ਸੈਫ਼ਾਲ ਮਲੂਕ

ਸੈਫ਼ਅਲ ਮਲੂਕ ਦਾ ਨਵਾਂ ਸਫ਼ਰ

ਅੱਠ ਸ਼ਿਤਾਬ ਮੁਹੰਮਦ ਬਖਸ਼ਾ ,ਸ਼ਾਹਜ਼ਾਦੇ ਵੱਲ ਚੱਲੀਏ
ਤੋੜੋਂ ਨਾਲੋ ਨਾਲ਼ ਲਿਆਏ, ਹਨ ਕਿਉਂ ਪਿੱਛਾ ਮਿਲੀਏ

ਔਖੀ ਮੰਜ਼ਿਲ ਇਹੋ ਭਾਰੀ, ਨਹੀਂ ਭਲਾਹਟ ਰਹਿਣਾ
ਹੋਸੀ ਗਰਮ ਉਡੀਕ ਸ਼ਹਿਜ਼ਾਦੇ, ਲਾਜ਼ਿਮ ਕੁੱਝ ਨਾ ਬਹਿਣਾ

ਨਾਲੇ ਉਸੇ ਦਾ ਰੂੰ ਕਿਨੂੰ, ਮਰਜ਼ ਪੁਰੀ ਦੀ ਜਾਂਦੀ
ਫੇਰ ਲਿਆ ਸ਼ਾਹਜ਼ਾਦੇ ਤਾਈਂ, ਵੱਲ ਹੋਵੇ ਇਹ ਮਾਣਦੀ

ਸੈਫ਼ ਮਲੂਕ ਵਿਛਣਾ ਸਨਗੋਂ, ਚਾ ਲਿਆ ਅਫ਼ਰੀਤੇ
ਦੀਵੇ ਕਾਰ ਬੇਗਾਰ ਨਾ ਜਾਤੀ, ਟੁਰਿਆ ਨਾਲ਼ ਪ੍ਰੀਤੇ

ਹੋਇਆ ਬਹੁਤ ਜ਼ਮੀਨੋਂ ਉੱਚਾ ,ਪਹੁਤਾ ਕੋਲ਼ ਅਸਮਾਨਾਂ
ਸ਼ਾਹਜ਼ਾਦੇ ਨੂੰ ਦਿਸਣੋ ਰਿਹਾ, ਇਹ ਸੰਸਾਰ ਜ਼ਮਾਨਾ

ਗਰਮੀ ਸੂਰਜ ਦੀ ਸਿਰ ਸਾੜੇ, ਜਿਉਂ ਨੇਜ਼ੇ ਪਰ ਹੁੰਦਾ
ਆਹੋ ਖ਼ਾਤਫ਼ ਦੇ ਪਰ ਸੜਦੇ, ਜੇ ਇਕ ਪਲਕ ਖਲੋਂਦਾ

ਉੱਪਰ ਗਰਮੀ ਸੂਰਜ ਵਾਲੀ, ਹੇਠ ਪਹਾੜ ਉੱਗੀ ਦਾ
ਦੂਏ ਝੁੱਲਦੇ ਜਾਣ ਮੁਹੰਮਦ, ਸਦਕਾ ਚਟਕ ਲੱਗੀ ਦਾ

ਆਹੋ ਖ਼ਾਤਫ਼ ਇਸ ਦਿਹਾੜੇ, ਜ਼ੋਰ ਤਮਾਮੀ ਲਾਇਆ
ਯਾਰ ਮਿਲਣ ਦੀ ਆਸੇ ਉੱਤੇ, ਕੀਤਾ ਕਸਦ ਸਵਾਇਆ

ਆਤਸ਼ੀਨ ਪਹਾੜੋਂ ਉੱਚਾ, ਦੂਰ ਗਿਆ ਸੀ ਬਹੁਤਾ
ਨਾਜ਼ੁਕ ਬਦਨ ਸ਼ਹਿਜ਼ਾਦਾ ਮਰਸੀ, ਸੇਕ ਜ਼ਰਾ ਜੇ ਪਹੁਤਾ

ਨਾ ਕੋਹ ਕਾਫ਼ ਸਮੁੰਦਰ ਦੱਸਦੇ, ਨਾ ਕੋਈ ਧਰਤ ਨਿਸ਼ਾਨੀ
ਕਣ ਆਵਾਜ਼ ਪਏ ਜਿਉਂ ਪੜ੍ਹਦੀ, ਖ਼ਲਕ ਅੱਲ੍ਹਾ ਅਸਮਾਨੀ

