ਮੋਢੇ ਉੱਤੇ ਭਾਰ ਨਾਂ ਦੇਵੇ

ਮੋਢੇ ਉੱਤੇ ਭਾਰ ਨਾਂ ਦੇਵੇ
ਸਿਰ ਸਾਨੂੰ ਸਰਕਾਰ ਨਾਂ ਦੇਵੇ

ਫੁੱਟ ਖ਼ੁਦਾ ਨੇਂ ਦਿੱਤੇ ਸਾਨੂੰ
ਫੱਟਾਂ ਨੂੰ ਪ੍ਰਕਾਰ ਨਾਂ ਦੇਵੇ

ਭੋਲ਼ਾ ਨਾਲ਼ ਰਲਾਈ ਫਰਨਾਐਂ
ਭੋਲ਼ਾ ਤੈਨੂੰ ਮਾਰ ਨਾਂ ਦੇਵੇ

ਹੁਣ ਡੁੱਬਣ ਦੀ ਚੱਸ ਆਈ ਏ
ਡੁੱਬਣ ਮੈਨੂੰ ਤਾਰ ਨਾਂ ਦੇਵੇ

ਕਿਲ੍ਹੇ ਨੂੰ ਸਮਝਾਈਂ ਕਾਸਦ
ਵੇਖੀਂ ਗੱਲ ਖਲ੍ਹਾਰ ਨਾਂ ਦੇਵੇ

ਸ਼ਰਤਾਂ ਲਾਈ ਫਿਰਦਾ ਸੋਹਣਾ
ਸੋਹਣਾ ਮੈਨੂੰ ਹਾਰ ਨੂੰ ਦੇਵੇ

ਡੋਰਾ ਹੋ ਕੇ ਸੁਣਦਾ ਰਹਿੰਦਾ
ਸਾਬਰ ਬੋਲੇ ਠਾਰ ਨਾਂ ਦੇਵੇ