ਬੁਰੇ ਨਛੱਤਰ ਜੁਰਮ ਲਿਆਸੀ, ਮੈਂ ਦੁਖਿਆਰਾ ਜੰਮਦਾ
ਦਰਦ ਵਿਛੋੜਾ ਤੇ ਸੁਖ ਥੋੜਾ, ਜੋੜਾ ਮੇਰਾ ਦਮ ਦਾ
ਨਾ ਦਿਲ ਵੱਸ ਨਾ ਦਿਲਬਰ ਮਿਲਦਾ, ਹਾਏ ਰੱਬਾ ਕੇ ਕਰਸਾਂ
ਕਿਸ ਸੰਗ ਫ਼ੁੱਲਾਂ ਬੇਦਨ ਦਲ ਦੀ, ਕੌਣ ਭਨਜਾਲ ਇਸ ਗ਼ਮ ਦਾ
ਪਹਿਲੇ ਦਿਨ ਦੀ ਸਜਦੀ ਆਹੀ, ਜਦੋਂ ਪ੍ਰੀਤ ਲਗਾਈ
ਸ਼ੀਰੀਂ ਜਾਨ ਮਿਸਲ ਫ਼ਰ ਹਾ ਦੇ, ਸਦਕਾ ਹੋਗ ਪਰਮ ਦਾ
ਸ਼ਾਹ ਪਰੀ ਦਾ ਨਿਉਂ ਲਗਾਇਆ, ਖ਼ਾਕੀ ਬੰਦਾ ਹੋ ਕੇ
ਕਦ ਮੇਰੇ ਸੰਗ ਉਲਫ਼ਤ ਕੁਰਸੀ, ਕੇ ਮੈਂ ਉਸਦੇ ਕੰਮ ਦਾ
ਵਤਨੋਂ ਛੋੜ ਹੋਈਵਸ ਪਰਦੇਸੀ, ਪਾੜਨ ਪਾੜ ਅਵੱਲੇ
ਦੁੱਖ ਸਹੇ ਸੁਖ ਪਾਇਆ ਨਾਹੀਂ, ਸੜਿਆ ਮੈਂ ਕਰਮ ਦਾ
ਜਿਸਦੀ ਯਾਰੀ ਤੇ ਜਿੰਦ ਵਾਰੀ, ਨਾ ਕਰਦੀ ਦਿਲਦਾਰੀ
ਕਿਸ ਅੱਗੇ ਫ਼ਰਿਆਦੀ ਜਾਈਏ, ਕਰੇ ਨਿਆਂ ਸਿਤਮ ਦਾ
ਨਗਰੀ ਮੇਰੀ ਹੁਕਮ ਸੱਜਣ ਦਾ, ਹਾਕਮ ਆਪ ਅਨਿਆਈਂ
ਬੇ ਦੋ ਸੇ ਨੂੰ ਸੂਲ਼ੀ ਦੇ ਕੇ, ਹੱਸਦਾ ਵੇਖ ਪਲਮਦਾ
ਹਾਏ ਅਫ਼ਸੋਸ ਨਾ ਦਿਵਸ ਕਿਸੇ ਤੇ, ਕਿਹੈ ਕਰਮ ਕਰ ਆਇਆ
ਆਖ ਮੁਹੰਮਦ ਕੌਣ ਮਿਟਾਵੇ, ਲਿਖਿਆ ਲਵਾ ਕਲਮ ਦਾ
ਅਸੀਂ ਤੁਸਾਨੂੰ ਸਕਦੇ ਸੱਜਣਾ!, ਤੁਧ ਨਹੀਂ ਦਿਲ ਸਕਦਾ
ਆਨ ਖੁੱਲੇ ਦਰ ਤੇਰੇ ਉੱਤੇ, ਕਿਉਂ ਖ਼ਾਲੀ ਮੁੜ ਚੁੱਕਦਾ
ਜੇ ਤਲਵਾਰ ਮੇਰੇ ਸਿਰ ਮਾਰੇਂ, ਢਾਲ਼ ਨਾ ਰਖਸਾਂ ਅੱਗੇ
ਮੱਤ ਤੇਰੇ ਆਮਾਲਨਾਮੇ ਵਿਚ, ਨਾਮ ਮੇਰਾ ਭੀ ਲੱਗੇ
ਜਿਸਦੇ ਇਸ਼ਕ ਲਤਾੜ ਗੁਮਾਿਆ, ਖ਼ਾਕੋ ਨਾਲ਼ ਰਲਾਇਆ
ਕਦਮ ਚੁੰਮਾਂਗਾ ਉਜ਼ਰ ਕਰਾਂਗਾ, ਜੇ ਉਹ ਨਜ਼ਰੀ ਆਇਆ
ਮੈਂ ਉਹ ਆਸ਼ਿਕ ਕੱਚਾ ਨਾਹੀਂ, ਜ਼ੁਲਮ ਤੁਕਾਂ ਭੱਜ ਜਾਵਾਂ
ਜਾਣ ਮੰਗੀਂ ਤਾਂ ਹਾਜ਼ਰ ਕਰਸਾਂ, ਨਾ ਕੁੱਝ ਉਜ਼ਰ ਲਿਆਵਾਂ
ਖ਼ੁਸ਼ ਬਖ਼ੋਸ਼ ਰਿਹਾਂ ਜੇ ਰੱਖੀਂ, ਕਦੀ ਬੇਜ਼ਾਰ ਨਾ ਥੇਂਦਾ
ਦਰ ਤੇਰੇ ਦੀ ਖ਼ਾਕ ਨਿਮਾਣਾ, ਪੈਰਾਂ ਹੇਠ ਮਲੀਂਦਾ
ਉਸਦਾ ਭੀ ਨਿੱਤ ਫ਼ਿਕਰ ਅੰਦੇਸ਼ਾ, ਮੱਤ ਕੋਈ ਬੁਰਾ ਵੱਲੋ ਹੁੱਨਾ
ਚਾ ਇਥੋਂ ਖਿੜ ਸਿੱਟੇ ਕਿਧਰੇ, ਫੇਰ ਉਸ ਦਾ ਕੇ ਖੋਹਣਾ
ਇਸ਼ਕ ਨਹੀਂ ਹੋ ਚੁੱਕਾ ਥੋੜਾ, ਸਹਿਆ ਵਿਛੋੜਾ ਲੰਮਾ
ਦੇ ਦੀਦਾਰ ਤੇ ਪਾਲ਼ ਬੰਦੇ ਨੂੰ, ਚਾਕਰ ਹਾਂ ਬਣ ਦਮਾਂ
