ਥੋੜਾ ਮੀਂਹ ਦੇ

ਥੋੜਾ ਮੀਂਹ ਦੇ
ਥੋੜੀ ਵਾ ਝੋਲ
ਥੋੜਾ ਦੀਦ ਦੀਦਾਰ
ਥੋੜੀ ਬਾਰੀ ਖੋਲ
ਥੋੜੀ ਰਾਤ ਹਨੇਰੀ
ਥੋੜਾ ਚਾਨਣ ਹੋਰ
ਥੋੜੀ ਕਰਮਾਂ ਮਾਰੀ
ਥੋੜਾ ਮਿਠੜਾ ਬੋਲ

ਹਵਾਲਾ: ਜੁਗਨੀ ਕਹਿੰਦੀ ਏ, ਮਦਸਰ ਪੁਨੂੰ; ਸਾਂਝ ਲਾਹੌਰ 2005؛ ਸਫ਼ਾ 17 ( ਹਵਾਲਾ ਵੇਖੋ )