ਜਾਈ
ਖ਼ੁਸ਼ੀਂ ਮਿਲਣੇ ਦੀ ਗੱਲ ਸਾਰੀ, ਜਾਂਦੀ ਨਹੀਂ ਸੁਣਾਈ

ਹਿੱਕ ਦੂਜੇ ਗੱਲ ਲਾਲ਼ਾ ਮਿਲਦੇ, ਸ਼ਾਹ ਅਮੀਰ ਤਮਾਮੀ
ਸਿਰ ਅਨਦੀਪ ਸ਼ਹਿਰ ਦਾ ਵਾਲੀ, ਲਏ ਮੁਬਾਰਕ ਕਾਮੀ

ਮਲਿਕਾ ਨੂੰ ਗੱਲ ਲਾਕੇ ਰੰਨੇ, ਮਾਈ ਬਾਪ ਹੁਸੀਰੇ
ਮਾਈ ਕਹਿੰਦੀ ਘੋਲ਼ ਘੁਮਾਈ, ਸਿਰ ਚੁੰਮੇ ਹੱਥ ਫੇਰੇ

ਖ਼ਵੀਸ਼ ਕਬੀਲਾ ਭੈਣਾਂ ਭਾਈ, ਕੌਮ ਰਲੀ ਸੀ ਸਾਰੀ
ਮਲਿਕਾ ਉਤੇ ਸਦਕੇ ਜਾਵਣ, ਮਲ ਮਿਲ਼ ਵਾਰੋ ਵਾਰੀ

ਸ਼ੁਕਰ ਬੁਝਾ ਲਿਆਉਣ ਰੱਬ ਦਾ, ਕਹਿੰਦੇ ਹਮਦ ਸੁਣਾਈਂ
ਗਈ ਗੁਆਤੀ ਜਿਸ ਮਲ਼ਾਈ, ਵਾਹ ਅਸਾਡਾ ਸਾਈਂ

ਸੈਫ਼ ਮਲੂਕ ਸ਼ਜ਼ਾਦੇ ਅੱਗੇ, ਹੋਏ ਫੇਰ ਸਲਾਮੀ
ਸ਼ਾਹ ਅਮੀਰ ਕਬੀਰ ਤਮਾਮੀ, ਕਰਕੇ ਰਸਮ ਗ਼ੁਲਾਮੀ

ਵਾਰੋ ਵਾਰ ਮਿਲਣ ਸਿਰ ਕਰਦੇ, ਸਿਰ ਕਰਦੇ ਕੁਰਬਾਨੀ
ਲਾਕੱਹ ਹਜ਼ਾਰਾਂ ਕਰਨ ਨਿਸਾਰਾਂ, ਦੀਨਾਰਾਂ ਜ਼ਰਕਾਨੀ

ਮਲਿਕਾ ਖ਼ਾਤੋਂ ਦਾ ਪੀਓ ਮਿਲਿਆ, ਸੈਫ਼ ਮਲੂਕੇ ਤਾਈਂ
ਗੱਲ ਲਾਵੇ ਤੇ ਮੂੰਹ ਸਿਰ ਚੁੰਮੇ ਲੱਖ ਲੱਖ ਦਏ ਦੁਆਈੰ

ਮਲਿਕਾ ਖ਼ਾਤੋਂ ਦਾ ਪਿਉ ਮਾਈ, ਚਿਰਕੇ ਮਿਲੇ ਵਿਰਾਗੇ
ਖ਼ੁਸ਼ਿਓਂ ਦੋਨੇ ਹੋ ਹੋ, ਜਾਵਣ ਸੁੱਤੇ ਤਾਲਾ ਜਾਗੇ

