ਮੈਂ ਬਾਬੇ ਦਾ ਮਹਿਰਮ ਹੱਕਾ
ਮੈਥੋਂ ਜੱਜਾ ਕਿਸਮ ਚਵਾਲੇ
ਮੈਂ ਬਾਬੇ ਦਾ ਕਾਤਲ ਨਈਂ
ਮੈਂ ਬਾਬੇ ਦਾ ਕਿਲ੍ਹਾ ਯਾਰ
ਜੋ ਬਾਬੇ ਦੇ ਮਰਨ ਦੇ ਵੇਲੇ ਭਕਦਾ ਨਈਂ ਸੀ
ਜੇ ਇਹ ਮੁਲਜ਼ਮ ਭਕਦਾ ਹੁੰਦਾ
ਗੁੜ ਗੁੜ ਕਰ ਕੇ ਗਲੱੀਂ ਲਾ ਕੇ
ਇਹ ਬਾਬੇ ਨੂੰ ਮਰਨ ਨਾਂ ਦਿੰਦਾ
ਮੈਂ ਬਾਬੇ ਦਾ ਮਹਿਰਮ ਹੱਕਾ
ਮੈਥੋਂ ਜੱਜਾ ਕਿਸਮ ਚਵਾਲੇ
ਮੈਂ ਬਾਬੇ ਦਾ ਕਾਤਲ ਨਈਂ
ਸੱਚ ਪੁੱਛੇਂ ਤੇ
ਇਸ ਬਾਬੇ ਨੂੰ ਪਹਿਲੀ ਖੰਗ ਉਦੋਂ ਆਈ ਸੀ
ਜਦ ਬਾਬੇ ਤੀਫ਼ੇ ਦੀ ਮਾਂ ਨੂੰ
ਨਵ ਨਹਾ ਦੇ ਹੱਥੋਂ ਮਰ ਦਿਆਂ ਡਿੱਠਾ
ਹਾਂ ਵੇ ਜੱਜਾ
ਇਸ ਬਾਬੇ ਦਾ ਪਹਿਲਾ ਅੱਥਰੂ ਉਦੋਂ ਡਿੱਗਾ
ਜਦ ਬਾਬੇ ਦੀ ਬਾਬੀ ਮਰ ਗਈ
ਮੈਂ ਬਾਬੇ ਦਾ ਮਹਿਰਮ ਹੱਕਾ
ਮੈਥੋਂ ਜੱਜਾ ਕਿਸਮ ਚਵਾਲੇ
ਮੈਂ ਬਾਬੇ ਦਾ ਕਾਤਲ ਨਈਂ
ਤੇ ਸਨ ਜੱਜਾ
ਇਸ ਬਾਬੇ ਨੂੰ ਪਹਿਲਾ ਦੌਰਾ ਉਦੋਂ ਹੋਇਆ
ਜਦ ਬਾਬੇ ਦਾ ਮੰਜੀ ਬਸਤਰ
ਤੇ ਬਾਬੇ ਦਾ ਨਾਨ ਪਿਆਲਾ
ਵੱਖਰਾ ਹੋਇਆ
ਮੈਂ ਬਾਬੇ ਦਾ ਮਹਿਰਮ ਹੱਕਾ
ਮੈਥੋਂ ਜੱਜਾ ਕਿਸਮ ਚਵਾਲੇ
ਮੈਂ ਬਾਬੇ ਦਾ ਕਾਤਲ ਨਈਂ
ਬਾਬਾ ਮਾਰਨ ਵਾਲੇ ਕਾਤਲ
ਉਹ ਨੇਂ ਜਿਹੜੇ
ਆਪਣੀ ਖੇਡ ਖਿਲਾਰਨ ਦੇ ਲਈ
ਬੁੱਢਾ ਬਾਬਾ ਵੱਖਰਾ ਕਰ ਕੇ
ਤੇਰੇ ਦਰ ਤੇ ਆ ਜਾਂਦੇ ਨੇਂ
ਮੈਂ ਬਾਬੇ ਦਾ ਕਾਤਲ ਨਈਂ