ਹਰ ਕੋਈ ਐਸ਼ ਉਮਰ ਦੀ ਕਰਦਾ, ਆਪੋ ਆਪਣੀ ਜਾਈ
ਮੈਂ ਦਖਿਆਰਾ ਦੁੱਖਾਂ ਜੋਗਾ, ਦਾਇਮ ਭਾਅ ਜੁਦਾਈ
ਜਾਂ ਇਹ ਬੋਲ ਗ਼ਮਾਨਦੇ ਬੋਲੇ, ਸੈਫ਼ ਮਲੂਕ ਬਤੀਰੇ
ਸ਼ਾਹ ਪਰੀ ਨੂੰ ਰਹੀ ਨਾ ਤਾਕਤ, ਪਰਤ ਟਰੈਵਲ ਡੇਰੇ
ਫੁਰਨਾ ਕਿਰਿਆ ਤੇ ਸਿਰ ਫਿਰਿਆ, ਜੋਸ਼ ਤਬੀਅਤ ਚਾਇਆ
ਪਰਤ ਟੋਰੀ ਘਰ ਪਹੁੰਚਾਂ ਕਿਵੇਂ, ਰੱਖੀਂ ਸ਼ਰਮ ਖ਼ੁਦਾਇਆ
ਖਾ ਗਏ ਉਹ ਬੋਲ ਕਲੇਜਾ, ਡੋਲੀ ਮੂਲ ਨਾ ਬੋਲੀ
ਸ਼ਾਹਜ਼ਾਦੇ ਦੀ ਸੂਰਤ ਮਿੱਠੀ, ਆ ਦੁੱਖਾਂ ਜਿੰਦ ਰੌਲ਼ੀ
ਤਾਕਤ ਤਰਾਣ ਨਾ ਰਹੀ ਆ ਜੁੱਸੇ, ਮਿੱਠੀ ਮਿੱਠੀ ਨੱਠੀ
ਓੜਕ ਗਰਦੀ ਖਾ ਅਗੇਰੇ, ਬਾਗ਼ ਇਸੇ ਵਿਚ ਢਹਠੀ
ਸਾਸ ਉਦਾਸ ਉਡਣ ਪਰ ਆਏ, ਹੋਸ਼ ਗਈ ਉੱਡ ਸਾਰੀ
ਅੱਖੀਂ ਤਾੜੇ ਲੱਗੀਆਂ ਰਹੀਆਂ, ਨਜ਼ਰ ਸੱਜਣ ਵੱਲ ਧਾਰੀ
ਧੂੜ ਵ ਧੂੜ ਹੋਏ ਰਖ਼ਸਾਰੇ, ਨੈਣ ਭਰੇ ਸੰਗ ਮਿੱਟੀ
ਸਾਵੀ ਪੀਲੀ ਹੋਈ ਆ ਦੇਹੀ, ਚੰਬੇ ਕਿੱਲਿਓਂ ਚਿੱਟੀ
ਕਾਲ਼ੀ ਜ਼ੁਲਫ਼ ਰਲੀ ਵਿਚ ਘੱਟੇ, ਨਾਗ ਜਿਵੇਂ ਅੱਧ ਮੋਇਆ
ਲੋਹੂ ਪਾਣੀ ਰਲਿਆ ਮਿਲਿਆ, ਨੀਰ ਅੱਖੀਂ ਥੀਂ ਚੋਇਆ
ਕੱਠੇ ਵਾਂਗ ਕਬੂਤਰ ਪਈ, ਆਸਰਿਤ ਸੰਭਾਲ਼ ਨਾ ਕੋਈ
ਨਾਜ਼ੁਕ ਦੇਹੀ ਤੜਫ਼ ਤੜਫ਼ ਕੇ, ਜ਼ਖ਼ਮੀ ਜ਼ਖ਼ਮੀ ਹੋਈ
ਭੁੱਲ ਗਏ ਉਹ ਸ਼ਾਨ ਤਕੱਬਰ, ਜਾਨ ਚਲੀ ਹੋ ਰਾਹੀ
ਵਾਂਗ ਸ਼ਹੀਦ ਰਹੇ ਵਿਚ ਪੜਦੇ, ਤੇਗ਼ ਇਸ਼ਕ ਤਣ ਵਾਹੀ
ਆਬ ਗਈ ਕੁੱਝ ਤਾਬ ਨਾ ਰਹੀਉਸ, ਜ਼ਰਦ ਹੋਇਆ ਰੰਗ ਪੀਲ਼ਾ
ਸ਼ਾਹਜ਼ਾਦੇ ਨੂੰ ਖ਼ਬਰ ਪੁਚਾਉਣ, ਆਇਆ ਇਸ਼ਕ ਵਸੀਲਾ
ਆਸ਼ਿਕ ਕਾਮਲ ਮਰਦ ਅੱਲ੍ਹਾ ਦੇ, ਖ਼ਾਸੇ ਲੋਕ ਹਜ਼ੂਰੀ
ਜ਼ਾਹਰ ਆਖ ਸੁਣਾਂਦੇ ਭਾਈ, ਇਹ ਗੱਲ ਪੱਕੀ ਪੂਰੀ
ਦਿਲ ਮੋਮਿਨ ਦਾ ਸ਼ੀਸ਼ਾ ਬਣਿਆ, ਇਕ ਦੂਏ ਦੇ ਕਾਰਨ
ਪੁਰਜੇ ਸਾਨ ਇਸ਼ਕ ਦੀ ਧਰਕੇ, ਖ਼ੂਬ ਜ਼ੰਗਾਰ ਉਤਾਰਨ
ਨੂਰ ਯਕੀਨੋਂ ਰੌਸ਼ਨ ਹੋਵੇ, ਚਮਕੇ ਨਾਲ਼ ਸਫ਼ਾਈ
ਸਕਲ ਹੋਏ ਤਾਂ ਸਭ ਕੁੱਝ ਦੱਸੇ, ਨਜ਼ਰ ਕਰੇ ਹਰ ਜਾਈ
ਗਗਨ ਪਤਾਲ਼ ਨਾ ਛਪਣ ਦਿੰਦਾ, ਚੀਜ਼ ਤੱਕੇ ਹਰ ਵੱਲ ਦੀ
ਦੂਰਬੀਨ ਅੰਗਰੇਜ਼ੀ ਲਾਖਾਂ, ਇਸ ਇਕ ਨਾਲ਼ ਨਾ ਰੁਲਦੀ
ਦਿਲਬਰ ਨੂੰ ਕੋਈ ਤੰਗੀ ਪਹੁੰਚੇ, ਆਸ਼ਿਕ ਦਾ ਦਿਲ ਖੁਸਦਾ
