ਚਰ ਸਾਡੇ ਬਾਗ਼ਾਂ ਵਿਚ ਹਰਨਾ

ਚਿਰ ਸਾਡੇ ਬਾਗ਼ਾਂ ਵਿਚ ਹਰਨਾ

ਸਾਨੂੰ ਕਿਸਮ ਤੇਰੀ ਮਸਤੀ ਦਾ
ਹੱਥ ਨਹੀਂ ਤੀਂ ਵੱਲ ਕਰਨਾ
ਚਿਰ ਸਾਡੇ ਬਾਗ਼ਾਂ ਵਿਚ ਹਰਨਾ

ਉੱਤੋਂ ਤੈਂ ਨਾਲ਼ ਹੱਸਣਾਂ
ਅੰਦਰੋਂ ਕਾਲ਼ਾ ਵੇਲ਼ਾ ਜਰਨਾ
ਚਿਰ ਸਾਡੇ ਬਾਗ਼ਾਂ ਵਿਚ ਹਰਨਾ

ਸਾਂਵਲ ਖ਼ੁਸ਼ਬੂ ਪਿੱਛੇ ਭੱਜ ਭੱਜ
ਰੀਤਾਂ ਅੰਦਰ ਮਰਨਾ
ਚਿਰ ਸਾਡੇ ਬਾਗ਼ਾਂ ਵਿਚ ਹਰਨਾ

ਜਾਗਣ ਵੇਲੇ ਡੁੱਬਦੀਆਂ ਜਾਣਾ
ਨਿੰਦਰ ਦੇ ਵਿਚ ਤੁਰਨਾ
ਚਿਰ ਸਾਡੇ ਬਾਗ਼ਾਂ ਵਿਚ ਹਰਨਾ

ਹਵਾਲਾ: ਹੇਠ ਵਗੇ ਦਰਿਆ, ਮੁਸ਼ਤਾਕ ਸੂਫ਼ੀ; ਸਾਂਝ ਲਾਹੌਰ 2008؛ ਸਫ਼ਾ 34