ਖੋਟ ਤੇ ਕੱਲੀ ਹੋ ਗਈ ਏ

ਖੋਟ ਤੇ ਕੱਲੀ ਹੋ ਗਈ ਏ
ਹੁਣ ਤਸੱਲੀ ਹੋ ਗਈ ਏ

ਤਾਰਾਂ ਘੱਲੋ ਮੂਲੇ ਨੂੰ
ਰਾਣੋ ਝੱਲੀ ਹੋ ਗਈ ਏ

ਹੁਣ ਮਦਰਸੇ ਦਰ ਸੌਂ ਬੱਸ
ਸਾਡੀ ਟੱਲੀ ਹੋ ਗਈ ਏ

ਸਾਰੇ ਵਿਚੋਂ ਲੰਘਦੇ ਨੇਂ
ਘਰ ਦੀ ਗਲੀ ਹੋ ਗਈ ਏ

ਝਗੜੇ ਮਿੰਨਤਾਂ ਹੋ ਗਏ ਨੇਂ
ਆਕੜ ਤਲ਼ੀ ਹੋ ਗਈ ਏ

ਸੋਚਾਂ ਦੀ ਅੰਗੜਾਈ ਸੀ
ਨਿੰਦਰ ਖੁੱਲੀ ਹੋ ਗਈ ਏ