ਤੋੜੇ ਸੇ ਕੋਹਾਂ ਪਰ ਹੋਵੇ, ਪਤਾ ਨੀ ਅਵੇ ਇਸ ਦਾ
ਹਜ਼ਰਤ ਮਹੱਤਰ ਯੂਸੁਫ਼ ਤਾਈਂ, ਜਾਂ ਖੂਹ ਸੁੱਟਿਆ ਭਾਈਆਂ
ਮਿਸਰੇ ਵਿਚ ਜ਼ਲੈਖ਼ਾ ਬੀ ਬੀ, ਪੈੜਾਂ ਇਸ਼ਕ ਹਿਲਾਈਆਂ
ਚੀਰ ਸਰੀਰ ਕਬਾਬ ਬਣਾਇਆ, ਮਹੀਂਵਾਲ ਚੰਗੇਰਾ
ਸੋਹਣੀ ਨੇ ਬਿਨ ਦੱਸਿਆਂ ਜਾਤਾ, ਇਹ ਆਸ਼ਿਕ ਦਾ ਬੀਰਾ
ਸੱਸੀ ਮੋਈ ਥਲਾਂ ਵਿਚ ਤੁਸੀ, ਭਾਹ ਗ਼ਮਾਂ ਦੀ ਸੜਕੇ
ਪੰਨੂੰ ਮੋੜ ਲਿਆਂਦਾ ਇਸ਼ਕੇ, ਕੀਚਮ ਕੋਲੋਂ ਫੜਕੇ
ਰਾਂਝੇ ਨੇ ਜਦ ਕਣ ਪੜਾਏ, ਝੱਲੀ ਦੁੱਖ ਕੁਹਾਰੀ
ਰੰਗ ਪੂਰੇ ਵਿਚ ਹੀਰ ਸਿਆਲੇ, ਲੱਗ ਗਈ ਬਿਮਾਰੀ
ਲੈਲਾਂ ਲਹੂ ਛੁਡਾਇਆ ਘਰ ਵਿਚ, ਯਾਰ ਨਾ ਡਿੱਠਾ ਵਗਦਾ
ਵਿਚ ਪਹਾੜਾਂ ਮਜਨੂੰ ਤਾਈਂ, ਲਹੂ ਛੱਟਾ ਇਸ ਰੋਗ ਦਾ
ਸੈਫ਼ ਮਲੂਕ ਪੁਰੀ ਦੇ ਇਸ਼ਕੇ, ਕੀਤਾ ਸੀ ਮਸਤਾਨਾ
ਉਤੋਂ ਪੀਤੇ ਮੱਧ ਪਿਆਲੇ, ਹੋਇਆ ਮਿਸਲ ਦਿਵਾਨਾ
ਗਾਉਂਦੀਆਂ ਚਿੱਤ ਹੋਇਆ ਉਦਾਸੀ, ਲੱਗੀ ਛਕ ਸੱਜਣ ਦੀ
ਕਾਹਲ਼ਾ ਪੇ ਕੇ ਉਠ ਖਲੋਤਾ, ਲੇਨ ਹਵਾ ਚਮਨ ਦੀ
ਅੱਖੀਂ ਬਲਣ ਚਿਰਾਗ਼ਾਂ ਵਾਂਗਰ, ਫਿਰਦਾ ਮਸਤ ਦਿਵਾਨਾ
ਝੱਲੀ ਵਾਅ ਸੱਜਣ ਦੇ ਪਾਰੋਂ, ਆਨ ਦਤੋਸ ਪਰਵਾਨਾ
ਹਰ ਹਰ ਚੋਕ ਇਰਾਕ ਤਕੀਨਦਾ, ਫਿਰਦਾ ਸੀ ਸ਼ਹਿਜ਼ਾਦਾ
ਮਗ਼ਜ਼ ਚੜ੍ਹੀ ਖ਼ੁਸ਼ਬੂ ਪੁਰੀ ਦੀ, ਲੱਗੀ ਛਕ ਜ਼ਿਆਦਾ
ਜ਼ੁਲਫ਼ ਪੁਰੀ ਦੀ ਮੁਸ਼ਕ ਖ਼ੁਤਨ ਦੀ, ਧੁੰਮ ਗਈ ਹਰ ਪਾਸੇ
ਗੱਲ ਫੁੱਲ ਬਾਗ਼ ਬਗ਼ੀਚੇ ਸਾਰੇ, ਮਿਲ ਲਏ ਇਸ ਬਾਸੇ
ਵਕਤ ਬਹਾਰ ਚਮਨ ਵਿਚ ਰੌਣਕ, ਹਰ ਬੂਟੇ ਹਰ ਗੱਲ ਦੀ
ਨਰਮ ਨਸੀਮ ਮੁਹੱਬਤ ਵਾਲੀ, ਖ਼ੂਬ ਮਾਤਰ ਝੱਲਦੀ
ਸਬਜ਼ਾ ਤੇਜ਼ ਜ਼ਬਾਨ ਤਰੀਲੋਂ, ਕਰਦਾ ਦੁਰ ਫ਼ਸ਼ਾਨੀ
ਨੇਅਮਤ ਕੋਲੋਂ ਹਰਿਆ ਭਰਿਆ, ਕਹਿੰਦਾ ਹਮਦ ਰੱਬਾਨੀ
ਰੁੱਖ ਤੋ ਨਗਰ ਨਾਲ਼ ਦਿਰਮ ਦੇ, ਛਿੱਤਰ ਚੜ੍ਹੇ ਫੇਰੂ ਜ਼ੇ
ਹਮਦ ਸੁਣਾ-ਏ-ਇਲਾਹੀ ਆਖਣ, ਆਹਲਣਿਆਂ ਵਿਚ ਬੋਜ਼ੇ
ਬੂਟਾ ਵੇਲ ਤਮਾਮੀ ਹਰਿਆ, ਫੁੱਲਾਂ ਰੰਗ ਹਜ਼ਾਰਾਂ
ਗਾਵਣ ਭੌਰ ਸੰਵਾਂ ਲੱਗਾਉਣ, ਮਿਸਲ ਤੰਬੂਰ ਸਤਾਰਾਂ
ਚੰਨੂੰ ਚੌਧੀਂ ਰਾਤ ਨੂਰਾਨੀ, ਚੰਨ ਸਿਰੇ ਪਰ ਆਇਆ
