ਦਿਨ ਐ ਵਿਹਦੇ ਪੈ ਹਾਏ

ਕਮਲੀ ਖ਼ਲਕਤ ਵਾਜੇ ਫੋਕੇ
ਜਾਹ ਜਾਹ ਕੰਜਰੀ ਭੁੱਖ ਪਈ ਨੱਚੇ
ਸਾਰੇ ਦੇਸ ਦੀ ਰਹਿਤਲ ਕੋਹੜੀ
ਕਿਸ ਗੱਲ ਦਾ ਜੀ ਮਾਨੜ ਕਰੇਵੇ
ਚਿੱਟਾ ਦੇਹੰ ਏ ਵੀਹਦੇ ਪੈ ਹਾ

ਓ ਹਿੱਕ ਮੁੱਲਾਂ ਠਰਕ ਪਿਆ ਝਾੜੇ
ਵਾਅਜ਼ ਪਿਆ ਦੇਵੇ ਸ਼ਰਮ ਧਰਮ ਦਾ
ਆਪਨੜੇ ਨਾਂ ਦਾ ਟੈਗ ਲਵਾ ਕੇ
ਸਸਤੇ ਨਾਲੇ ਮਾਹਨਗੇ ਵੇਚੇ
ਨੰਗਾ ਦੇਹੰ ਏ ਵੀਹਦੇ ਪੈ ਹਾ

ਧਰਤੀ ਮਾਂ ਦੀ ਚੋਲ਼ੀ ਪਾਟੀ
ਓ ਜਰਨੈਲਾਂ ਦੀ ਸਥਨੜ ਲੱਥੀ
ਪੋਨੜੀ ਸਦੀ ਤੋਂ ਰੇਪ ਪੈ ਕਰ ਦਿਨ
ਕਾਨੂੰਨ ਅਸਾਡਾ ਮਠ ਪਿਆ ਮਾਰੇ
ਭੈੜਾ ਦੇਹੰ ਏ ਵੀਹਦੇ ਪੈ ਹਾ

ਆਏ ਹੁਣ ਮੁਲਖ ਨੂੰ ਰਾਜ ਹੁਲਾਰੇ
ਛਨੜਛਨੜ ਦੇ ਜਾਂ ਪੈਰ ਦੇ ਕਾਰੇ
ਸਾਨੂੰ ਲੁੱਟ ਲੁੱਟ ਰੱਜ ਰੱਜ ਖਾਵਨੜ
ਪਾਰਲੀਮਾਨ ਦੇ ਬਾਂਦਰ ਸਾਰੇ
ਭੁੱਖਾ ਦੇਹੰ ਏ ਵੀਹਦੇ ਪੈ ਹਾ

ਕਈ ਮਾਵਾਂ ਦੇ ਲਾਲ਼ ਕੋਹੀ ਗਏ
ਕਈ ਧੀਆਂ ਦੇ ਮਾਨੜ ਖੜੀ ਗਏ
ਸੰਗ ਜੀਨਾਂ ਦੇ ਰਾਹੀਂ ਪਿਆਂ ਪਟਨੜ
ਹਾ ਉਨ੍ਹਾਂ ਦੀ ਰੱਤ ਪਿਆ ਪੀਵੇ
ਤੁਸਾ ਦੇਹੰ ਏ ਵੀਹਦੇ ਪੈ ਹਾ

ਕਿੰਨ੍ਹਾ ਸ਼ਹਿਰਾਂ ਦੀ ਅਰਬਤ ਪੱਟੀ ?
ਕਿੰਨ੍ਹਾ ਜੰਗਲਾਂ ਨੂੰ ਸਾੜ ਧੁਖਾਇਆ ?
ਕਿੰਨ੍ਹਾ ਦਰਿਆ ਨੂੰ ਸੇਮ ਬਨੜਾਿਆ ?
ਕਿੰਨ੍ਹਾ ਸਹੁਰਾ ਵਿਚ ਮੁਲਖ ਮਰ ਈਆ ?
ਡਾਹਡਾ ਦੇਹੰ ਏ ਵੀਹਦੇ ਪੈ ਹਾ

ਕਿਉਂ ਹਰ ਪਾਸੇ ਭੁੱਖ ਤੇ ਨੰਗ ਏ ?
ਕਿਉਂ ਗ਼ੁਰਬਤ ਦੇ ਵੀਨੜ ਪੈ ਹੋਵਣ?
ਕੀ ਰਹਿ ਗਈ ਏ ਪਹਚਾਨੜ ਅਸਾਡੀ ?
ਕਿਉਂ ਜੀਵਨੜ ਦੇ ਸਭ ਰੰਗ ਕੋਝੇ ?
ਚਿੱਟਾ ਦੇਹੰ ਏ ਵੀਹਦੇ ਪੈ ਹਾ