ਮੁਹੰਮਦ ਸਾਬਰ

ਸਾਰਾ ਪਿੰਡਾ ਜਾਣਾ ਚੱਟ

ਸਾਰਾ ਪਿੰਡਾ ਜਾਣਾ ਚੱਟ
ਤੀਡੇ ਨੂੰਹ ਤੇ ਤੇਰੇ ਫੁੱਟ

ਵੇਖੋ ਕਿਹੜਾ ਬਾਜ਼ੀ ਲੈਂਦਾ
ਤੇਰੀ ਅੱਗ ਯਾ ਮੇਰਾ ਵੱਟ

ਪਹਿਲੇ ਰਲ਼ ਕੇ ਬੀ ਤੇ ਪਾਈਏ
ਫੁੱਟ ਜਾਵੇ ਦੇਵਾਂ ਗੇ ਪੱਟ

ਸਾਂਝੇ ਹਿੱਜਰਾਂ ਖੱਜਲ ਕੀਤਾ
ਮੈਨੂੰ ਵਰ੍ਹਿਆਂ ਤੈਨੂੰ ਝੱਟ

ਮੈਨੂੰ ਅੱਜ ਵੀ ਭੁੱਲਦੀ ਨਈਂ ਏ
ਕਾਲ਼ੀ ਰਾਤ ਵਿਚ ਨੀਵੀਂ ਵੱਟ

ਮਾਰਨ ਵਾਲੇ ਨੂੰ ਕੀ ਲੱਗੇ
ਖਿੱਤੇ ਜਾ ਕੇ ਵਜੇ ਸੱਟ

ਅੱਜ ਦੀ ਖੇਡ ਵੀ ਤੇਰੀ ਹੋਈ
ਹਾ ਹਾ ਬੈਲੀ ਸੱਜੀ ਸੱਟ

Read this poem in: Roman  شاہ مُکھی 

ਮੁਹੰਮਦ ਸਾਬਰ ਦੀ ਹੋਰ ਕਵਿਤਾ