ਸਾਡੀ ਝੋਲ਼ੀ ਵਿਚ ਰਹਿਮਤ ਖ਼ਜ਼ੀਨਾ ਆਗਿਆਆ

ਸਾਡੀ ਝੋਲ਼ੀ ਵਿਚ ਰਹਿਮਤ ਖ਼ਜ਼ੀਨਾ ਆਗਿਆਆ
ਮੇਰੇ ਆਕਾ ਦੀ ਵਿਲਾਦਤ ਦਾ ਆ ਗਿਆਐ

ਜਿਸ ਘੜੀ ਦੁਨੀਆ ਤੇ ਆਏ ਰਹਮ ਅਲਲਾਲਮੀਨ(ਅਲੈ.)
ਡਿੱਗ ਪਏ ਬੁੱਤ ਕੁਫ਼ਰ ਦੇ ਮਨਾ ਪਸੀਨਾ ਆਗਿਆਆ

ਹੁਣ ਯਤੀਮਾਂ ਤੇ ਗ਼ਰੀਬਾਂ ਦੀ ਖ਼ੁਦਾ ਨੇ ਸੁਣ ਲਈ
ਬੇਕਸਾਂ ਦਾ ਅੱਜ ਕਿਨਾਰੇ ਸਫ਼ੀਨਾ ਆਗਿਆਆ

ਜਿਹੜੀ ਅਨਘੋਠੀ ਰਿਸਾਲਤ ਦੀ ਸੀ ਮੁਰਸਲ ਪਾਉਂਦੇ
ਉਹਦੇ ਵਿਚ ਖ਼ਤਮ ਨਬੂੱਵਤ ਦਾ ਨਗੀਨਾ ਆ ਗਿਆ

ਮੇਰੀ ਸਾਰੀ ਜ਼ਿੰਦਗਾਨੀ ਦਾ ਏ ਹਾਸਲ ਉਹ ਘੜੀ
ਜਿਹੜੇ ਵੇਲੇ ਸਾਮ੍ਹਣੇ ਮੇਰੇ ਮਦੀਨਾ ਆ ਗਿਆ

ਕਮਲੀ ਵਾਲੇ ਦੀ ਸਨਾਹ ਖ਼ਵਾਨੀ ਦੀਆਂ ਇਹ ਬਰਕਤਾਂ
ਸ਼ਿਅਰ ਆਖਣ ਦਾ ਜ਼ਹੋਰੀ ਨੂੰ ਆ ਗਿਆਐ

ਹਵਾਲਾ: ਕਿੱਥੇ ਤੇਰੀ ਸੁਣਾ-ਏ-, ਸਫ਼ਾ 22 ( ਹਵਾਲਾ ਵੇਖੋ )