ਤੂੰ ਚਰਖ਼ੇ ਤੇ ਤਣੀਆਂ ਕੰਧਾਂ

ਤੂੰ ਚਰਖ਼ੇ ਤੇ ਤਣੀਆਂ ਕੰਧਾਂ
ਤਾਂ ਅਸਮਾਨੀ ਚੜ੍ਹੀਆਂ ਕੰਧਾਂ

ਮੈਂ ਜ਼ਖ਼ਮਾਏ ਪੁੱਟੇ ਸਾਰੇ
ਭੋਰਾ ਭੋਰਾ ਝੜੀਆਂ ਕੰਧਾਂ

ਪਰ ਛਾਵੇਂ ਦੀ ਝਾਤ ਬਤੀਰੀ
ਜੇ ਸ਼ਾਮਾਂ ਤੱਕ ਖੜ੍ਹੀਆਂ ਕੰਧਾਂ

ਮੈਨੂੰ ਹੋਰ ਸੁਣਾ ਨਾਂ ਪੈਂਡੇ
ਮੈਨੂੰ ਅੱਗੇ ਬੜੀਆਂ ਕੰਧਾਂ

ਮੈਂ ਕੰਧਾਂ ਨੂੰ ਜੱਫੇ ਮਾਰੇ
ਲੱਕੜ ਵਾਂਗੂੰ ਸੜੀਆਂ ਕੰਧਾਂ

ਕੀ ਪੈਂਡੇ ਦਾ ਕੂੜ ਮਕਾਲਾ
ਮੈਨੂੰ ਬੀਬਾ ਲੜੀਆਂ ਕੰਧਾਂ

ਮੈਂ ਛੱਤਾਂ ਦਾਂ ਭਾਰ'ਸੁਣਾਇਆ
ਜਾ ਖੁੱਡਾਂ ਵਿਚ ਵੜੀਆਂ ਕੰਧਾਂ

ਮੈਨੂੰ ਮੰਜ਼ਿਲ ਆਪ ਬੁਲਾਵੇ
ਕਿਹੜੀ ਗੱਲ ਤੇ ਅੜੀਆਂ ਕੰਧਾਂ

ਸਾਡੇ ਵੀਰ ਕਦੀਂ ਨੀਇਂ ਮੁਕਣੇ
ਜੇ ਤੋਂ ਫ਼ਰਜ਼ੀ ਘੜੀਆਂ ਕੰਧਾਂ