ਬਿਨ ਤੱਕਿਓਂ ਦੱਸਦਾ

ਬਿਨ ਤੱਕਿਓਂ ਦੱਸਦਾ
ਬਿਨ ਕਹਿਓਂ ਸੁਣਦਾ
ਬਿਨ ਮੰਗਿਓਂ ਮਿਲਦਾ
ਦਿਲ ਦੀ ਦਿਲ ਨੂੰ
ਕਿਹੋ ਤੇ ਸਹੀ
ਕਹਿ ਕੇ ਮਾਨ
ਕਰੋ ਤੇ ਸਹੀ
ਆਪਣੇ ਨਾਲ਼
ਬਹੁ ਤੇ ਸਹੀ

ਹਵਾਲਾ: ਜੁਗਨੀ ਕਹਿੰਦੀ ਏ, ਮਦਸਰ ਪੁਨੂੰ; ਸਾਂਝ ਲਾਹੌਰ 2005؛ ਸਫ਼ਾ 42 ( ਹਵਾਲਾ ਵੇਖੋ )