ਮੇਰੀ ਸਾਰੀ ਆਲ ਦੇ ਪ੍ਰ

ਮੇਰੀ ਸਾਰੀ ਆਲ ਦੇ ਪ੍ਰ
ਪੈਰਾ ਲੈ ਖੰਗਾਲ ਦੇ ਪ੍ਰ

ਮੈਨੂੰ ਉਡਣ ਰਾਸ ਆਇਆ ਤੇ
ਧੋਕਾ ਕੀਤਾ ਨਾਲ਼ ਦੇ ਪ੍ਰ

ਮੇਰੇ ਆਲ ਦੁਆਲੇ ਪਏ ਨੇਂ
ਮੇਰੇ ਸਾਰੇ ਸਾਲ ਦੇ ਪ੍ਰ

ਕਾਵਾਂ ਦੇ ਪਰਵਾਜ਼ਾਂ ਲਈ ਨੇਂ
ਮੋਰਾਂ ਲਈਓ ਸੁਰਤਾਲ ਦੇ ਪ੍ਰ

ਉੱਡਣ ਹੀਲਾ ਹੁੰਦਾ ਰਹਿੰਦਾ
ਮਾਰਨ ਜ਼ੋਰ ਜ਼ਵਾਲ ਦੇ ਪ੍ਰ

ਅੱਗ ਤੇ ਝੱਖੜ ਦੁਸ਼ਮਣ ਸਾਡੇ
ਖੱਲ ਦਾ ਪਿੰਡਾ ਵਾਲ਼ ਦੇ ਪ੍ਰ

ਮੁਨਸਿਫ਼ ਸਾਡੀ ਕਿਉਂ ਨਾਂ ਸੁਣਦਾ
ਅਰਜ਼ੀ ਬੱਧੇ ਮਾਲ ਦੇ ਪ੍ਰ

ਸੁੱਖ ਨੇਂ ਸਾਰੇ ਪੀੜਾਂ ਨੇੜੇ
ਹਿੱਜਰਾਂ ਕੋਲ਼ ਵਿਸਾਲ ਦੇ ਪ੍ਰ

ਪਹਿਲੇ ਵਰਗਾ ਕਿੱਥੇ ਸਾਬਰ
ਹੁਣ ਨਈਂ ਰਈਏ ਬੇਹਾਲ ਦੇ ਪ੍ਰ