ਰੌਸ਼ਨ ਈਦ ਦਿਹਾੜੇ ਨਾਲੋਂ, ਜੁਮਲ ਜਹਾਨ ਸੁਹਾਇਆ
ਹਰ ਜਾਈ ਕਸਤੂਰੀ ਹੱਲੇ, ਹਰ ਗੋਸ਼ੇ ਫੁੱਲ ਖ਼ੀਲੀ
ਚਾਨਣਿਓਂ ਤੇ ਛਾਇਯੋਂ ਚੰਬੇ, ਧਰਤੀ ਵਾਂਗ ਚੰਬੇਲੀ
ਹੁਸਨ ਇਲਾਹੀ ਚੰਨ ਸੁਹਾਇਆ, ਸਗਲ ਜਹਾਨ ਨੂਰਾਨੀ
ਪਾਕ ਲੁਕਾ ਜਣੇ ਨੂੰ ਹੋਇਆ, ਵਾਹ ਰਹਿਮਤ ਸੁਬਹਾਨੀ
ਖ਼ੁਸ਼ੀਆਂ ਦੇ ਦਰਵਾਜ਼ੇ ਖੁੱਲੇ, ਤਾਕ ਗ਼ਮਾਨਦੇ ਮਾਰੇ
ਆਦਮ ਜਿੰਨ ਜਨਾਵਰ ਵਹਿਸ਼ੀ, ਚੈਨ ਕਰੇਂਦੇ ਸਾਰੇ
ਸ਼ੇਰਾਂ ਹਿਰਨਾਂ ਸਲ੍ਹਾ ਬਣਾਈ, ਭੇਡਾਂ ਤੇ ਬਘਿਆੜਾਂ
ਤਿੱਤਰ ਬਾਜ਼ ਬਟੇਰੇ ਬਾਸ਼ੇ, ਰਲ਼ ਬੈਠੇ ਵਿਚ ਜਾੜਾਂ
ਦੰਦ ਸੱਪਾਂ ਦੇ ਖੰਡੇ ਹੋਏ, ਨਕਲੀ ਵੱਸ ਜ਼ਬਾਨੋਂ
ਧਰਤੀ ਨਿੱਘਰ ਗਏ ਅਠੋਈਂ, ਪੱਲੇ ਖਾ ਜਹਾਨੋਂ
ਦੂਰ ਹੋਇਆ ਕੁਲ ਆਲਮ ਉੱਤੋਂ, ਗ਼ਮ ਅੰਦੋਹ ਹੈਰਾਨੀ
ਸ਼ਮਾਂ ਨਾਲ਼ ਮਿਲੇ ਪਰਵਾਨੇ, ਹਰ ਜਾਨੀ ਨੂੰ ਜਾਣੀ
ਭੈਣਾਂ ਦੇ ਘਰ ਆਂਦੇ ਮੌਲਾ, ਵੀਰ ਗਏ ਪ੍ਰਦੇਸੀਂ
ਨੋਸ਼ਾ ਕੰਤ ਮਿਲੇ ਸਨ ਨਾ ਰੀਂ, ਇਤਰ ਮਿਲਾਏ ਕੇਸੀਂ
ਭਾਈਆਂ ਨਾਲ਼ ਮਿਲੇ ਸਨ ਭਾਈ, ਉਮਰਾਂ ਪਾ ਵਿਛੁੰਨੇ
ਸ਼ੁਕਰਗੁਜ਼ਾਰ ਹੋਏ ਫਰਾਵਲ, ਗਲ ਬਾਹਾਂ ਘੱਤ ਰੰਨੇ
ਯਾਰਾਂ ਯਾਰ ਮਿਲੇ ਇਸ ਰਾਤੀਂ, ਭੌਰਾਂ ਨੂੰ ਗੁਲਜ਼ਾਰਾਂ
ਕਾਮਲ ਮੁਰਸ਼ਦ ਮਿਲੇ ਮੁਰੀਦਾਂ, ਕਰ ਮਹਿਰਮ ਅਸਰਾਰਾਂ
ਇਲਮ ਯਕੀਨੋਂ ਹਾਸਲ ਹੋਇਆ, ਰੁਤਬਾ ਐਨ ਯਕੀਨੋਂ
ਗ਼ਫ਼ਲਤ ਹੋਈ ਦੂਰ ਮੁਹੰਮਦ, ਆਲਮ ਜ਼ਮਨ ਜ਼ਮੀਨੋਂ
ਜਿਉਂ ਕਰ ਮਹੱਤਰ ਮੂਸਾ ਡਿੱਠਾ, ਤੌਰ ਉੱਤੇ ਚਮਕਾਰਾ
ਤੀਵੀਂ ਸੈਫ਼ ਮਲੂਕੇ ਲੱਗਾ, ਇਕ ਪਾਸੋਂ ਲਸ਼ਕਾਰਾ
ਆਤਿਸ਼ ਚਮਕ ਲੱਗੀ ਅਜ਼ਗ਼ੀਬੋਂ, ਹੋਇਆ ਅਤੇ ਵੱਲ ਰਾਹੀ
ਕੇ ਤੱਕਦਾ ਇਕ ਨਾਰ ਪਈ ਹੈ, ਸੂਰਤ ਸਿਫ਼ਤ ਇਲਾਹੀ
ਸੂਰਜ ਵਾਂਗ ਚਮਕਦਾ ਚਿਹਰਾ, ਚੰਨੂੰ ਜੋਤ ਨੂਰਾਨੀ
ਗੱਲ ਲਾਲਾਂ ਦੇ ਹਾਰ ਲਟਕਦੇ, ਜਿਉਂ ਤਾਰੇ ਅਸਮਾਨੀ
ਦੁਰ ਯਤੀਮ ਕੰਨਾਂ ਵਿਚ ਲੜੀਆਂ, ਸੋਨੇ ਤਾਰ ਪਰੋਤੇ
ਵਾਊ ਨਾਲ਼ ਪਰੇਸ਼ਾਂ ਹੋਏ, ਵਾਲ਼ ਮਾਨਬਰ ਧੋਤੇ
ਜ਼ੁਲਫ਼ ਸਿਆਹ ਕਸਤੂਰੀ ਭਿੰਨੀ, ਗਲ ਵਿਚ ਪਈ ਲਟਕਦੀ
ਜ਼ੇਵਰ ਜ਼ੇਬ ਪੁਸ਼ਾਕੀ ਸਾਰੀ, ਝਿਲਮਿਲ ਕਰੇ ਚਮਕਦੀ
ਰੂਪ ਅਨੂਪ ਹਿਸਾਬੋਂ ਬਾਹਰ, ਸਿਫ਼ਤ ਨਾ ਕੀਤੀ ਜਾਵੇ
