ਲੁੱਚੇ ਨੂੰ ਸਰਦਾਰ ਬਣਾਇਆ ਹੋਇਆ ਏ

ਲੁੱਚੇ ਨੂੰ ਸਰਦਾਰ ਬਣਾਇਆ ਹੋਇਆ ਏ
ਇਹ ਹਾਸਾ ਤਲਵਾਰ ਬਣਾਇਆ ਹੋਇਆ ਏ

ਕੁਸਮੇਂ ਮੇਰੀ ਚੁੱਪ ਦਾ ਖੱਟਿਆ ਖਾਣਾ ਐਂ
ਮੈਂ ਤੇਰਾ ਕਿਰਦਾਰ ਬਣਾਇਆ ਹੋਇਆ ਏ

ਹਿੱਕ ਸਹੁਰਾ ਦੇ ਰੀਤਾਂ ਪਾਰ ਲੁਕਾਏ ਨੇਂ
ਹਿੱਕ ਦਰਿਆ ਦਾ ਪਾਰ ਬਣਾਇਆ ਹੋਇਆ ਏ

ਬਹੁਤਾ ਵੇਖਣ ਮੈਨੂੰ ਹੁਣ ਸੁਭਾਉ ਨਦਾ ਨਈਂ
ਮੈਂ ਅੱਖਾਂ ਦਾ ਵਾਰ ਬਣਾਇਆ ਹੋਇਆ ਏ

ਸੀਨੇ ਅੰਦਰ ਸਾਰਾ ਕੁੱਝ ਸ਼ੱਕੀਤੀ ਏ
ਮੈਂ ਅਪਣਾ ਦਰਬਾਰ ਬਣਾਇਆ ਹੋਇਆ ਏ

ਅੱਗਾਂ ਦਾ ਮੁੱਲ ਪਾਲੇ ਆਨ ਵਧਾਇਆ ਏ
ਰੁੱਤਾਂ ਕਾਰੋਬਾਰ ਬਣਾਇਆ ਹੋਇਆ ਏ

ਹਿੱਕ ਬੂਹੇ ਨੂੰ ਡਰਦੇ ਤਾਲੇ ਲੱਗੇ ਨੇਂ
ਹਿੱਕ ਬੂਹਾ ਦੀਵਾਰ ਬਣਾਇਆ ਹੋਇਆ ਏ

ਮੇਰੀ ਜ਼ਿੱਦ ਨੇਂ ਭੈੜੀ ਕੀਤੀ ਲੀਕਾਂ ਨਾਲ਼
ਹੁਣ ਹੱਥਾਂ ਬੇਕਾਰ ਬਣਾਇਆ ਹੋਇਆ ਏ

ਕੀ ਆਖਾਂ ਮੈਂ ਬੇ ਵਜ਼ਨੇ ਜਿਹੇ ਬੰਦੇ ਦਾ
ਮੈਂ ਕੱਖਾਂ ਦਾ ਭਾਰ ਬਣਾਇਆ ਹੋਇਆ ਏ

ਹੁਣ ਪ੍ਰਦੇਸ ਨੂੰ ਕਿਵੇਂ ਆਖਾਂ ਭੈੜਾ ਮੈਂ
ਮੈਂ ਉੱਥੇ ਘਰ ਬਾਰ ਬਣਾਇਆ ਹੋਇਆ ਏ

ਤੇਰੇ ਹੱਥ ਦੀ ਸੱਟ ਨਈ ਲਗਦੀ ਪਿੰਡੇ ਨੂੰ
ਤੂੰ ਮੈਨੂੰ ਬਿਮਾਰ ਬਣਾਇਆ ਹੋਇਆ ਏ