ਰਲ਼ ਕੇ ਹਸੱੀਏ

ਇਕ ਦੂਜੇ ਦੇ ਅੰਦਰ ਵਸੱੀਏ
ਰਲ਼ ਕੇ ਹੱਸੀਏ
ਮੇਰੀ ਅੱਖ ਦਾ ਬੱਦਲ ਬਣ ਕੇ
ਮੇਰੇ ਅੰਦਰ ਵਸਿਆ ਹੋਵੇਂ
ਮੇਰੀ ਪ੍ਰੀਤ ਨੂੰ ਵੇਖ ਕੇ ਏਨਾ
ਖਿੜ ਖਿੜ ਚਿਰ ਤਾਈਂ ਹੱਸਿਆ ਹੋਵੇਂ

ਮੈਂ ਤੈਨੂੰ ਇਹ ਰੋ ਕੇ ਆਖਾਂ
ਆ ਜਾ ਦੋਵੇਂ ਰਲ਼ ਕੇ ਹੱਸੀਏ
ਇਕ ਦੂਜੇ ਦੇ ਅੰਦਰ ਵਸੱੀਏ
ਜਦ ਵੀ ਮੈਨੂੰ ਵਾਜ ਤੂੰ ਲਾਵੇਂ
ਆਪਣੇ ਅੰਦਰ ਝਾਤੀ ਪਾਵੇਂ

ਤੇਰੇ ਦਿਲ ਦੇ ਬੂਹੇ ਓੱਲੇ
ਅੱਖਾਂ ਮੀਟ ਕੇ ਬੈਠੀ ਹੋਵਾਂ
ਤੇਰੇ ਮੈਨੂੰ ਲੱਭ ਲਵਣ ਤੇ
ਰਲ਼ ਕੇ ਹੱਸੀਏ
ਇਕ ਦੂਜੇ ਦੇ ਅੰਦਰ ਵਸੱੀਏ

ਆ ਜੁਗਨੂੰ ਦੇ ਪਿੱਛੇ ਨੱਸੀਏ
ਇਸ਼ਕ ਦੇ ਜਾਲ਼ ਚ ਜਾਣ ਕੇ ਫਸੀਏ
ਫੁੱਲ ਗੁਲਾਬ ਦਾ ਤੋੜੀਏ ਮਿਲ ਕੇ
ਕੰਡਿਆਂ ਤੋਂ ਫ਼ਿਰ ਰਲ਼ ਕੇ ਬੱਚੀਏ
ਜਿਹੜੀ ਗੱਲਾਂ ਕੋਈ ਨਾ ਸਮਝੇ
ਇਕ ਦੂਜੇ ਨੂੰ ਉਹ ਬੱਸ ਦਸੱੀਏ
ਰਲ਼ ਕੇ ਹੱਸੀਏ
ਇਕ ਦੂਜੇ ਦੇ ਅੰਦਰ ਵਸੱੀਏ