ਕੌਮੀ ਦਸਤੂਰ ਦੀ ਅਖ਼ੀਰੀ ਸ਼ੱਕ

ਜਿਸਦੇ ਪਿਓ ਵਾਹਿਆ
ਸੋ ਵਾਹਵੇ

ਜਿਸਦੇ ਪਿਓ ਖਾਹਦਾ
ਸੋ ਖਾਵੇ

ਜਿਸਦੇ ਪਿਓ ਵੰਡਿਆ
ਸੋ ਵੰਡੇ

ਜਿਸਦੇ ਪਿਓ ਮੰਗਿਆ
ਸੋ ਮੰਗੇ

ਜੋ ਨਾ ਮੰਨੇ ਸੌ ਗ਼ਦਾਰ
ਖ਼ਬਰਦਾਰ!

ਹਵਾਲਾ: ਤਾਅ, ਮੁਸ਼ਤਾਕ ਸੂਫ਼ੀ; ਸਾਂਝ ਲਾਹੌਰ 2008؛ ਸਫ਼ਾ 84 ( ਹਵਾਲਾ ਵੇਖੋ )