ਇਸੇ ਵਿਕੇ ਸ਼ਜ਼ਾਦੇ ਅਤੇ, ਅੰਤ ਨਾ ਕੀਤਾ ਜਾਵੇ
ਸਿਰ ਅਨਦੀਪ ਸ਼ਹਿਰ ਦੇ ਸਾਰੇ, ਫੜ ਫੜ ਲੈਣ ਕਲਾਵੇ

ਕਰ ਇੱਜ਼ਤ ਤਾਜ਼ੀਮ ਹਜ਼ਾਰਾਂ, ਜਾਹ ਜਲਾਲ ਘਣੇਰਾ
ਤਾਜ ਮਲੂਕੇ ਦੇ ਘਰ ਆਇਆ, ਸਭ ਇਕੱਠਾ ਡੇਰਾ

ਇਸ਼ਰਤ ਐਸ਼ ਫ਼ਰਾਗ਼ਤ ਅੰਦਰ, ਹੋ ਬੈਠੇ ਮਸ਼ਗ਼ੋਲੀ
ਭੈਣ ਭਰਾ ਉਮਰਾ-ਏ-ਅਕਾਬਰ, ਕੱਠੀ ਕੌਮ ਸਮੋ ਲੀ

ਤਾਜ ਮਲੂਕ ਕਹਾਣੀ ਸਾਰੀ, ਸੈਫ਼ ਮਲੂਕੇ ਵਾਲੀ
ਅਲਫ਼ੋਂ ਲੈ ਲੱਗ ਯੀਇਏ ਤੋੜੀਂ, ਜ਼ਬਰੋਂ ਜ਼ੇਰ ਦੱਸਾ ਲੀ

ਜ਼ਜ਼ਮ ਓਹਦੀ ਕਰ ਨੁਕਤਾ ਨੁਕਤਾ, ਪੇਸ਼ ਕਜ਼ੀਏ ਸ਼ਦਾਂ
ਪਾਈ ਫ਼ਤਿਹ ਗ਼ਨੀਮਾਂ ਉਪਰ, ਜ਼ਮ ਆਸਿਮ ਦੀਆਂ ਮੱਦਾਂ

ਇਸ਼ਕ ਬਦੀਅ ਜਮਾਲਪੁਰੀ ਦਾ, ਸ਼ਾਹ ਮੁਹਰੇ ਦੀ ਖ਼ੂਬੀ
ਅੱਵਲ ਆਖ਼ਿਰ ਤੀਕ ਸੁਣਾਇਆ, ਗ਼ਲਬਾ ਤੇ ਮਗ਼ਲੋਬੀ

ਮਲਿਕਾ ਨਾਲ਼ ਮਰਵਤ ਉਸ ਦੀ, ਪਾਕੀ ਗ਼ੈਰ ਦਲੀਲੋਂ
ਨਾਲੇ ਦੇ ਗਵਾਹੀ ਮਲਿਕਾ, ਮਰਦ ਸ਼ਰੀਫ਼ ਅਸੀਲੋਂ

ਇਲਮ ਹਯਾ ਪ੍ਰਹੇਜ਼ ਸਫ਼ਾਈ, ਕੁੱਵਤ ਸਿਦਕ ਦਲੇਰੀ
ਸੇ ਮਰਵਾਂ ਥੀਂ ਵੱਡਾ ਦਾਇਆ, ਸੇ ਸ਼ੇਰਾਂ ਥੀਂ ਸ਼ੇਰੀ

ਸੇ ਦੇਵਾਂ ਪਰ ਗ਼ਾਲਿਬ ਹੋਸੀ, ਏਸ ਜਿੰਨੇ ਤੇ ਬਾਵਰ
ਸੇ ਮਾਰਾਂ ਸੰਸਾਰਾਂ ਉੱਤੇ, ਹੈ ਤਹਿਕੀਕ ਜ਼ੋਰਾਵਰ

ਇਸ ਦੇਵਾਂ ਨੂੰ ਮਾਰ ਗਵਾਇਆ, ਦੇਵਾਂ ਮੈਂ ਗਵਾਹੀ
ਸੇ ਦੇਵਾਂ ਪਰ ਭਾਰਾ ਰਾਕਸ ,ਕੁੱਠਾ ਇਸ ਸਿਪਾਹੀ

ਐਸਾ ਦਿਓ ਮਰ ਯੁਲਾ ਉਸ ਨੇ, ਮਾਰ ਗਵਾਇਆ ਜਲਦੀ
ਸੇ ਦੇਵਾਂ ਪਰ ਜਿਸਦੀ ਆਹੀ, ਜ਼ੋਰ ਦੁਹਾਈ ਚਲਦੀ

ਆਫ਼ਤ ਹੋਰ ਸੰਸਾਰ ਵਡੇਰਾ, ਮਾਰ ਨਦੀ ਵਿਚ ਪਾਇਆ
ਲੋਹੂ ਜਿਸਦੇ ਨਾਲ਼ ਤਮਾਮੀ, ਦਰਿਆ ਠਾਠੀਂ ਆਇਆ

ਮੈਂ ਦੋ ਬਰਸ ਹੋਏ ਸੰਗ ਉਸਦੇ, ਵਿਚ ਉਜਾੜਾਂ ਨੀਰਾਂ
ਰੱਤੀ ਮੇਲ ਨਾ ਡਿੱਠੀ ਇਸ ਵਿਚ, ਵਾਂਗਰ ਸਕੀਆਂ ਵੀਰਾਂ