ਇਸ ਦਰਿਆ ਹੁਸਨ ਦੇ ਵਿਚੋਂ, ਕਤਰਾ ਚੰਨ ਦਿਖਾਵੇ
ਆਬ ਹਯਾਤ ਲਬਾਂ ਵਿਚ ਚਸ਼ਮਾ, ਗਜਾ ਸਿਰ ਹਕਾਨੀ
ਖ਼ਿਜ਼ਰ ਇਲਿਆਸ ਹੋਵਣ ਦਿਲ ਘਾਇਲ, ਵੇਖ ਹਸਨ ਨੂਰਾਨੀ
ਹੀਰੇ ਮੋਤੀਂ ਲਾਅਲ ਜਵਾਹਰ, ਹੋਰ ਸੱਚੇ ਫੇਰੂ ਜ਼ੇ
ਗਲਮਾ ਦਾਮਨ ਕਿੰਨ੍ਹੇ ਪੱਲੇ, ਜੜਤ ਹੋਈ ਜ਼ਰ ਦੂਜ਼ੇ
ਸੂਰਤ ਤਾਬ ਵੱਡਾ ਮਹਿਤਾਬੋਂ, ਝਲਕ ਲੱਗੀ ਅਸਮਾਨਾਂ
ਅੰਤ ਹਿਸਾਬ ਨਾ ਆਵੇ ਕੋਈ, ਜ਼ੇਵਰ ਜ਼ੇਬ ਸ਼ਹਾਨਾ
ਲਾਹ ਲਾਹ ਕਰੇ ਸ਼ੁਆ ਹੁਸਨ ਦਾ, ਹਰ ਪਾਸੇ ਹਰ ਜਾਈ
ਹਰ ਪੱਤਰ ਹਰ ਡਾਲ਼ੀ ਅਤੇ, ਉਸੇ ਦੀ ਰੁਸ਼ਨਾਈ
ਹਰ ਮੈਂਡੀ ਸੰਗ ਲਟਕਣ ਸੱਚੀਆਂ, ਮਰਵਾਰੀਦੋਂ ਲੜੀਆਂ
ਹੱਥੀਂ ਛਾਪਾਂ ਬਾਹੀਂ ਕੁੜੀਆਂ, ਸਭ ਜ਼ਮੁਰਦ ਜੁੜੀਆਂ
ਸ਼ਾਹਜ਼ਾਦੇ ਨੂੰ ਨਜ਼ਰੀ ਆਈ, ਜਾਂ ਉਹ ਸੂਰਤ ਵਾਲੀ
ਮੂਰਤ ਵਾਂਗੂੰ ਪਈ ਹਕਲੀ, ਹੋਸ਼ ਸਨਭਾਲੋਂ ਖ਼ਾਲੀ
ਵੇਖਦਿਆਂ ਸ਼ਾਹਜ਼ਾਦੇ ਤਾਈਂ, ਹੋਈ ਖ਼ੁਸ਼ੀ ਨਿਹਾਇਤ
ਰੂਹ ਬਦਨ ਵਿਚ ਮੇਵੇ ਨਾਹੀਂ, ਵਾਫ਼ਰ ਵੇਖ ਇਨਾਇਤ
ਮੋਜੀਂ ਆਈ ਨਦੀ ਖ਼ੁਸ਼ੀ ਦੀ, ਰੂਹ ਲਹਿਰ ਵਿਚ ਤੁਰਦਾ
ਭੁੱਲ ਗਿਆ ਜੀਓ ਜੱਸਾ ਅਪਣਾ, ਰੂਪ ਡਿੱਠਾ ਦਿਲਬਰ ਦਾ
ਧਰਤ ਅਸਮਾਨ ਨਾ ਦਿੱਸਦਾ ਕਿਧਰੇ, ਜਾਣ ਜਹਾਨ ਨਾ ਸੱਜੇ
ਕੇ ਕੁੱਝ ਜ਼ਾਹਰ ਕਹਾਂ ਮੁਹੰਮਦ, ਸਿਰ ਇਸ਼ਕ ਦੇ ਗੁਝੇ
ਦੋਜ਼ਖ਼ ਜੰਨਤ ਯਾਦ ਨਾ ਰਹੀਉਸ, ਦੁਨੀਆ ਦੇਣ ਪਸਾਰੇ
ਭਲੇ ਇਲਮ ਕਲਾਮ ਕਿਤਾਬਾਂ, ਵਿਰਦ ਵਜ਼ੀਫ਼ੇ ਸਾਰੇ
ਵਹਿਮ ਖ਼ਿਆਲ ਗਮਾਂ ਨਾ ਰਿਹਾ, ਇਸ ਜਮਾਲ ਕਮਾਲੋਂ
ਜੀਵ ਨੌਕਰ ਅੱਗੇ ਕਿਹਾ ਸਿਆਣੇ, ਛੁੱਟੀ ਹੀਰ ਜਨਜਾਲੋਂ
ਲੂਂ ਲੂਂ ਵਿਚੋਂ ਹਮਦ ਇਲਾਹੀ, ਨਿਕਲੇ ਸ਼ੁਕਰ ਹਜ਼ਾਰਾਂ
ਗਈ ਖ਼ਿਜ਼ਾਂ ਵਿਛੋੜੇ ਵਾਲੀ, ਆਈ ਵਸਲ ਬਹਾਰਾਂ
ਬੁਲਬੁਲ ਵੰਝ ਗੱਲਾਂ ਤੇ ਬੈਠੀ, ਭੌਰ ਲੱਧੇ ਗੱਲ ਲਾਲੇ
ਸ਼ਮ੍ਹਾ ਪਤੰਗ ਇਕੱਠੇ ਹੋਏ, ਚੰਨ ਚਕੋਰਾ ਨਾਲੇ
ਆਸ਼ਿਕ ਨੂੰ ਮਹਿਬੂਬ ਪਿਆਰਾ, ਆਇਆ ਨਜ਼ਰ ਇਕੱਲਾ
ਹਰ ਜ਼ਰੇ ਨੂੰ ਸੂਰਜ ਕਰਦਾ, ਇਸ ਦਰ ਨੂਰ ਤਜੱਲਾ
ਬਾਗ਼ ਅੰਦਰ ਜੋ ਪਾਣੀ ਆਹੇ, ਨਹਿਰਾਂ ਖੂਹ ਫੁਹਾਰੇ
ਹਰ ਹਰ ਬੂੰਦ ਮੁਹੰਮਦ ਬਖਸ਼ਾ, ਨਦੀਆਂ ਦਾ ਦਮ ਮਾਰੇ
ਸੁੱਕੇ ਕੱਖ ਨਚੀਜ਼ੇ ਜਿਹੜੇ, ਪੈਰਾਂ ਹੇਠ ਮਲੀਨਦੇ
ਚੰਬੇ ਤੇ ਗੱਲ ਲਾਲੇ ਵਾਂਗਰ, ਰੌਸ਼ਨ ਸਭ ਦਸੀਂਦੇ
ਰੌਸ਼ਨ ਰਾਤ ਦੱਸੇ ਹਰ ਪਾਸੇ, ਕੇ ਗੱਲ ਕਹਾਂ ਜ਼ਬਾਨੀ
ਮੂਸਾ ਦੇ ਕੋਹ ਤੋਰੇ ਵਾਲੀ, ਹੋਇਆ ਬਾਗ਼ ਨਿਸ਼ਾਨੀ
ਜਲਥਲ ਮਸ਼ਰਿਕ ਮਗ਼ਰਿਬ ਤੋੜੀ, ਹੋਰ ਨਹੀਂ ਕੁੱਝ ਦਿਸਦਾ
ਜਿੱਤ ਵੱਲ ਵੇਖੇ ਉਹੋ ਸੂਰਤ, ਜਲਵਾ ਸਾਰਾ ਤਿਸ ਦਾ
ਸ਼ਹਿਜ਼ਾਦਾ ਸ਼ੁਕਰਾਨਾ ਪੜ੍ਹ ਕੇ, ਗਿਆ ਪੁਰੀ ਦੇ ਕੋਲੇ
ਤੁਰੇ ਵਾਰੀ ਚੌਗਿਰਦੇ ਫਿਰ ਕੇ, ਤੂਫ਼ ਕਰੇ ਜਿੰਦ ਘੋਲੇ
ਜਲਵੇ ਰੂਪ ਘਣੇ ਦੇ ਕੋਲੋਂ, ਤਾਕਤ ਤਰਾਣ ਨਾ ਰਿਹਾ
ਸੂਰਤ ਨਕਸ਼ ਸਹੀ ਪਛਾਤੀ, ਚੋਰ ਮੇਰੀ ਹੈ ਈਹਾ
ਕਰ ਸਲਾਮ ਤਵਾਫ਼ ਚੁਫੇਰੇ, ਫਿਰ ਦੋ ਪੈਰ ਪਕੜ ਕੇ
ਤਲੀਆਂ ਚੁੰਮ ਮਿਲੇ ਸਿਰ ਅੱਖੀਂ, ਕਦਮਾਂ ਅੰਦਰ ਝਿੜਕੇ
ਖ਼ੁਸ਼ੀਆਂ ਕਰਦਾ ਮੇਵੇ ਨਾਹੀਂ, ਦੂਣਾ ਹੋ ਹੋ ਬਹਿੰਦਾ
ਤਾਂ ਉਸ ਵੇਲੇ ਉਸ ਮਜ਼ਮੋਨੋਂ, ਬੀਤ ਜ਼ਬਾਨੋਂ ਕਹਿੰਦਾ
ਵਾਹ ਵਾਹ ਵਕਤ ਸੱਤਾ ਜਿਸ ਵੇਲੇ, ਯਾਰ ਸ਼ਰਾਬੀ ਹੋ ਕੇ
ਆਸ਼ਿਕ ਚੋਰੀ ਪੈਰ ਚਮੀਨਦੇ, ਹੰਜੋਂ ਪਾਣੀ ਧੋਕੇ
ਹੱਸ ਹੱਸ ਬੁਲਬੁਲ ਵੇਖੇ ਗੱਲ ਨੂੰ,ਲੱਧਾ ਸੌਰਵ ਰੋ ਕੇ
ਸਾਉਣ ਸ਼ਰਾਬੀ ਯਾਰ ਮੁਹੰਮਦ, ਆਸ਼ਿਕ ਕੇ ਘੱਟ ਸਕੇ
ਸ਼ਾਹਜ਼ਾਦੇ ਨੇ ਬੈਠ ਸਰਹਾਂਦੀ, ਸਿਰ ਝੋਲ਼ੀ ਵਿਚ ਧਰਿਆ
ਲਏ ਪਿਆਰ ਪੁਰੀ ਦੇ ਮੂਹੋਂ, ਪੋਹਨਜੇ ਜੱਸਾ ਭਰਿਆ
ਸ਼ਾਹਜ਼ਾਦੇ ਤਣ ਚਿੱਟੀ ਆਹੀ, ਕਾਫ਼ੂਰੀ ਪੁਸ਼ਾਕੀ
ਚੰਦਰ ਬਦਨ ਪੁਰੀ ਦੀ ਛੰਡੇ, ਧੂੜ ਗ਼ੁਬਾਰੀ ਖ਼ਾਕੀ
ਮੁੜ ਮੁੜ ਲਏ ਪਿਆਰ ਮੂਹੀਂ ਤੋਂ, ਹੰਜੋਂ ਭਰ ਭਰ ਰੋਵੇ
ਖ਼ੁਸ਼ੀ ਕਮਾਲੋਂ ਹੰਝੂ ਵਗਣ, ਬਹੁਤ ਇਹੀ ਗੱਲ ਹੋਵੇ
ਜਿਉਂ ਕਰ ਖ਼ੁਆਜਾ ਸਾਹਿਬ, ਹਾਫ਼ਿਜ਼ ਕਿਹਾ ਵਿਚ ਦੀਵਾਨੇ
ਇਕ ਬੁਲਬੁਲ ਮੈਂ ਰੋਂਦੀ ਡਿੱਠੀ, ਫੜਿਆ ਫੁੱਲ ਦਹਾਨੇ
ਮੈਂ ਪੁੱਛਿਆ ਕਿਉਂ ਰੋਵੇਂ ਬੀ ਬੀ, ਯਾਰ ਤੇਰਾ ਰਲ਼ ਮਿਲਿਆ
ਦਰਦ ਫ਼ਿਰਾਕ ਰਿਹਾ ਫਿਰ ਕੀਕਰ, ਜਿਸ ਸੱਜਣ ਗੱਲ ਮਿਲਿਆ
ਬੁਲਬੁਲ ਬੋਲੀ ਹਾਫ਼ਿਜ਼ ਸਾਹਿਬ, ਕੇ ਗੱਲ ਪੁੱਛੇਂ ਮੈਂ ਨੂੰ
ਇਸ ਰੋਵਣ ਦੀ ਹਾਲ ਹਕੀਕਤ, ਹੈ ਕੁੱਝ ਮਾਲਮ ਤੀਂ ਨੂੰ
