ਦਿਨੇ ਰਾਤ ਐਖ਼ੋ ਦੁਆ ਮੰਗਣਾਂ ਹਾਂ

ਦਿਨੇ ਰਾਤ ਐਖ਼ੋ ਦੁਆ ਮੰਗਣਾਂ ਹਾਂ
ਮਦੀਨੇ ਚਿ ਆਪਣੀ ਕਜ਼ਾ ਮੰਗਣਾਂ ਹਾਂ

ਨਾ ਤਾਲਿਬ ਜ਼ਮਾਨੇ ਦੀ ਰੰਗੀਨੀਆਂ ਦਾ
ਨਜ਼ਾਰਾ ਸਦਾ ਰੋਜ਼ੇ ਦਾ ਮੰਗਣਾਂ ਹਾਂ

ਸਫ਼ਰ ਮੰਗਣਾਂ ਹਾਂ ਮਦੀਨੇ ਦੀ ਰਾਹ ਦਾ
ਤੇ ਇਸ਼ਕ ਨਬੀ ਰਹਿਨੁਮਾ ਮੰਗਣਾਂ ਹਾਂ

ਲੱਗੇ ਨਾਲ਼ ਸੀਨੇ ਦੇ ਰੋਜ਼ੇ ਦੀ ਜਾਲ਼ੀ
ਇਹ ਫ਼ਿਰਕਤ ਦੇ ਗ਼ਮ ਦੀ ਦੁਆ ਮੰਗਣਾਂ ਹਾਂ

ਅੜਾ ਕੇ ਜੂਲੇ ਜਾਏ ਪਲ ਵਿਚ ਮਦੀਨੇ
ਮੈਂ ਉਹ ਕਰਮਾਂ ਵਾਲੀ ਹਵਾ ਮੰਗਣਾਂ ਹਾਂ

ਜ਼ਹੋਰੀ ਇਹ ਸਭ ਨਾਲੋਂ ਵੱਡੀ ਦੁਆ ਏ
ਖ਼ੁਦਾ ਕੋਲੋਂ ਉਹਦੀ ਰਜ਼ਾ ਮੰਗਣਾਂ ਹਾਂ

ਹਵਾਲਾ: ਕਿੱਥੇ ਤੇਰੀ ਸੁਣਾ-ਏ-, ਸਫ਼ਾ 46 ( ਹਵਾਲਾ ਵੇਖੋ )