ਇਹ ਕੌਣ ਆਿਆਜਧਿਏ ਆਇਆਂ ਮੁਸਕਰਾ ਪਿਆਨਾ

ਇਹ ਕੌਣ ਆਿਆਜਧਿਏ ਆਇਆਂ ਮੁਸਕਰਾ ਪਿਆਨਾ
ਖੜੇ ਨੇਂ ਫੁੱਲ ਤੇ ਕਲੀਆਂ ਹਜ਼ਾਰਾਂ ਮੁਸਕਰਾ ਪਿਆਂ

ਬੜੀ ਖ਼ੁਸ਼ ਬਖ਼ਤ ਸੀ ਡਾਚੀ ਸਵਾਰੀ ਕਮਲ ਵਾਲੇ ਦੀ
ਹਲੀਮਾ (ਰਜ਼ੀ.) ਹੱਥ ਜਦ ਫੜੀਆਂ ਮੁਹਾੜਾਂ ਮੁਸਕਰਾ ਪਿਆਂ

ਹਮੇਸ਼ਾ ਜਿਹੜੀਆਂ ਮਹਿਰੂਮ ਸਨ ਕੁਰਬਤ ਦੀ ਲੱਜ਼ਤ ਤੋਂ
ਕਦਮ ਰੱਖਿਆ ਨਬੀ ਸੋਹਣੇ ਤੇ ਗ਼ਾਰਾਂ ਮੁਸਕਰਾ ਪਿਆਂ

ਖੜੇ ਸਨ ਮੁੰਤਜ਼ਿਰ ਸਾਰੇ ਨਬੀ(ਅਲੈ.) ਉਕਿਸੇ ਦੀ ਮਸਜਿਦ ਵਿਚ
ਇਮਾਮ ਅਲਾਨਬਿਆ ਆਏ ਮੁਸਕਰਾ ਪੱਿਆਂਂ

ਪਛਾਣ ਜਿਬਰਾਈਲ ਸਦਰਾ ਤੇ ਖੜ੍ਹਾ ਹੈਰਾਨ ਹੁੰਦਾ ਸੀ
ਅਗਾਂਹ ਲੰਘਿਆ ਨਬੀ ਤੇ ਰਹਿਗੁਜ਼ਰਾਂ ਮੁਸਕਰਾ ਪਿਆਂ

ਜ਼ਹੋਰੀ ਬੇਕਸਾਂ ਨੇ ਸ਼ੁਕਰ ਦੇ ਸਿਜਦੇ ਅਦਾ ਕੀਤੇ
ਅਜ਼ਲ ਤੋਂ ਗ਼ਮਜ਼ਦਾ ਸੋਚਾਂ ਵਿਚਾਰਾਂ ਮੁਸਕਰਾ ਪਿਆਂ

ਹਵਾਲਾ: ਕਿੱਥੇ ਤੇਰੀ ਸੁਣਾ-ਏ-, ਸਫ਼ਾ 20 ( ਹਵਾਲਾ ਵੇਖੋ )