ਮੈਂ ਸੁਣਿਆ ਏ ਦੁੱਖਾਂ ਨੂੰ ਗੱਲਾਂ ਕਰਦੀਆਂ
ਮੈਂ ਸੁਣਿਆ ਏ
ਆਦਮੀ ਦੇ ਅੰਦਰ ਇਕ ਹੋਰ ਆਦਮੀ ਵੀ ਹੁੰਦਾ ਏ
ਜਿਹੜਾ ਉਹਨੂੰ ਜਿਊਣ ਨਹੀਂ ਦਿੰਦਾ
ਕੀ ਇਹ ਦੋ ਆਦਮੀ ਕੱਠੇ ਜੰਮਦੇ ਨੇਂ
ਜਾਂ ਆਦਮੀ ਦੇ ਵਿਚੋਂ ਆਦਮੀ ਪਨਗਮ ਪੈਂਦਾ ਏ
ਹੈਂ ਨੀ ਅੜੀਏ?
ਮੇਰਾ ਕੌਂਤ ਕਿਧਰੇ ਗਿਆ ਹੋਇਆ ਏ
ਆਉਂਦਾ ਏ ਤੇ ਪੁੱਛ ਕੇ ਦੱਸਾਂਗੀ

ਹਵਾਲਾ: ਸ਼ਾਮਲਾਟ, ਨਸਰੀਨ ਅੰਜੁਮ ