ਨੂਰ ਅਜ਼ਲੀ ਚਮਕਿਆ ਗ਼ਾਇਬ ਹਨੇਰਾ ਹੋ ਗਿਆ

ਨੂਰ ਅਜ਼ਲੀ ਚਮਕਿਆ ਗ਼ਾਇਬ ਹਨੇਰਾ ਹੋ ਗਿਆ
ਕਮਲੀ ਵਾਲਾ ਆ ਗਿਆ ਹਰ ਥਾਂ ਸਵੇਰਾ ਹੋ ਗਿਆ

ਹਸ਼ਰ ਤੱਕ ਉਹ ਪਾਕ ਰਾਹਵਾਂ ਸਜਦਾ ਗਾਹਵਾਂ ਬਣ ਗਿਆਂ
ਜਿਨ੍ਹਾਂ ਰਾਹਵਾਂ ਤੇ ਮੇਰੇ ਆਕਾ ਦਾ ਫੇਰਾ ਹੋ ਗਿਆ

ਰੱਬ ਨੂੰ ਵੀ ਹੋ ਗਈ ਧੜਤੀ ਬੜੀ ਮਹਿਬੂਬ ਉਹ
ਜਿਹੜੀ ਥਾਂ ਤੇ ਅਹਿਮਦ ਮੁਰਸਲ ਦਾ ਡੇਰਾ ਹੋ ਗਿਆ

ਫ਼ਖ਼ਰ ਸਾਰੇ ਨੇਂ ਬਜਾ ਸੋਹਣੇ ਮਦੀਨੇ ਪਾਕ ਦੇ
ਅਰਸ਼ ਆਜ਼ਮ ਤੋਂ ਉਹਦਾ ਰੁਤਬਾ ਉਚੇਰਾ ਹੋ ਗਿਆ

ਯਾ ਰਸੂਲ ਅੱਲ੍ਹਾ ਉਹ ਕਿੰਨੇ ਬਖ਼ਤ ਵਾਲੇ ਲੋਗ ਸਨ
ਜਿਨ੍ਹਾਂ ਦੀ ਕਿਸਮਤ ਦੇ ਵਿਚ ਦੀਦਾਰ ਤੇਰਾ ਹੋ ਗਿਆ

ਹੋ ਗਈ ਮੈਨੂੰ ਜ਼ਹੋਰੀ ਦਰਦ ਦੀ ਦੌਲਤ ਨਸੀਬ
ਮਿਲ ਗਿਆ ਏ ਚੇਨ ਜਦ ਦਾ ਗ਼ਮ ਵਧੇਰਾ ਹੋ ਗਿਆ

ਹਵਾਲਾ: ਕਿੱਥੇ ਤੇਰੀ ਸੁਣਾ-ਏ-, ਸਫ਼ਾ 21 ( ਹਵਾਲਾ ਵੇਖੋ )