ਤੇਰਾ ਸਾਵਾ ਜੋਬਨ ਵਸੇ

ਤੇਰਾ ਸਾਵਾ ਜੋਬਨ ਵਸੇ

ਲਵਾ ਗੁਲਾਬ ਤੇਰੇ ਸਾਹ ਅੰਦਰ
ਰਮਜ਼ ਰੁੱਤਾਂ ਦੀ ਦੱਸੇ
ਤੇਰਾ ਸਾਵਾ ਜੋਬਨ ਵਸੇ

ਨੀਲੇ ਨੈਣ ਅਸਮਾਨਾਂ ਵਿਚੋਂ
ਗ਼ੈਬੀ ਸੂਰਜ ਵਸੇ
ਤੇਰਾ ਸਾਵਾ ਜੋਬਨ ਵਸੇ

ਸਾਡੇ ਠਰਦੇ ਸੀਨੇ ਤੇ
ਬਦਰੰਗੀ ਛਾਂ ਪਈ ਕਿਸੇ
ਤੇਰਾ ਸਾਵਾ ਜੋਬਨ ਵਸੇ

ਤਿੰਨ ਤੇਰੇ ਦੀ ਰੱਤੀ ਖ਼ੁਸ਼ਬੂ
ਰੱਤ ਸਾਡੀ ਵਿਚ ਹਿੱਸੇ
ਤੇਰਾ ਸਾਵਾ ਜੋਬਨ ਵਸੇ

ਹਵਾਲਾ: ਹੇਠ ਵਗੇ ਦਰਿਆ, ਮੁਸ਼ਤਾਕ ਸੂਫ਼ੀ; ਸਾਂਝ ਲਾਹੌਰ 2008؛ ਸਫ਼ਾ 11