ਚੁੱਪ ਕਿਉਂ ਅਖ਼ਬਾਰਾਂ ਨੇਂ

ਚੁੱਪ ਕਿਉਂ ਅਖ਼ਬਾਰਾਂ ਨੇਂ
ਕੀ ਕੀਤਾ ਸਰਕਾਰਾਂ ਨੇਂ

ਕਹਿੰਦੇ ਨੇਂ ਕਿ ਜੇਲ੍ਹ ਅੰਦਰ
ਬੜੀਆਂ ਮੌਜ ਬਹਾਰਾਂ ਨੇਂ

ਕੀ ਦੱਸਾਂ ਕਿ ਯਾਰਾਂ ਥੀਂ
ਕੀ ਕੀ ਕੀਤਾ ਯਾਰਾਂ ਨੇਂ

ਕਿੱਡਾ ਵੀਰ ਸੀਹੜ ਲਿਆ
ਤੇਰੇ ਗੂੜ੍ਹੇ ਪਿਆਰਾਂ ਨੇਂ

ਹੱਥਾਂ ਵਿਚ ਬੰਦੂਕਾਂ ਨੇਂ
ਪੜ੍ਹਨਾ ਕੀ ਪੜ੍ਹਿਆਰਾਂ ਨੇਂ

ਕੀ ਥਰਥਲੀ ਪਾਉਣੀ ਏ
ਟੁੱਟੀਆਂ ਹਾਈਆਂ ਤਾਰਾਂ ਨੇਂ

ਜ਼ਫ਼ਰ ਤੁਸਾਡੇ ਹੁੰਦੀਆਂ ਦੀ
ਸਾਡੇ ਲਿਖੀਂ ਹਾਰਾਂ ਨੇਂ