ਸਾਵਣ ਵਿਸਰ ਚੜ੍ਹਦੇ ਆਉਣ
ਭਾ ਦਰ ਪਿਆ ਭਗਿਆੜ
ਚਿੱਤਰ ਚਿੜੀਆਂ ਸੇਵਨ ਆਂਡੇ
ਬੱਚਿਆਂ ਦੀ ਬਚਕਾਰ
ਚੜ ਚੜ ਚੜ ਚੜ, ਚੜ ਚੜ ਚੜ ਚੜ, ਚੁੱਪ
ਪੁੱਤਰਾਂ ਵਿਚ ਕੀ ਸਰਕਦਾ ਆਵੇ
ਸ਼ੋਕਰ ਲੈਂਦੀ ਨੱਪ
ਕੱਲ੍ਹ ਖ਼ੁਦਾਈ ਦੀ ਵਾਜ ਇਕ ਪਾਸੇ, ਦੂਜੇ ਪਾਸੇ ਸੱਪ
ਕਾਂ ਕਾਂ ਕੈਂ ਕੈਂ
ਕਾਂ ਕਾਂ ਚੁੱਪ
ਲਗ਼ਰਾਂ ਪੁੱਤਰ ਸਹਿਕਦੇ
ਬਰਖੀ ਵਸੋਂ ਦੁੱਖ
ਬਿਰਖ ਵਸਾਈ ਵਸਤੀ, ਝੂਠੇ ਹਾਸੇ ਹੱਸ
ਰੱਬਾ ਤੇਰੀ ਨੇਕ ਕਮਾਈ ਕਿਹੜਾ ਜਾਂਦਾ ਖੁਸ
ਤੋਂ ਦਸ
ਤੋਂ ਦਸ

ਹਵਾਲਾ: ਸ਼ਾਮਲਾਟ, ਨਸਰੀਨ ਅੰਜੁਮ ਭੱਟੀ; ਸਫ਼ਾ 29 ( ਹਵਾਲਾ ਵੇਖੋ )