ਹਰ ਇਕ ਦਾ ਈ ਜਿਹੜਾ ਸੱਜਣ ਹੁੰਦਾ

ਹਰ ਇਕ ਦਾ ਈ ਜਿਹੜਾ ਸੱਜਣ ਹੁੰਦਾ
ਉਹਦੀ ਗੱਲ ਚ ਪੋਰਾ ਨਈਂ ਵਜ਼ਨ ਹੁੰਦਾ

ਦਿਲ ਟੁੱਟਾ ਤੇ ਕਿਉਂ ਪ੍ਰੇਸ਼ਾਨ ਹੋਈਏ
ਜੇ ਕੰਮ ਦਿਲ ਦਾ ਈ ਟੁੱਟਣ ਪੱਜਣ ਹੁੰਦਾ

ਸੱਜਣ ਕਦੀ ਨਈਂ ਕਲਾ ਮੇਰੇ ਵੱਲ ਆਇਆ
ਆਇਆ ਜਦੋਂ ਵੀ ਨਾਲ਼ ਕੋਈ ਕਜ਼ਨ ਹੁੰਦਾ

ਓਹ ਫਸ ਗਏ ਆਂ ਕਰੂਖ਼ੇ ਜੇ ਕੰਮ ਵਿਚ
ਨਾ ਏਥੇ ਰੁਕਣ ਹੁੰਦਾ ਨਾ ਇਥੇ ਪੱਜਣ ਹੁੰਦਾ