ਦੇਖ ਰਿਹਾਂ ਗੱਲ ਗੱਲ ਤੋਂ ਮੱਥੇ ਘੂਰੀ ਪੈਂਦੀ
ਦੇਖ ਰਿਹਾਂ ਗੱਲ ਗੱਲ ਤੋਂ ਮੱਥੇ ਘੂਰੀ ਪੈਂਦੀ
ਸ਼ਾਲਾ!ਏਸ ਘੜੀ ਤੋਂ ਪਹਿਲਾਂ ਦੂਰੀ ਪੈਂਦੀ
ਜੇਕਰ ਬੰਦਿਆਂ ਦਾ ਇੱਕ ਰੱਬ ਦੇ ਬਾਝ ਨਈਂ ਸਰਦਾ
ਰੱਬ ਦੀ ਵੀ ਤੇ ਬੰਦਿਆਂ ਬਾਝ ਨਈਂ ਪੂਰੀ ਪੈਂਦੀ
ਇਹ ਹੱਥ ਕਹੀ ਤੋਂ ਗਲਮੇ ਤੋੜੀ ਆ ਜਾਂਦੇ ਨੇ
ਜਦ ਵੇਲ਼ੇ ਸਿਰ ਪੱਲੇ ਨਈਂ ਮਜ਼ਦੂਰੀ ਪੈਂਦੀ
ਸ਼ਾਲਾ!ਏਸ ਦੀਆਂ ਮਿੱਠੀਆਂ ਤਾਬੀਰਾਂ ਹੋਣ
ਸੁਫ਼ਨੇ ਵੇਖ ਰਿਹਾਂ ਨਿੱਤ ਛੰਨੇ ਚੂਰੀ ਪੈਂਦੀ
ਓਹਦੇ ਸਾਹ ਵੀ ਪੈਰੀਂ ਘੁੰਗਰੂ ਬੰਨ੍ਹ ਲੈਂਦੇ ਨੇ
'ਅਨਵਰ' ਜਿਹਦੇ ਅੰਦਰ ਝਾਤ ਕਸੂਰੀ ਪੈਂਦੀ