ਤਸਬੀਹਾਂ ਤਹਲੀਲਾਂ ਸੁਣਦੇ, ਜੋ ਕੁੱਝ ਕਹਿਣ ਫ਼ਰਿਸ਼ਤੇ
ਕਿਥੋਂ ਚਾ ਪੁਚਾਵੇ ਕਿੱਥੇ, ਇਸ਼ਕੇ ਅਜਬ ਸਰਸ਼ਤੇ

ਮੁਲਕਾਂ ਕੋਲ਼ ਪੁਹਚਾਿਆ ਖੜਕੇ, ਖ਼ਾਕੀ ਆਦਮ ਜ਼ਾਦਾ
ਆਸ਼ਿਕ ਅਜੇ ਨਾ ਸਿਰ ਚੇ ਲੋੜੇ, ਰੁਤਬਾ ਹੋਰ ਜ਼ਿਆਦਾ

ਮੁਲਕ ਇਬਾਦਤ ਖ਼ਾਸੀ ਅੰਦਰ, ਦਾਇਮ ਰਹਿਣ ਖਲੋਤੇ
ਪਰ ਇਸ਼ਕੇ ਦੀ ਲਹਿਰੇ ਅੰਦਰ, ਮਾਰ ਨਾ ਸਕਦੇ ਗ਼ੋਤੇ

ਭਾਰ ਇਸ਼ਕ ਦਾ ਕਿਸੇ ਨਾ ਚਾਇਆ, ਹਰ ਹਰ ਉਜ਼ਰ ਬਹਾਨੇ
ਆਖ ਬੁਲਾਈ ਬਲ਼ਾ ਸਹੇੜੀ, ਅਨਸਾਨੇ ਨਾ ਦਾਣੇ

ਸ਼ਾਨ ਇਨਸਾਨ ਜਵਾਨ ਭਲੇ ਦਾ ,ਮੁਲਕਾਂ ਨਾਲੋਂ ਅੱਗੇ
ਖੋਲ ਨਹੀਂ ਇਹ ਗਲ ਮੁਹੰਮਦ, ਮੱਤ ਕੋਈ ਝਗੜਾ ਲੱਗੇ

ਜਦੋਂ ਪਿਆਰਾ ਮਿਹਰੀਂ ਆਵੇ, ਆਪ ਆਪੇ ਵੱਲ ਛਿੱਕੇ
ਵੈਰੀ ਭੀ ਤਦ ਗੋਲੇ ਬੰਦੇ, ਹਰ ਇਕ ਦਾ ਦਿਲ ਵਿਕੇ

ਨਫ਼ਸ ਅਫ਼ਰੀਤ ਕੰਧਾੜੇ ਚਾਏ, ਬਣ ਬੇ ਉਜ਼ਰ ਅਘੋੜਾ
ਫ਼ਰਮਾਂ ਦਾਰ ਚਲੇ ਹੋ ਦਰਦੀ, ਪੰਧ ਨਾ ਕਰਦਾ ਥੋੜਾ

ਆਤਸ਼ੀਨ ਪਹਾੜ ਗ਼ੁੱਸੇ ਦਾ ,ਸ਼ਹਿਵਤ ਦਰਿਆ ਜੋਸ਼ਾਂ
ਹਿਰਸ ਹਵਾ ਗਲੀਮ ਗੋਸ਼ਾਂ ਥੀਂ, ਲੰਘੇ ਕਰ ਕੇ ਹੋਸ਼ਾਂ

ਮਾਰੋ ਗ਼ੋਲ ਸ਼ਹਿਰ ਦੇ ਦਰ ਤੇ, ਇਸਤਰੀਆਂ ਤੇ ਮਾਇਆ
ਬਾਜ਼ੂਬੰਦ ਪਨਾਹ ਸੱਜਣ ਦੀ, ਹੋਣ ਨਾ ਦਿੰਦੀ ਜ਼ਾਇਅ

ਸਮਝਣ ਵਾਲੇ ਸਮਝ ਲਈਨਗੇ, ਸਿਰ ਗੁੱਝਾ ਵਿਚ ਪੁਤਲੀ
ਫੋਲ ਨਾ ਰਮਜ਼ ਮੁਹੰਮਦ ਬਖਸ਼ਾ, ਦਸ ਹਕੀਕਤ ਉਤਲੀ

ਆਤਸ਼ੀਨ ਪਹਾੜੋਂ ਲੰਘੇ, ਸ਼ਹਿਰ ਗਲੀਮ ਗੋਸ਼ਾਂ ਤੋਂ
ਬਰਕਤ ਨਾਲ਼ ਇਸ਼ਕ ਦੀ ਗੁਜ਼ਰੇ, ਭੇਂ ਦਰਿਆ ਜੋਸ਼ਾਂ ਤੋਂ