ਥੋੜਾ ਪਾਣੀ ਪੀਤਾ

ਥੋੜਾ ਪਾਣੀ ਪੀਤਾ
ਥੋੜੀ ਵਾ ਚਲੀ

ਥੋੜਾ ਉਡੀਕਿਆ
ਥੋੜੀ ਰਾਤ ਲੰਘੀ

ਥੋੜਾ ਫ਼ਿਕਰ ਫ਼ਕੀਰੀ
ਥੋੜੀ ਖ਼ੈਰ ਮੰਗੀ

ਥੋੜਾ ਮੈਂ ਕਮਲਾ
ਥੋੜੀ ਉਹ ਜੁਲੀ

ਹਵਾਲਾ: ਜੁਗਨੀ ਕਹਿੰਦੀ ਏ, ਮਦਸਰ ਪੁਨੂੰ; ਸਾਂਝ ਲਾਹੌਰ 2005؛ ਸਫ਼ਾ 18 ( ਹਵਾਲਾ ਵੇਖੋ )