ਮਹਿਬੂਬਾਂ ਦੇ ਜਲਵੇ ਅੱਗੇ, ਅਸਾਂ ਗ਼ੁਲਾਮੀ ਚਾਈ
ਰੋਵਣ ਪੁੱਟਣ ਕਾਰ ਹਮੇਸ਼ਾ, ਇਸ ਸਾਨੂੰ ਫ਼ਰਮਾਈ
ਜਿਹਨਾਂ ਦੇ ਦਿਲ ਇਸ਼ਕ ਸਮਾਣਾ, ਰੋਵਣ ਕੰਮ ਉਨ੍ਹਾ ਹਾਂ
ਵਿਛੜੇ ਰੋਂਦੇ, ਮਿਲਦੇ ਰੋਂਦੇ, ਰੋਂਦੇ ਟੁਰਦੇ ਰਾਹਾਂ
ਵਸਲ ਫ਼ਿਰਾਕ ਨਹੀਂ ਚਿੱਤ ਆਨਨ, ਕਾਮਲ ਇਸ਼ਕ ਸਿੰਗਾਰੇ
ਮਹਿਬੂਬਾਂ ਦਾ ਰਾਜ਼ੀਨਾਮਾ, ਲੋੜਣ ਸਦਾ ਬੇਚਾਰੇ
ਸਿਕ ਸਿਕੀਨਦਿਆਂ ਉਮਰ ਗੁਜ਼ਾਰੀ, ਮੌਲਾ ਯਾਰ ਮਿਲਾਇਆ
ਤੱਕਦਾ ਤੱਕਦਾ ਰੱਜਦਾ ਨਾਹੀਂ, ਸੂਰਤ ਦਾ ਭਰਮਾਇਆ
ਬੋਸੇ ਲੈਂਦਾ ਬਲਿ ਬਲਿ ਪੈਂਦਾ, ਸਿਰ ਪੈਰਾਂ ਤੱਕ ਤੱਕਦਾ
ਸ਼ਾਹ ਪਰੀ ਦੇ ਚਿਹਰੇ ਵੱਲੋਂ, ਅੱਖੀਂ ਝਮਕ ਨਾ ਸਕਦਾ
ਗੱਲ ਫਲ਼ ਜੈਸੇ ਜੁੱਸੇ ਜਾਮੇ, ਦੋਹਾਂ ਨਾਜ਼ੁਕ ਯਾਰਾਂ
ਕਰ ਕਰ ਪੀਣ ਪੋਸ਼ਾਕੇ ਅਤੇ, ਹੰਜੋਂ ਮੀਂਹ ਬਹਾਰਾਂ
ਰੋਂਦੇ ਰੋਂਦੇ ਦਾ ਇਕ ਕਤਰਾ, ਅੱਥਰਾਆਂ ਦਾ ਪਾਣੀ
ਸ਼ਾਹ ਪਰੀ ਦੇ ਮੁੱਖ ਪਰ ਢੱਠਾ, ਗਰਮ ਲੱਗਾ ਉਸ ਰਾਣੀ
ਨਾਲੇ ਬੋ ਸ਼ਜ਼ਾਦੇ ਵਾਲੀ, ਉਸ ਦੇ ਮਗ਼ਜ਼ ਗਈ ਸੀ
ਮੋਈ ਗਈ ਨੂੰ ਨਵੇਂ ਸਿਰੇ ਥੀਂ, ਆ ਫਿਰ ਜਿੰਦ ਪਈ ਸੀ
ਰੂਹ ਨਿਖੁੱਟੇ ਕੁੱਵਤ ਪਾਈ, ਆਈ ਹੋਸ਼ ਟਿਕਾਣੇ
ਅੱਖ ਉਘਾੜ ਡਿੱਠਾ ਕੇ ਤੱਕਦੀ, ਬੈਠਾ ਯਾਰ ਸਿਰਹਾਣੇ
ਸੋਹਣੀ ਸੂਰਤ ਮਿਸਲ ਫ਼ਰਿਸ਼ਤਾ, ਚੰਨੂੰ ਰੂਪ ਜ਼ਿਆਦਾ
ਸਿਰ ਝੋਲ਼ੀ ਵਿਚ ਧਰਕੇ ਬੈਠਾ, ਸੈਫ਼ ਮਲੂਕ ਸ਼ਜ਼ਾਦਾ
ਲੈ ਪਿਆਰ ਪੁਰੀ ਦੇ ਮੂਹੋਂ, ਸਭ ਜੁੱਸੇ ਹੱਥ ਫੇਰੇ
ਮੂੰਹ ਉਹਦੇ ਵੱਲ ਤੱਕ ਤਕ ਰੋਂਦਾ, ਹੰਜੋਂ ਭਰਭੁਰ ਕੇਰੇ
ਸ਼ਾਹਜ਼ਾਦੇ ਵੱਲ ਵੇਖਦਿਆਂ ਐਂ, ਸ਼ਾਹ ਪਰੀ ਸ਼ਰਮਾਈ
ਮੂੰਹ ਪਰ ਪੱਲਾ ਲੈ ਸ਼ਿਤਾਬੀ, ਸੂਰਤ ਪਾਕ ਛਪਾਈ
ਸਿਰ ਪੈਰਾਂ ਤੱਕ ਚਾਦਰ ਤਾਣੀ, ਉਂਗਲ ਰਹੀ ਨਾ ਬਾਂਦੀ
ਸ਼ਰਮ ਕਿਨੂੰ ਪਸ ਪਰਦੇ ਹੋ ਕੇ, ਆਸ਼ਿਕ ਨੂੰ ਫ਼ੁਰਮਾਂਦੀ
ਕੌਣ ਕੋਈ ਤੂੰ, ਕਿਥੋਂ ਆਈਓਂ, ਸੂਰਤ ਮੰਦ ਜਵਾਨਾ
ਸ਼ੇਰ, ਦਲੇਰ, ਬਹਾਦਰ ਸੋਹਣਾ, ਦੱਸੀਂ ਰੂਪ ਯਗਾਨਾ
ਕੇ ਅਸ਼ਨਾਈ ਤੇਰੀ ਮੇਰੀ, ਬੈਠੋਂ ਆਨ ਸਰਹਾਂਦੀ
ਨਾ ਮਹਿਰਮ ਨੂੰ ਹੱਥ ਲਗਾਵੀਂ, ਅੰਤ ਕਹੀ ਤੁਧ ਆਂਦੀ
