ਕੁਰਆਨ ਦੱਸਦਾ ਏ ਬੜਾਈ ਅਲੈ.) ਦਯਯ

ਕੁਰਆਨ ਦੱਸਦਾ ਏ ਬੜਾਈ ਅਲੈ.) ਦਯਯ
ਕਿਹੜਾ ਕਰੇਗਾ ਮਦ੍ਹਾ ਸਰਾਈ ਹਜ਼ੂਰ(ਅਲੈ.) ਦੀ

ਕੋਸੀਨ ਦੇ ਮੁਕਾਮ ਨੇ ਇਹ ਰਾਜ਼ ਖੋਹਲਿਆ
ਅੱਲ੍ਹਾ ਈ ਜਾਂਦਾ ਏ ਰਸਾਈ ਹਜ਼ੂਰ (ਅਲੈ.) ਦੀ

ਬਣ ਵੇਖੀਆਂ ਜਧੇ ਤੇ ਕਰੋੜਾਂ ਨਿਸਾਰ ਨੇ
ਸੂਰਤ ਖ਼ੁਦਾ ਨੇ ਐਸੀ ਬਣਾਈ ਹਜ਼ੂਰ (ਅਲੈ.) ਦੀ

ਝੋਲ਼ੀ ਚਿ ਦੋ ਜਹਾਨ ਦੀ ਦੌਲਤ ਸਮੇਟ ਲਈ
ਕਿੰਨੀ ਉਹ ਮਾਲਦਾਰ ਸੀ ਦਾਈ ਹਜ਼ੂਰ (ਅਲੈ.) ਦੀ

ਮੇਰੇ ਤੋਂ ਰੋਜ਼ ਹਸ਼ਰ ਜੇ ਪੁੱਛਿਆ ਫ਼ਰਿਸ਼ਤਿਆਂ
ਰੋ ਰੋ ਕੇ ਮੈਂ ਦਿਆਂਗਾ ਦੁਹਾਈ ਹਜ਼ੂਰ(ਅਲੈ.) ਦੀ

ਓਥੇ ਤੇ ਬਾ ਯਜ਼ੀਦ ਜਿਹੇ ਦਮ ਨਾ ਮਾਰਦੇ
ਕਿੱਥੇ ਜ਼ਹੋਰੀ ਕਿੱਥੇ ਗਦਾਈ ਹਜ਼ੂਰ (ਅਲੈ.) ਦੀ

ਹਵਾਲਾ: ਕਿੱਥੇ ਤੇਰੀ ਸੁਣਾ-ਏ-, ਸਫ਼ਾ 29 ( ਹਵਾਲਾ ਵੇਖੋ )