ਘਰ ਸ਼ੀਸ਼ੇ ਦੇ ਹੋਣ ਜੇ ਆਪਣੇ ਵੀ

ਘਰ ਸ਼ੀਸ਼ੇ ਦੇ ਹੋਣ ਜੇ ਆਪਣੇ ਵੀ ਪੱਥਰ ਕਦੀ ਗਵਾਂਢੀਆਂ ਦੇ ਮਾਰਈਏ ਨਾ
ਜੇ ਫ਼ਿਰ ਆ ਜੂਏ ਪੱਥਰ ਓਦਰੋਂ ਵੀ ਵੈਣ ਪਾ ਕੇ ਵਾਲ਼ ਖੁੱਲਾ ਰਈਏ ਨਾ

ਲਾਲ਼ ਹਨੇਰੀ ਜਦੋਂ ਕਦੀ ਚੱਲ ਪਵੇ ਬਾਹਰ ਬੈਠ ਕੇ ਜ਼ੁਲਫ਼ਾਂ ਸੁਣਵਾ ਰਈਏ ਨਾ
ਤਿਲਕ ਦੂਜੇ ਦੇ ਮਿੱਥੇ ਤੋਂ ਲਾਹ ਕੇ ਤੇ ਕਦੀ ਅਪਣਾ ਹੁਸਨ ਨਖਾਰਈਏ ਨਾ

ਇਹ ਤੇ ਖੇਡ ਏ ਆਪਣੀਆਂ ਅਮਲਾਂ ਦੀ ਨਾ ਕੋਈ ਲੈ ਜਾਣਾ ਨਾ ਕੋਈ ਧਿਰ ਜਾਣਾ
ਕੈਨੂੰ ਪਤਾ ਏ ਅਗਲੇ ਜਹਾਨ ਅੰਦਰ ਕਿੰਨੇ ਡੁੱਬ ਜਾਣਾ ਕਿੰਨੇ ਤੁਰ ਜਾਣਾ

ਇਹ ਦੁਨੀਆ ਏ ਇਕ ਬਿਹਾਰ ਮੇਲਾ ਇਕ ਆਉਂਦਾ ਰਵੇ ਦੂਜਾ ਜਾਂਦਾ ਰਵੇ
ਜਿਵੇਂ ਲਿਖੇ ਨੇਂ ਲੇਖ ਕਿਤਾਬ ਅੰਦਰ ਇਕ ਲਾਂਦਾ ਰਵੇ ਦੂਜਾ ਖਾਂਦਾ ਰਵੇ

ਇਸ ਧਰਤੀ ਨੂੰ ਕੀ ਇਹ ਫ਼ਰਕ ਪੈਂਦਾ ਕਿਹੜਾ ਵੇਹੰਦਾ ਰਵੇ ਕਿਹੜਾ ਘਾ ਨਦਾ ਰਵੇ
ਰਾਤ ਚਾਨਣੀ ਦੇ ਪਿੰਡੋਂ ਬਾਹਰ ਬਹਿ ਕੇ ਯਾਰ ਸੁਣਦਾ ਰਵੇ ਖ਼ਾਲਿਦ ਗਾਂਦਾ ਰਵੇ

ਹਵਾਲਾ: ਇਸ ਢਬ ਸੇ, ਸ਼ਰੀਫ਼ ਖ਼ਾਲਿਦ; ਸਫ਼ਾ 152 ( ਹਵਾਲਾ ਵੇਖੋ )