ਫੁੱਲਾਂ ਦੇ ਵਿਚ ਫੁੱਲ ਸਜਾ ਕੇ ਦਿੱਤਾ ਸੀ

ਫੁੱਲਾਂ ਦੇ ਵਿਚ ਫੁੱਲ ਸਜਾ ਕੇ ਦਿੱਤਾ ਸੀ
ਮੋਤੀ ਸੀ ਇੱਕ ਘਰ ਬਲ਼ਾ ਕੇ ਦਿੱਤਾ ਸੀ

ਕਰਚੀ ਕਰਚੀ ਦਲ ਨੂੰ ਕਰ ਕੇ ਆਇਆਂ ਐਂ
ਮੈਂ ਤੇ ਤੈਨੂੰ ਠੋਕ ਵਜਾ ਕੇ ਦਿੱਤਾ ਸੀ

ਮੇਰਾ ਕਾਸਾ ਕਿਵੇਂ ਤੱਕੇ ਗ਼ੈਰਾਂ ਵੱਲ
ਮੈਂ ਰਾਂਝੇ ਦਾ ਲੂਣ ਚਿੱਟਾ ਕੇ ਦਿੱਤਾ ਸੀ

ਕੀ ਆਖਾਂ ਜੇ ਤੇਰੇ ਜੌੜੇ ਸਿਜਦਾ ਨਈਂ
ਫੁੱਲ ਮੈਂ ਸਾਰਾ ਬਾਗ਼ ਵੰਜਾ ਕੇ ਦਿੱਤਾ ਸੀ

ਤੇਰੇ ਜ਼ਹਿਰਾਂ ਨਾਲ਼ ਏ ਪਿੰਡਾ ਮਰਦਾ ਨਈਂ
ਜੱਗ ਜੁੱਗ ਦੇ ਮੈਂ ਨਾਗ ਡੰਗਾ ਕੇ ਦਿੱਤਾ ਸੀ

ਇਹ ਸੀਨਾ ਏ ਕਾਫ਼ੀ ਤੇਰੀ ਨਸਲਾਂ ਤੇ
ਛੁਰੀਆਂ ਵੱਟੇ ਤੀਰ ਰਜਾ ਕੇ ਦਿੱਤਾ ਸੀ