ਸੈਫ਼ਾਲ ਮਲੂਕ

ਜ਼ਨਗਨ ਦਾ ਸਰਾਪਾ

ਸੈਫ਼ ਮਲੂਕ ਡਿੱਠਾ ਉਸ ਵੱਲੋਂ, ਕੇ ਕੁਝ ਨਜ਼ਰੀ ਆਇਆ
ਮਨਾ ਤੋਏ ਦਏ ਥੱਲੇ ਵਾਂਗਰ, ਇਸ ਥੀਂ ਰੰਗ ਸਵਾਇਆ

ਕਾਠੀ ਸਾਹਨਕ ਦਾ ਜਿਉਂ ਗੁਰਦਾ, ਹੁੰਦਾ ਸੜਕੇ ਕੋਲ਼ਾ
ਪਰ ਉਹ ਭੀ ਕੁਝ ਪੱਕਾ ਹੁੰਦਾ, ਮਨਾ ਉਸ ਦਾ ਸੀ ਪੋਲਾ

ਹਾਥੀ ਵਾਂਗਣ ਇੱਕ੍ਹੀਂ ਲੱਥੀਆਂ ,ਰੱਤੀਆਂ ਸਨ ਰੁੱਤ ਛਾਟੀ
ਗੱਲ੍ਹਾਂ ਆਫਰ ਆਫਰ ਹੋਈਆਂ, ਜਿਉਂ ਸਾਵਣ ਦੀ ਚਾਟੀ

ਹਾਥੀ ਵਾਂਗਣ ਨੱਕ ਮੂਹੀਂ ਤੇ, ਡੱਡੂ ਜਿਤਨਾ ਚੈੜਾ
ਦੰਦ ਭੀ ਹਾਥੀ ਹਾਰ ਦਸਾਲਾਂ ,ਸੁਖ਼ਨ ਦੂਜਾ ਹੈ ਭੈੜਾ

ਵਾਲ਼ ਗੱਲ੍ਹਾਂ ਤੇ ਮਤੱਹੇ ਕੁਨੀਨ, ਸੂਈਆਂ ਵਾਂਗਰ ਦੱਸਦੇ
ਹੋਠ ਮੋਟੇ ਤੇ ਪਲਪਲ ਕਰਦੇ ,ਇਹ ਫਸਦੇ ਕਿ ਫਸਦੇ

ਕਰਾਂ ਧਿਆਣ ਬਿਆਨ ਨਾ ਬਹੁਤਾ, ਮੱਤ ਤਬਾ ਹੋ ਘੂਰੀ
ਗੰਦੀ ਬੋ ਹਵਾੜ੍ਹ ਨਿਕਲਦੀ ,ਜਿਉਂ ਦੋਜ਼ਖ਼ ਦੀ ਮੋਰੀ

ਬਿੱਲੇ ਵਾਂਗਰ ਕਣ ਖਲੋਤੇ ,ਠੋਡੀ ਵਾਂਗਰ ਚੂਹੇ
ਨਾਸਾਂ ਦੇ ਸੁਰਾਖ਼ ਦੁਰਗ ਸਨ, ਦੋ ਬਾਬਲ ਦੇ ਖੋਹੇ

ਗਰਦਨ ਡੱਡ ਊਂ ਵਾਂਗ ਆਵਾਜ਼ਾ, ਬੋਲੇ ਸੱਜਣ ਨਾੜੇਂ
ਸੀਹੀ ਵਾਂਗ ਦੇਹੀ ਪਰ ਕੰਡੇ ,ਛਪਣ ਨਈਂ ਉਛਾੜੀਂ

ਕੋਚਾਂ ਦੀ ਕੇ ਗੱਲ ਸੁਣਾਵਾਂ ,ਕੁੱਪੇ ਜਿਉਂ ਡਬਗਰ ਦੇ
ਯਾ ਅੱਧ ਫੂਕ ਸ਼ਨਾਹੀਆਂ ਖ਼ੀਕਾਂ, ਹਿਲਦੇ ਥਲ ਥਲ ਕਰਦੇ

ਕਾਲ਼ੀ ਗੰਜਾਂ ਵਾਲੀ ਨਾਲ਼ੀ, ਜਿਉਂ ਕਰ ਘੇਰਾ ਬੁਗਦਾ
ਬਗ਼ਲਾਂ ਦੀ ਬਦ ਬੂਈ ਕੋਲੋਂ, ਟਾਪੂ ਘਾਹ ਨਾ ਉਗਦਾ

ਭਾਰੇ ਚਿੜੇ ਪੈਰ ਐਂਵੇਂ ਜਿਉਂ ,ਥੰਮ ਦੋਜ਼ਖ਼ ਦੀ ਕੁਰਸੀ
ਟੰਗਾਂ ਥੰਮ ਦੋਜ਼ਖ਼ ਦੇ ਕਾਲੇ, ਢਿੱਡ ਵੱਡਾ ਕੀ ਟਰਸੀ

ਕਾਲੇ ਰੰਗ ਤੇ ਰੱਤੀ ਸੁਰਖ਼ੀ, ਧੜੀ ਜਿਉਂ ਰੁੱਤ ਖੁੱਕਾਂ
ਗੱਲ ਵਿਚ ਜ਼ੁਲਫ਼ਾਂ ਬੋ-ਏ-ਮਚਾਈ, ਜਿਉਂ ਪਿਆਜ਼ਿਏ ਭੂਕਾਂ

ਅੰਬਰ ਤੇ ਕਾਫ਼ੂਰੀ ਮਣਕੇ, ਜੋ ਗੱਲ ਪਾਵਨ ਨਾ ਰੀਂ
ਮੋਤੀ ਗਲੀਆਂ ਸੱਚੀਆਂ ਨਾਲੇ ,ਪਾਵਨ ਬੂੰਦੀ ਹਾਰੀਂ

ਇਨ੍ਹਾਂ ਸ਼ੀਇਂ ਦੇ ਬਦਲੇ ਉਸ ਨੇ, ਕੇ ਕੁਝ ਹਾਰ ਬਣਾਇਆ
ਅੰਬਰ ਤੇ ਕਾਫ਼ੂਰੇ ਬਦਲੇ, ਹਿੰਗ ਦਾ ਮਣਕਾ ਪਾਇਆ

ਮੋਤੀ ਬਦਲੇ ਗੰਢੇ ਚਿੱਟੇ ,ਸਿਲੇ ਚਾਅ ਪਿਆਜ਼ੀ
ਗਲੀਆਂ ਬਦਲੇ ਥੋਮੇ ਗਲੀਆਂ ,ਦਮ ਦਮ ਸੀ ਬੋ ਤਾਜ਼ੀ

ਵੇਖਦਿਆਂ ਜੀਓ ਕੱਚਾ ਹੁੰਦਾ ,ਡਾਕਰ ਡਾਕਰ ਮਰੀਏ
ਜੋ ਚਾਹੇ ਸੁੱਚਾ ਬਣਾਵੇ ,ਰੱਬ ਡਾਹਢੇ ਥੀਂ ਡਰੀਏ

ਹੋਰ ਅੱਗੇ ਤਾਰੀਫ਼ ਜ਼ਨਗਨ ਦੀ, ਲਾਜ਼ਿਮ ਨਈਂ ਸੁਨਾਵਨ
ਡਰ ਲਗਦਾ ਮੱਤ ਆਸ਼ਿਕ ਸੁਣ ਕੇ ,ਨਾ ਰੀਂ ਥੀਂ ਚਿੱਤ ਚਾਵਨ