ਸੈਫ਼ਾਲ ਮਲੂਕ

ਦਰਖ਼ਾਸਤ ਬਹਜ਼ੂਰ ਮੁਰਸ਼ਦ ਪਾਕ

ਕੰਨ ਬੰਦੇ ਨੂੰ ਯਾਦ ਕ੍ਰੇਸੀ ,ਢੂੰਡੇ ਕੰਨ ਕਬਰ ਨੂੰ
ਕਿਸ ਨੂੰ ਦਰਦ ਅਸਾਡਾ ਹੋਸੀ ,ਰੋਗ ਨਾ ਰੰਡੀ ਵਰ ਨੂੰ

ਰੂਹ ਦਰੂਦ ਘੁੰਣ ਸਭ ਜਾਸਨ ,ਆਪੋ ਆਪਣੇ ਘਰ ਨੂੰ
ਤੇਰਾ ਰੋਹ ਮੁਹੰਮਦ ਬਖਸ਼ਾ, ਤਕਸੀ ਕਿਹੜੇ ਦਰ ਨੂੰ

ਨਾ ਘਰ ਚਾੜ੍ਹੇ ਨਾ ਸੁਖ ਡਿਟੱਹੇ, ਨਾ ਕੁਝ ਖੱਟੀ ਖੱਟੀ
ਨਹੀਂ ਕਿਸੇ ਵੱਲ ਲਹਿਣਾ ਕੋਈ, ਨਾ ਛੱਡ ਚਲੇ ਤਰੁੱਟੀ

ਜੇ ਕੁਝ ਆਇਆ ਸੋ ਮਨਾ ਪਾਇਆ ,ਤਲ਼ੀ ਰਕਾਬੀ ਚਿੱਟੀ
ਖ਼ਾਲੀ ਹੱਥ ਮੁਹੰਮਦ ਬਖਸ਼ਾ, ਟਰੀ ਨਕਾਰੀ ਲੁੱਟੀ

ਇੰਸ ਔਲਾਦ ਤੁਸਾਡੀ ਭਾਈ, ਪੜ੍ਹਸਨ ਬੈਠ ਕਬਰ ਤੇ
ਅੱਠਵੀਂ ਰੋਜ਼ ਦੀਵਨਗੇ ਗਲੀ ,ਜੇ ਕੁਝ ਘਰ ਵਿਚ ਵਰਤੇ

ਮੈਨੂੰ ਹੋਰ ਨਹੀਂ ਕੋਈ ਪਾਸਾ, ਆਸਾ ਕਿਸ ਦਏ ਘਰ ਤੇ
ਜਾਸੀ ਰੂਹ ਮੁਹੰਮਦ ਮੇਰਾ ,ਪੈਰ ਸੁੱਚੇ ਦਏ ਦਰ ਤੇ