ਨਿੱਕੀ ਵੱਡੀ ਬਹਿਰ ਦਾ ਮਤਲਬ ਕੁੱਝ ਵੀ ਨਈਂ

ਨਿੱਕੀ ਵੱਡੀ ਬਹਿਰ ਦਾ ਮਤਲਬ ਕੁੱਝ ਵੀ ਨਈਂ
ਕਾਂਗਾਂ ਅੱਗੇ ਲਹਿਰ ਦਾ ਮਤਲਬ ਕੁੱਝ ਵੀ ਨਈਂ

ਮੇਰੇ ਹਿੱਕ ਪਰਦੇਸੀ ਵਾਪਸ ਆਨਾ ਏ
ਇੰਜ ਤੇ ਪਿੰਡ ਯਾ ਸ਼ਹਿਰ ਦਾ ਮਤਲਬ ਕੁੱਝ ਵੀ ਨਈਂ

ਮੈਂ ਸਾਹਵਾਂ ਦੇ ਲੀੜੇ ਓਥੇ ਧੂੰਦਾ ਹਾ
ਹੁਣ ਜਿਸ ਵਾਹੁੰਦੀ ਨਹਿਰ ਦਾ ਮਤਲਬ ਕੁੱਝ ਵੀ ਨਈਂ

ਮੈਂ ਉਨ੍ਹਾਂ ਕੰਨੜ ਮੰਜੇ ਕੱਢੀ ਬੈਠਾ ਵਾਂ
ਜਿਹਨਾਂ ਦੇ ਲਈ "ਠਹਿਰ"ਦਾ ਮਤਲਬ ਕੁੱਝ ਵੀ ਨਈਂ

ਉਹਦੇ ਮੂੰਹ ਚੋਂ ਗੱਲ ਈ ਐਸੀ ਨਕਲੀ ਹਾ
ਇਸ ਤੋਂ ਪਿੱਛੇ ਜ਼ਹਿਰ ਦਾ ਮਤਲਬ ਕੁੱਝ ਵੀ ਨਈਂ