ਸੈਫ਼ਾਲ ਮਲੂਕ

ਸਾਇਦ ਦੀ ਬੁੱਕਿਆ ਕਹਾਣੀ

ਸਾਇਦ ਕਹਿੰਦਾ ਸੰਨ ਤੋਂ ਸ਼ਾਹਾ, ਸ਼ਹਿਰ ਅਮਾਨ ਮੈਂ ਆਇਆ
ਇਸ ਨਗਰੀ ਮੈਂ ਮੈਂ ਗ਼ਰੀਬੇ, ਪੂਰਾ ਬਰਸ ਲੰਘਾਇਆ

ਓੜਕ ਹਵੀਵਸ ਉਦਾਸੀ ਇਥੋਂ, ਆਈ ਦਿਲੇ ਨੂੰ ਤੰਗੀ
ਕਾਫ਼ਲਾ ਹੱਕ ਟੁਰਿਆ ਭਾਰਾ, ਸੰਗਤ ਸੀ ਉਹ ਚੰਗੀ

ਨਾਲ਼ ਉਨ੍ਹਾਂ ਦੇ ਮੈਂ ਭੀ ਟੁਰਿਆ, ਇਸ ਵਲਾਇਤ ਆਇਆ
ਰੰਜ ਮੁਸੀਬਤ ਭਲੇ ਸਾਰੇ, ਜਦੋਂ ਸ਼ਜ਼ਾਦਾ ਪਾਇਆ

ਵੇਖ ਜਮਾਲ ਕਮਾਲ ਖ਼ਸਮ ਦਾ, ਦੌਰ ਹੋਈ ਗ਼ਮਨਾਕੀ
ਅਲ ੋ ਅਲ ਲਿੱਲਾ, ਉਸੇ ਨੂੰ ਸਭ ਪਾਕੀ

ਤੱਕ ਦੀਦਾਰ ਬਹਾਰ ਹੁਸਨ ਦੀ, ਯਾਰ ਪਿਆਰੇ ਵਾਲੀ
ਦੁੱਖ ਗਏ ਸੁਖ ਹਾਸਲ ਹੋਏ, ਕਰਮ ਕਮਾਇਆ ਵਾਲੀ

ਸੈਫ਼ ਮਲੂਕੇ ਨੂੰ ਫਿਰ ਕਹਿੰਦਾ, ਸਾਇਦ ਯਾਰ ਪਿਆਰਾ
ਤੂੰ ਭੀ ਦੱਸ ਸ਼ਜ਼ਾਦਾ ਅਪਣਾ, ਸਫ਼ਰ ਕਜ਼ੀਆ ਸਾਰਾ

ਸੈਫ਼ ਮਲੂਕ ਹਕੀਤ ਆਪਣੀ, ਖੋਲ ਸੁਣਾਈ ਸਾਰੀ
ਯਾਰ ਯਾਰਾਂ ਦੇ ਦੁੱਖ ਵਨਡਾਨਦਿਏ, ਕਰ ਕਰ ਗਿਰਿਆ ਜ਼ਾਰੀ

ਸਾਇਦ ਨੂੰ ਸੁਨ ਦਰਦ ਕਹਾਣੀ, ਸ਼ਹਿਜ਼ਾਦੇ ਦੀ ਕੱਲੀ
ਰੰਜ ਮੁਸੀਬਤ ਮਿਹਨਤ ਸਖ਼ਤੀ, ਆਪਣੀ ਸਾਰੀ ਭਲੀ

ਫੇਰ ਸ਼ਹਿਜ਼ਾਦੇ ਕੋਲੋਂ ਪੁੱਛਦਾ, ਦੱਸ ਮੇਰੇ ਦਿਲ ਜਾਣੀ
ਬਾਗ਼ ਅਰਮ ਬਦੀਅ ਜਮਾਲੋਂ, ਲੱਭੀ ਆ ਕੁੱਝ ਨਿਸ਼ਾਨੀ

ਜਏ ਕਰ ਦਸ ਸੱਜਣ ਦੀ ਪਈ ਆ, ਮਤੇ ਮਿਲਾਂਗੇ ਕਿਵੇਂ
ਨਹੀਂ ਤਾਂ ਰੰਜ ਮੁਸੀਬਤ ਸਾਰੇ, ਗਏ ਅਸਾਡੇ ਐਵੇਂ

ਸ਼ਾਹਜ਼ਾਦੇ ਫ਼ਰਮਾਇਆ ਅੱਗੋਂ, ਹੋਵੀ ਮੁਬਾਰਕ ਭਾਈ
ਬਾਰਾਂ ਰੋਜ਼ਾਂ ਤੀਕ ਪੁਰੀ ਦੀ, ਹੈ ਉਡੀਕ ਉਸ ਜਾਈ

ਆਪੇ ਇੱਥੇ ਆਮਿਲੇਗੀ, ਜਏ ਚਾਹਿਆ ਰੱਬ ਸੱਚੇ
ਮਲਿਕਾ ਖ਼ਾਤੋਂ ਨੇ ਸੰਗ ਮੇਰੇ, ਕੱਲ ਨਾ ਕੀਤੇ ਕੱਚੇ

ਸਾਇਦ ਸ਼ੁਕਰਗੁਜ਼ਾਰ ਹਜ਼ਾਰਾਂ, ਹਮਦ ਕਹੇ ਫਿਰ ਰੱਬ ਦੀ
ਜ਼ਾਏ ਗਏ ਨਾ ਰੰਜ ਅਸਾਡੇ, ਆਸ ਲੱਗੀ ਮਤਲਬ ਦੀ

ਅਲਕੱਸਾ ਇਸ ਰੋਜ਼ ਸ਼ਜ਼ਾਦਾ, ਨਾਲੇ ਸਾਇਦ ਤਾਈਂ
ਸਿਰ ਅਨਦੀਪ ਸ਼ਹਿਰ ਦੇ ਵਾਲੀ, ਰੱਖੇ ਕੋਲ਼ ਬਹਾਈਂ