ਸੈਫ਼ਾਲ ਮਲੂਕ

ਜ਼ਨਗਨ ਦਾ ਗ਼ੁੱਸਾ

ਜ਼ਨਗਨ ਗ਼ੁੱਸੇ ਹੋ ਫ਼ਰਮਾਇਆ, ਇਨ੍ਹਾਂ ਨੂੰ ਲੈ ਜਾਓ
ਹਰ ਵੇਲੇ ਇਹ ਰਹਿਣ ਨਾ ਵਿਹਲੇ, ਚੱਕੀ ਖ਼ੂਬ ਪੀਹਾਓ

ਜ਼ੰਗੀਆਂ ਪਕੜ ਲਏ ਉਹ ਬੰਦੇ ,ਚਾਅ ਜੁਗੜਾਈਆਂ ਚੁੱਕੀਆਂ
ਨਾਜ਼ੁਕ ਹੱਥ ਅਮੀਰ ਸ਼ਹਿਜ਼ਾਦੇ ਪੀਹਣ ਜਵਾਰਾਂ ਮੁੱਕੀਆਂ

ਪੀਹਾ ਪੀਹਾ ਚੁੱਕੀਆਂ ਬਾਹਾਂ ਥੱਕੀਆਂ ,ਪਰ ਪਰ ਉਟੱਹੇ ਛਾਲੇ
ਕਹਿਰ ਨਜ਼ੂਲਾਂ ਦਏ ਮਨਾ ਆਏ, ਰਾਜ ਕਮਾਵਣ ਵਾਲੇ

ਰਿਤੂ ਨਾਲ਼ ਹੋਵਣ ਹੱਥ ਰੁੱਤੇ, ਛਾਲੇ ਭਰ ਭਰ ਫਸਦੇ
ਕਿਸ ਕਿਸ ਨਾਲ਼ ਕੀਤੀ ਘੱਟ ਉਸ ਨੇ, ਇਸ਼ਕ ਲੱਥਾ ਘੱਟ ਜਿਸਦੇ

ਜਾਂ ਉਹ ਬਹੁਤ ਹੋਏ ਦਰ ਮਾਣਦੇ, ਤੱਕ ਤਕ ਜ਼ੰਗੀ ਹੱਸਦੇ
ਸਭਨਾਂ ਤਬਰ ਹਤੱਹਾਂ ਵਿਚ ਦਿੱਤੇ, ਲੱਕੜੀਆਂ ਕੰਮ ਦੱਸਦੇ

ਫੜਕੇ ਤਬਰ ਗਏ ਵਿਚ ਜੂਹੇ, ਨਾ ਕੁਝ ਉਜ਼ਰ ਬਹਾਨੇ
ਚੀਰਨ ਲੱਕੜੀਆਂ ਦਿਨ ਸਾਰਾ, ਖੜਨ ਬਾਵਰਚੀ ਖ਼ਾਨੇ

ਰਾਤ ਪਏ ਤਾਂ ਚੱਕੀ ਜੁਗੜਨ, ਮਰ ਮਰ ਪੀਹਨਦੇ ਦਾਣੇ
ਇਸੇ ਤਰ੍ਹਾਂ ਅਜ਼ਾਬਾਂ ਅੰਦਰ, ਚਾਲੀ੍ਹ ਰੋਜ਼ ਵਿਹਾਨੇ

ਸੈਫ਼ ਮਲੂਕ ਸ਼ਹਿਜ਼ਾਦਾ ਹੱਕ ਦਿਨ ,ਯਾਰਾਂ ਨੂੰ ਫ਼ਰਮਾਨਦਾ
ਯਾਰ ਵਜੇ ਸਉ ਬਰਸ ਐਂਵੇਂ ਹੀ ,ਕਰੀਏ ਕੰਮ ਇਨ੍ਹਾਂ ਦਾ

ਫਿਰ ਭੀ ਨਈਂ ਖ਼ਲਾਸੀ ਕਰਦੇ ,ਆਓ ਨੱਸ ਖਲੋਈਏ
ਧਰਤੀ ਤੇ ਨਹੀਂ ਨੱਸਣ ਦਿੰਦੇ ,ਦਰਿਆ ਅੰਦਰ ਪਵੀਏ

ਇਹ ਸਲਾਹ ਪਸੰਦ ਤਮਾਮਾਂ ,ਕੀਤੀ ਨਾਲ਼ ਇਰਾਦੇ
ਕਹਿੰਦੇ ਆਫ਼ਰੀਨ ਹਜ਼ਾਰਾਂ, ਅਕਲ ਤੇਰੀ ਸ਼ਾਹਜ਼ਾਦੇ