ਸੈਫ਼ਾਲ ਮਲੂਕ

ਪੁੱਤਰ ਨੂੰ ਨਸੀਹਤ

ਕਹਿੰਦਾ ਏ ਫ਼ਰਜ਼ੰਦ ਪਿਆਰੇ, ਤੋਂ ਜਿਗਰ ਦਾ ਬੀਰਾ
ਤੈਨੂੰ ਸੇਕ ਜੇ ਲੱਗੇ ਰੱਤੀ ,ਸੜੇ ਕਲੇਜਾ ਮੇਰਾ

ਸੱਤ ਹਜ਼ਾਰ ਉਮਰਾ-ਏ-ਸਿਪਾਹੀ ,ਫਿਰ ਆਏ ਸਭ ਆਲਮ
ਜੋ ਜੋ ਵਸਿਓਂ ਆਦਮੀਆਂ ਦੀ, ਵੇਖ ਮੁੜੇ ਰੱਬ ਮਾਲਮ

ਨਾ ਕੋਈ ਖ਼ਬਰ ਪੁਰੀ ਦੀ ਲਬੱਹੀ, ਨਾ ਇਸ ਬਾਗ਼ ਅਰਮ ਦੀ
ਚਾਰ ਹੱਕ ਸੁਏ ਹੋਰ ਲੱਖ ਲਿਆਏ ,ਮੂਰਤ ਕੌੜੀ ਖ਼ਤਮ ਦੀ

ਸਭ ਉਹ ਬਾਦਸ਼ਾਆਂ ਦੀਆਂ ਧੀਆਂ ,ਹੱਕ ਥੀਂ ਹੱਕ ਚੜ੍ਹਨਦੀ
ਇਸੇ ਨਾਲ਼ ਵਿਆਹਾਂ ਤੈਨੂੰ ,ਜਿਹੜੀ ਕਰੀਂ ਪਸੰਦੀ

ਤਖ਼ਤ ਵਲਾਇਤ ਫ਼ੱਜ ਖ਼ਜ਼ਾਨੇ, ਸਭ ਕੁਝ ਦੇਵਾਂ ਤੈਨੂੰ
ਆਪੋਂ ਬੈਠ ਰਿਹਾਂ ਵਿਚ ਗੋਸ਼ੇ ,ਭਲੀ ਫ਼ਕੀਰੀ ਮੈਨੂੰ

ਮੌਲਾ ਪਾਕ ਬਣਾਇਆ ਮੈਨੂੰ ,ਚੁੰਨ੍ਹਾ ਤਖ਼ਤਾਂ ਦਾ ਸਾਈਂ
ਕਈ ਸ਼ਹਿਜ਼ਾਦੇ ਚਾਕਰ ਮੇਰੇ ,ਸਭ ਬਖ਼ਸ਼ਾਂ ਤੁਧ ਤਾਈਂ

ਆਪੋਂ ਪਕੜ ਫ਼ਕੀਰੀ ਦਾਵਾ, ਬੈਠਾ ਕਰਾਂ ਇਬਾਦਤ
ਦੀਆਂ ਦੁਆਈੰ ਸਿਰ ਤੇਰੇ ਨੂੰ ,ਦਲਿਤ ਉਮਰ ਜ਼ਿਆਦੱਤ