ਸੈਫ਼ਾਲ ਮਲੂਕ

ਗ੍ਰਿਫ਼ਤਾਰੀ

ਪਕੜ ਲਿਆ ਸ਼ਹਿਜ਼ਾਦਾ ਉਨ੍ਹਾਂ ,ਨਾਲੇ ਉਸ ਦੇ ਸੰਗੀ
ਇਹ ਭੁਕੱਹੇ ਤ੍ਰਿਹਾਏ ਥੋੜੇ ,ਬਹੁਤੇ ਆਹੇ ਜ਼ੰਗੀ

ਟਿੱਲਾ ਛਕ ਲਿਆ ਕਰ ਜ਼ੋਰਾ, ਚਾਅ ਟਾਪੂ ਵਿਚ ਲਾਇਆ
ਯਾਰਾਂ ਸੁਣੇ ਸ਼ਹਿਜ਼ਾਦੇ ਤਾਈਂ, ਸ਼ਾਹੇ ਕੋਲ਼ ਪੁਚਾਇਆ

ਸੈਫ਼ ਮਲੂਕ ਸ਼ਹਿਜ਼ਾਦੇ ਡਿੱਠਾ, ਜਾਂ ਜ਼ੰਗੀ ਸ਼ਾਹ ਕਾਲ਼ਾ
ਅੱਵਲ ਡਰਿਆ ਤੇ ਫਿਰ ਕਹਿੰਦਾ ,ਵਾਹ ਵਾਹ ਸਿਰਜਣ ਵਾਲਾ

ਪਾਕ ਖ਼ੁਦਾਵੰਦ ਮੁਲਕਾਂ ਵਾਲਾ, ਮਲਕੂਤਾਂ ਦਾ ਸਾਈਂ
ਕੁਦਰਤ ਉਸ ਦੀ ਲੱਭਦੀ ਨਾਹੀਂ, ਸਾਰੇ ਆਲਮ ਤਾਈਂ

ਐਸੀ ਐਸੀ ਸ਼ਕਲ ਬਣਾਵੇ ,ਵੇਖਦਿਆਂ ਡਰ ਲਗਦਾ
ਕੱਦ ਬੇ ਵਜ਼ਨ ਵੱਡਾ ਰੁੱਖ ਜਿਉਂਕਰ ,ਹੁੰਦਾ ਲੂਠਾ ਅੱਗ ਦਾ

ਗਨਧੀ ਮਰਹਮ ਉੱਠਾਂ ਦੀ ਵਾਂਗਰ, ਗੰਦੇ ਤੇ ਰੰਗ ਕਾਲੇ
ਵਾਲ਼ ਲੰਮੇ ਭਰਵੱਟੇ ਮੁੱਛਾਂ ,ਦਾੜ੍ਹੀ ਬਗ਼ਲਾਂ ਵਾਲੇ

ਸਭ ਵਾਲਾਂ ਚੁਣ ਗੰਢੀਂ ਪਈਆਂ ,ਗੰਜਾਂ ਵਾਲੇ ਮੰਦੇ
ਗੰਦੀਆਂ ਮੁੱਛਾਂ ਗੰਦੀਆਂ ਬਗ਼ਲਾਂ ,ਸਾਰੇ ਹੈਸਨ ਗੰਦੇ

ਕਾਲੇ ਕਾਂ ਪਹਾੜੀ ਵਾਂਗਰ, ਬੋਲਣ ਬੋਲ ਅਵੱਲੇ
ਚਿੱਟੇ ਦੰਦ ਦੱਸਣ ਜਿਉਂ ਤਾਰੇ ,ਚੜ੍ਹਨ ਤੋਏ ਦੇ ਥੱਲੇ

ਜਾਂ ਜ਼ੰਗੀਆਂ ਦੇ ਸ਼ਾਹੇ ਡਿੱਠਾ, ਸੈਫ਼ ਮਲੂਕ ਸ਼ਹਿਜ਼ਾਦਾ
ਹੱਸ ਹੱਸ ਕੱਛਾਂ ਮਾਰਨ ਲੱਗਾ ,ਹੋਇਆ ਖ਼ੁਸ਼ ਜ਼ਿਆਦਾ

ਕਹਿੰਦਾ ਮਾਸ ਇਨ੍ਹਾਂ ਦਾ ਚਾਹੀਏ, ਜਿਲਦ ਕਬਾਬ ਬਣਾਇਆ
ਆਦਮੀਆਂ ਦਾ ਗੋਸ਼ਤ ਸਾਨੂੰ, ਮੁੱਦਤ ਪਾ ਹੱਥ ਆਇਆ

