ਮਾਹੀ ਵੇ ਪੱਤਣਾਂ ਤੇ ਮੁੱਲ

ਮਾਹੀ ਵੇ ਪੱਤਣਾਂ ਤੇ ਮੁੱਲ

ਕਾਲ਼ੀ ਰਾਤੀਂ ਠਿੱਲ੍ਹ ਡਿੱਠਾ ਈ
ਹੁਣ ਤਾਂ ਚਿੱਟੇ ਦਿਨ ਤੋਂ ਠਿੱਲ੍ਹ
ਮਾਹੀ ਵੇ ਪੱਤਣਾਂ ਤੇ ਮੁੱਲ

ਅਣ ਵਗੇ ਦਰਿਆ ਦੇ ਝਾਕੇ
ਰੇਤੜ ਵਿਚ ਅਸਾਂ ਗੱਡੇ ਤਿਲ਼
ਮਾਹੀ ਵੇ ਪੱਤਣਾਂ ਤੇ ਮੁੱਲ

ਜਾਂ ਚੁੱਕਣ ਦਾ ਮੌਸਮ ਪਰਤਿਆ
ਚੜ੍ਹੀ ਅਸਮਾਨੀ ਕਾਲ਼ੀ ਹਿਲ਼
ਮਾਹੀ ਵੇ ਪੱਤਣਾਂ ਤੇ ਮੁੱਲ

ਚਮੜੀ ਤੇ ਅੱਗ ਲਹੂ ਚਟੀਨਦੇ
ਕਹੇ ਸਣੇ ਕੰਡਿਆਲੇ ਕੱਲ
ਮਾਹੀ ਵੇ ਪੱਤਣਾਂ ਤੇ ਮੁੱਲ

ਹਵਾਲਾ: ਹੇਠ ਵਗੇ ਦਰਿਆ, ਮੁਸ਼ਤਾਕ ਸੂਫ਼ੀ; ਸਾਂਝ ਲਾਹੌਰ 2008؛ ਸਫ਼ਾ 26 ( ਹਵਾਲਾ ਵੇਖੋ )