ਲੱਖ ਲੱਖ ਧਰੀਏ

ਲੱਖ ਲੱਖ ਧਰੀਏ
ਧਿਰ ਧਿਰ ਕਜੀਏ
ਤੇਰਾ ਨਾਂ
ਵਸਲ ਵਿਸਾਲ ਖ਼ਿਆਲ
ਕੋਈ ਰੂਪ ਹਕੀਕਤ
ਜਾਂ ਗੁਮਾਂ
ਬੀਤੀ ਆਪ ਕਹਾਨਯਯ
ਦਿਲ ਤੇ ਨਕਸ਼ ਨਸ਼ਾਂ
ਨੂਰ ਦੇ ਧਾਗਿਆਂ
ਅਰਸ਼ੋਂ ਟੰਗੀ
ਭਲੀ ਫਿਰੇ ਜਹਾਂ

ਹਵਾਲਾ: ਜੁਗਨੀ ਕਹਿੰਦੀ ਏ, ਮਦਸਰ ਪੁਨੂੰ; ਸਾਂਝ ਲਾਹੌਰ 2005؛ ਸਫ਼ਾ 12 ( ਹਵਾਲਾ ਵੇਖੋ )