ਲਈਂ ਪਿਆਰ ਪੁਰੀ ਦੇ ਮੂਹੋਂ, ਹੋ ਕੇ ਆਦਮ ਜ਼ਾਦਾ
ਕਿਥੋਂ ਸ਼ੋਖ਼ੀ ਤੇ ਗੁਸਤਾਖ਼ੀ, ਇਸਖੀ ਆ ਐਡ ਜ਼ਿਆਦਾ
ਸਿਰ ਮੇਰਾ ਤੁਧ ਝੋਲ਼ੀ ਧਰਿਆ, ਲਈਂ ਕਲਾਵੇ ਦੇਹੀ
ਅੰਗ ਮਿਲਾ ਨਦਾ ਸੰਗੀਂ ਨਾਹੀਂ, ਐਡ ਬੇਸ਼ਰਮੀ ਕੇਹੀ
ਨਾ ਤੁਧ ਖ਼ੌਫ਼ ਖ਼ੁਦਾ ਦਾ ਆਵੇ, ਨਾ ਕੁੱਝ ਸਹਿਮ ਸ਼ਹਾਂ ਦਾ
ਬਾਪ ਮੇਰਾ ਸੁਲਤਾਨ ਦੇਵਾਂ ਦਾ, ਸ਼ਾਹਨਸ਼ਾਹ ਕਹਾਂਦਾ
ਜੇ ਇਕ ਜ਼ਰਾ ਖ਼ਬਰ ਇਸ ਗੱਲ ਦੀ, ਦਿਓ ਪਰੀ ਕੋਈ ਪਾਵੇ
ਬੂਟੀ ਬੂਟੀ ਕਰਕੇ ਤੈਨੂੰ, ਵਾਂਗ ਕਬਾਬਾਂ ਖਾਵੇ
ਝਿੜਕ ਪੁਰੀ ਦੀ ਸੁਣ ਸ਼ਹਿਜ਼ਾਦਾ, ਅਰਜ਼ ਕਰੇਂਦਾ ਰੁਕੇ
ਬਹੁਤ ਨਿਮਾਣਾ ਦਰਦ ਰਨਜਾਨਾ, ਹੀਣਾ ਜਿਹਾ ਹੋ ਕੇ
ਹੈ ਮਹਿਬੂਬ ਮੇਰੇ ਦਿਲ ਜਾਨੀ, ਅੱਖੀਂ ਦੀ ਰੁਸ਼ਨਾਈ
ਦਿਲ ਜਾਨੀ ਦਾ ਜਾਣ ਦਿਲੇ ਦੀ, ਤੁਧ ਬਿਨ ਹੋਰ ਨਾ ਕਾਈ
ਅਮਨ ਕਰਾਰ ਦਿਲੇ ਦਾ ਤੌਹੀਨ, ਉਮਰ ਹਯਾਤੀ ਮੇਰੀ
ਤੌਹੀਨ ਮੌਜ ਜਵਾਨੀ ਵਾਲੀ, ਐਸ਼ ਖ਼ੁਸ਼ੀ ਸਭ ਤੇਰੀ
ਤੌਹੀਨ ਦੀਨ ਈਮਾਨ ਬੰਦੇ ਦਾ, ਤੌਹੀਨ ਲੁਤਫ਼ ਇਲਾਹੀ
ਤੌਹੀਨ ਤਾਕਤ ਨੈਣ ਪੁਰਾਣਾਂ, ਤੌਹੀਨ ਦੁਨੀਆ ਸ਼ਾਹੀ
ਹੋਸ਼ ਸਨਭਾਲਾ ਅਕਲ ਦਾਨਾਈ, ਫ਼ਹਿਮ ਤਬਈਤ ਮੇਰੀ
ਸੂਰਤ ਪਾਕ ਤੇਰੀ ਹੈ ਬੀ ਬੀ, ਸੁਖ਼ਨ ਜਮੀਅਤ ਮੇਰੀ
ਘੁੰਡ ਅਤਾ ਰੀਂ ਦਰਸਨ ਦੱਸੀਂ, ਮੁੱਖ ਤੋਂ ਪੱਲਾ ਲਾਹੀਂ
ਤਾਂ ਮੈਂ ਨਾਲ਼ ਤੇਰੇ ਦੋ ਬਾਤਾਂ ਕਰਸਾਂ, ਜੇ ਉਹ ਚਾਹੇਂ
ਸ਼ਾਹ ਪੁਰੀ ਨੇ ਕਿਹਾ ਅੱਗੋਂ, ਨਾ ਕਰ ਐਡ ਦਲੇਰੀ
ਮੈਂ ਪਰੀ ਤੋਂ ਆਦਮ ਜ਼ਾਦਾ ,ਕੇ ਗੱਲ ਮੇਰੀ ਤੇਰੀ
ਨਾ ਮਹਿਰਮ ਨੂੰ ਮੂੰਹ ਨਾ ਦੱਸਾਂ, ਹੋਸ਼ ਸੰਭਾਲੇ ਹੁੰਦੇ
ਨਾਲ਼ ਮੇਰੇ ਕੇ ਮਤਲਬ ਤੇਰਾ, ਨੈਣ ਦੱਸਾ ਲੀਨ ਰੋਂਦੇ
ਜਿਣਸ ਰਲੀ ਰਲ਼ ਗੱਲਾਂ ਕਰਦੀ, ਨਾ ਜਿਣਸਾਂ ਕੇ ਗੱਲਾਂ
ਮੈਂ ਨਾਰੀ ਤੋਂ ਖ਼ਾਕੀ ਬੰਦਾ, ਨਾਲ਼ ਤੇਰੇ ਕਿਉਂ ਰੁਲਾਂ
ਸੈਫ਼ ਮਲੂਕ ਕਿਹਾ ਨਹੀਂ ਕੀਤੀ, ਮੈਂ ਕੋਈ ਮੁਫ਼ਤ ਦਲੇਰੀ
ਜਿਸ ਦਮ ਜਾਨ ਲਬਾਂ ਪਰ ਆਈ, ਨਾਲ਼ ਮੁਹੱਬਤ ਤੇਰੀ
ਸ਼ਰਮ ਹਯਾ ਪ੍ਰਹੇਜ਼ ਨਾ ਰਹੀਮ, ਨਾ ਕੋਈ ਖ਼ੌਫ਼ ਕਹਿੰਦਾ
ਸਿਰਵਰਤੀ ਤਾਂ ਜਾਣੇ ਬੀ ਬੀ, ਕਿਉਂਕਰ ਦੁੱਖ ਸਹਿੰਦਾ