ਮਾਂ ਪੀਓ ਖ਼ਵੀਸ਼ ਕਬੀਲੇ ਤਾਈਂ, ਮਲਿਕਾ ਨੇ ਗੱਲ ਦੱਸੀ
ਸਭ ਸ਼ਾਬਾ ਅਹਸਨਤ ਪੁਕਾਰਨ, ਵਾਹ ਸ਼ਜ਼ਾਦਾ ਜੱਸੀ

ਐਸਾ ਸਿਦਕ ਮੁਹੱਬਤ ਵਾਲਾ, ਸਾਹਿਬ ਦਰਦ ਇਲਮ ਦਾ
ਆਲੀ ਹਿੰਮਤ ਮਰਦ ਵਫ਼ਾਈ, ਘੱਟ ਜ਼ਿਮੀਂ ਪਰ ਜੰਮਦਾ

ਅਜਬ ਤਰੀਕਾ ਮੁਹਕਮ ਉਸ ਦਾ, ਦੁਨੀਆ ਵਿਚ ਨਿਆਰਾ
ਐਸੀ ਸੀਰਤ ਐਸੀ ਸੂਰਤ, ਵਾਹ ਵਾਹ ਸਿਰਜਨਹਾਰਾ

ਆਫ਼ਰੀਨ ਪੁਕਾਰਨ ਸਾਰੇ, ਅਸ਼ਕੇ ਅਸ਼ਕੇ ਸ਼ਾਬਾ
ਦੋਵੇਂ ਸ਼ਾਹ ਦਿਲਾਸਾ ਕਰਦੇ, ਹੱਦੋਂ ਬੇਹਿਸਾਬਾ

ਧੰਨ ਬਾਬਲ ਤੋਂ ਬੇਟਾ ਜਿਸਦਾ, ਦੁਨੀਆ ਅੰਦਰ ਨਾਦਰ
ਆਸ਼ਿਕ ਸਾਦਿਕ ਆਲਮ ਮੁੱਤਕੀ, ਸੁਘੜ ਦਲੇਰ ਬਹਾਦਰ

ਮਲਿਕਾ ਖ਼ਾਤੋਂ ਦਾ ਪਿਓ ਉਸ ਨੂੰ, ਦਮ ਦਮ ਨਾਲ਼ ਵਧਾਏ
ਕਹਿੰਦਾ ਬੇਟਾ ਸੈਫ਼ ਮਲੂਕਾ, ਜੋ ਤੁਧ ਕਰਮ ਕਮਾਏ

ਸਾਡੇ ਥੀਂ ਮੁੱਕ ਆਵੇ ਕੀਇਕਰ, ਇਹ ਤੇਰੀ ਭਲਿਆਈ
ਬੰਦਾ ਜ਼ਾਦੀ ਆਪਣੀ ਮਲਿਕਾ, ਤੋਂ ਕੈਦੋਂ ਛਿੜ ਕਾਈ

ਨੇਕੀ ਮਿਹਰ ਮਰਵਤ ਤੇਰੀ, ਜੇਕਰ ਚਾਹਿਆ ਮੌਲਾ
ਮੈਂ ਭੀ ਕੁਝ ਮੁਕਾ ਸਾਂ ਬੇਟਾ, ਨਾਲ਼ ਤਰੀਕਾ ਅਵੱਲਾ

ਕੀਤੀ ਤੇਰੀ ਕਿਤੇ ਨਾ ਜਾਸੀ, ਅਜਰ ਦੀਏਗਾ ਸਾਈਂ
ਜੇ ਕੁਜੱਹ ਵੱਸ ਅਸਾਡਾ ਹੋਸੀ, ਲਾਸਾਂ ਉਥਏ ਤਾਈਂ

ਈਆ ਗੱਲਾਂ ਕਰ ਹੋਏ ਬਾਨਦੇ, ਕੀਤੀ ਫੇਰ ਤਿਆਰੀ
ਸਿਰ ਅਨਦੀਪ ਸ਼ਹਿਰ ਨੂੰ ਚਲੀ, ਬਣੀ ਤਣੀ ਅਸਵਾਰੀ

ਮਲਿਕਾ ਖ਼ਾਤੋਂ ਤੇ ਸ਼ਹਿਜ਼ਾਦਾ, ਸੈਫ਼ ਮਲੂਕ ਬਦੇਸੀ
ਉਹ ਭੀ ਨਾਲੇ ਚਾੜ੍ਹ ਲਿਓ ਨੇਂ, ਰੱਬ ਮੁਰਾਦਾਂ ਦੇਸੀ