ਇਸ ਗੋਸ਼ਤ ਦੀ ਸੱਧਰ ਆਹੀ, ਗੁਜ਼ਰੀ ਮੁੱਦਤ ਉੱਲੂਨੀ
ਅੱਜ ਨਸੀਬਾਂ ਯਾਰੀ ਕੀਤੀ, ਕਰੀਏ ਹਾੜ੍ਹ ਸਲੋਨੀ

ਜਿਨ੍ਹਾਂ ਪਕੜ ਲਿਆਂਦੇ ਆਹੇ, ਉਟੱਹੇ ਦੇ ਦੁਹਾਈ
ਸ਼ਾਹਾ ਇਹ ਨਾ ਮਾਰਨ ਜੋਗਾ, ਵੱਡਾ ਜਵਾਨ ਅਤਾਈ

ਚਾਲੀ੍ਹ ਜ਼ੰਗੀ ਏਸ ਹਕੱਲੇ ,ਮਾਰ ਗਵਾਏ ਖੁਲ੍ਹੀਆਂ
ਐਸਾ ਸ਼ੇਰ ਜਵਾਨ ਗੁੰਨੋ ਅਵੀਂ, ਕੰਨ ਕਹੇਗਾ ਭੋਲੀਆਂ

ਹਿਕਮਤ ਪਾਕ ਖ਼ੁਦਾਵੰਦ ਵਾਲੀ, ਆਪੇ ਰਕੱਹਨ ਵਾਲਾ
ਮਨਾ ਬਘਿਆੜਾਂ ਦੇ ਵਿਚ ਦੇ ਕੇ, ਫੇਰ ਰਕੱਹੇ ਬੁਜ਼ਗ਼ਾਲਾ

ਬਾਜ਼ਾਂ ਦੇ ਹੱਥ ਦੇ ਕਬੂਤਰ, ਆਪੇ ਫੇਰ ਛੜਾ ਨਦਾ
ਯੂਨਸ ਪੇਟ ਮੱਛੀ ਦਏ ਵਿੱਚੋਂ, ਸਾਬਤ ਰੱਖ ਮੋੜਾ ਨਦਾ

ਅੱਗੇ ਕਹਿਰ ਤੂਫ਼ਾਨਾਂ ਵਿੱਚੋਂ, ਜਿਸ ਬਚਾ ਲਿਆਂਦਾ
ਉਹੋ ਰਕੱਹਨ ਵਾਲਾ ਇਥੇ, ਮਿਹਰ ਜ਼ੰਗੀ ਦਿਲ ਪਾਂਦਾ

ਇਸ ਜ਼ੰਗੀਆਂ ਦਏ ਬਾਦਸ਼ਾ ਹੈ ,ਦਿਲ ਪਾਈ ਰੱਬ ਮੁਹੱਬਤ
ਰੁੱਖ ਲਿਉਸ ਸ਼ਹਿਜ਼ਾਦੇ ਤਾਈਂ, ਨਾਲ਼ ਤਲਬ ਮੁਹੱਬਤ

ਦੁਸ਼ਮਣ ਦੇ ਦਿਲ ਪਈ ਮੁਹੱਬਤ ,ਕਰਦਾ ਗ਼ੁਰ ਦਿਲਾਸਾ
ਖ਼ਿਦਮਤਗਾਰ ਕੀਤਾ ਸ਼ਹਿਜ਼ਾਦਾ ,ਵੇਖ ਇਸ਼ਕ ਦਾ ਪਾਸਾ

ਕਹਿੰਦਾ ਤੀਰ ਕਮਾਨ ਅਸਾਡੇ ,ਚਾਅ ਰਖਸੀ ਇਹ ਬਣਦਾ
ਸ਼ਹਿਜ਼ਾਦਾ ਫਿਰ ਨੁੱਕਰ ਹੋਇਆ, ਤੀਰ ਕਮਾਣੇ ਸੁਣਦਾ

ਯਾਰ ਸ਼ਹਿਜ਼ਾਦੇ ਦੇ ਸਭ ਵੰਡੇ ,ਕੁਝ ਕਿਸੇ ਕੁਝ ਕਿਸੇ
ਦਸ ਜ਼ੰਗੀਆਂ ਦੇ ਬਾਦਸ਼ਾ ਹੈ ਦੀ, ਧੀ ਦੇ ਆਏ ਹਿੱਸੇ

ਜੋ ਲੜਕੀ ਦਏ ਹਿੱਸੇ ਆਏ, ਇਸ ਤੇ ਹਾਜ਼ਰ ਕੀਤੇ
ਕਰਕੇ ਅਦਬ ਸਲਾਮ ਸ਼ਹਾਨਾ, ਬੈਠੇ ਹੋ ਚੁਪੀਤੇ

ਸ਼ਾ ਹਿਜ਼ ਉਦੀ ਉਹ ਬੰਦੇ ਤੱਕ ਕੇ ,ਆਪਣੇ ਕੋਲ਼ ਬੁਲਾਏ
ਹਾਲ ਹਕੀਕਤ ਪੁੱਛਣ ਲੱਗੀ, ਕੰਨ ਤੁਸੀਂ ਕਿਉਂ ਆਏ

ਜੋ ਉਨ੍ਹਾਂ ਪਰ ਗੁਜ਼ਰੀ ਆਹੀ, ਦੱਸੀ ਖੋਲ ਕਹਾਣੀ
ਰੂਪ ਅਨੂਪ ਸ਼ਹਿਜ਼ਾਦੇ ਵਾਲਾ, ਨਾਲੇ ਅਕਲ ਜਵਾਨੀ