ਜਦ ਮੈਂ ਉਸ ਨੂੰ ਆਉਂਦਿਆਂ ਤੱਕਿਆ

ਜਦ ਮੈਂ ਉਸ ਨੂੰ ਆਉਂਦਿਆਂ ਤੱਕਿਆ
ਰੀਝਾਂ ਕਿੱਕਲੀ ਪਾਉਂਦੀਆਂ ਤੱਕਿਆ

ਤੂੰ ਕੀ ਸ਼ੈ ਏਂ ਇਸ ਗਲੀ ਦੇ
ਸ਼ਾਹ ਨੂੰ ਫੇਰੇ ਪਾਉਂਦਿਆਂ ਤੱਕਿਆ

ਖ਼ੁਸ਼ੀ ਗ਼ਮੀ ਨੂੰ ਸਾਂਝ ਵਧਾ ਕੇ
ਗੀਤ ਪਿਆਰ ਦੇ ਗਾਉਂਦਿਆਂ ਤੱਕਿਆ

ਅੱਖਾਂ ਨਾਲ਼ ਫ਼ਕੀਰ ਨੂੰ ਅੱਜ ਮੈਂ
ਤਲ਼ੀ ਤੇ ਸਿਰੋਂ ਜਮਾਂਦਿਆਂ ਤੱਕਿਆ

ਅੱਜ ਮੈਂ ਨਾਈਲਾ ਉਹਦੇ ਸਾਮ੍ਹਣੇ
ਸ਼ੀਸ਼ੇ ਨੂੰ ਸ਼ਰਮਾਂਦਿਆਂ ਤੱਕਿਆ