ਕਿਹਾ ਜੋਬਨ ਦਾ ਮਾਨ

ਮੁਸ਼ਤਾਕ ਸੂਫ਼ੀ

ਕਿਹਾ ਜੋਬਨ ਦਾ ਮਾਨ

ਨਾ ਸਾਡੇ ਪੈਰਾਂ ਹੇਠ ਧਰਤੀ
ਨਾ ਸਿਰ ਤੇ ਅਸਮਾਨ
ਕਿਹਾ ਜੋਬਨ ਦਾ ਮਾਨ

ਲੱਖਾਂ ਫੱਟੀਆਂ ਸ਼ਕਲਾਂ ਵਿਚ
ਨਾ ਆਪਣੀ ਰਹੀ ਸੁੰਝਾਣਨ
ਕਿਹਾ ਜੋਬਨ ਦਾ ਮਾਨ

ਭਰ ਭਰ ਜੱਸਾ ਤੀਲਾ ਰਹਿ ਗਿਆ
ਚੜ੍ਹ ਲੱਜ਼ਤਾਂ ਦੀ ਸਾਨ
ਕਿਹਾ ਜੋਬਨ ਦਾ ਮਾਨ

ਸੂਰਜ ਸੁਫ਼ਨੇ ਤੋਂ ਡਰ ਸੁੱਤੇ
ਛਾਵਾਂ ਤੰਬੂ ਤਾਣ
ਕਿਹਾ ਜੋਬਨ ਦਾ ਮਾਨ

ਨਾ ਕੋਈ ਕੁਫ਼ਰ ਸਲਾਮਤ ਸਾਡਾ
ਨਾ ਕੋਈ ਸ਼ੌਕ ਈਮਾਨ
ਕਿਹਾ ਜੋਬਨ ਦਾ ਮਾਨ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਮੁਸ਼ਤਾਕ ਸੂਫ਼ੀ ਦੀ ਹੋਰ ਸ਼ਾਇਰੀ