ਖੋਜ

ਮਿਲੀ ਨਗ਼ਮਾ

ਸੌਂਹ ਤੇਰੀ ਓ ਦੇਸ ਪਿਆਰਿਆ ਤੂੰ ਐਵੇਂ ਤੇ ਨਹੀਂ ਮਹਿਕਾ ਰਿਆ ਜੱਗ ਜਾਣੇ ਤੈਨੂੰ ਜਿੱਤਿਆ ਏ ਪੁਰਖਾਂ ਨੇ ਸਾਹਵਾਂ ਹਾਰ ਦਿਆਂ ਸੌਂਹ ਤੇਰੀ ਓ ਦੇਸ ਪਿਆਰਿਆ ਕਲਮੇ ਤੇ ਤੇਰੀਆਂ ਬੁਨਿਆਦਾਂ ਮੈਂ ਏਸੇ ਲਈ ਤੇ ਆਜ਼ਾਦ ਆਂ ਮੈਂ ਰਾਖਾ ਤੇਰੇ ਭਰਮਾਂ ਦਾ ਮੈਂ ਦੁਸ਼ਮਣ ਨੂੰ ਵੀ ਪਿਆਰ ਦਿਆਂ ਸੌਂਹ ਤੇਰੀ ਓ ਦੇਸ ਪਿਆਰਿਆ ਅੰਗ ਤੇਰੇ ਸੋਨੇ ਵਰਗੇ ਨੇ ਡੱਕੇ ਵੀ ਪੋਨੇ ਵਰਗੇ ਨੇ ਕੱਖ ਕਾਨਾ ਤੇਰੇ ਕੰਡਿਆਂ ਤੋਂ ਫੁੱਲਾਂ ਦੀਆਂ ਨਸਲਾਂ ਵਾਰ ਦਿਆਂ ਸੌਂਹ ਤੇਰੀ ਓ ਦੇਸ ਪਿਆਰਿਆ ਚੰਨ ਸੂਰਜ ਸਾਹ ਦਿਲ ਤਾਰਾ ਏਂ ਤੂੰ ਕੁਦਰਤ ਦਾ ਸ਼ਾਹ ਪਾਰਾ ਏਂ ਤੂੰ ਪਿਓ ਵਰਗਾ ਧੀ ਪੁੱਤ ਵਰਗਾ ਮਾਂ ਸਮਝਾਂ ਸੋਚ ਵਿਚਾਰਦਿਆਂ ਸੌਂਹ ਤੇਰੀ ਓ ਦੇਸ ਪਿਆਰਿਆ ਤੂੰ ਜੱਗ ਤੇ ਅਮਨ ਸੁਨੇਹੜਾ ਏਂ ਤੂੰ ਚੌਂਹ ਦਾ ਸਾਂਝਾ ਵਿਹੜਾ ਏਂ ਮੈਂ ਤੈਨੂੰ ਠੰਡੀ ਛਾਂ ਲਿਖਣਾ ਚੈ ਧੁੱਪ ਵਿਚ ਬੈਠ ਗੁਜ਼ਾਰ ਦਿਆਂ ਸੌਂਹ ਤੇਰੀ ਓ ਦੇਸ ਪਿਆਰਿਆ

See this page in:   Roman    ਗੁਰਮੁਖੀ    شاہ مُکھی
ਮੁਸਤਫ਼ਾ ਅਨਵਰ Picture

ਮੁਸਤਫ਼ਾ ਅਨਵਰ ਮੀਆਂ ਚੰਨੂੰ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਸ਼ਾਇਰ ਨੇਂ। ਆਪ ਨੇਂ ਆਪਣੀ ਸ਼ਾ...

ਮੁਸਤਫ਼ਾ ਅਨਵਰ ਦੀ ਹੋਰ ਕਵਿਤਾ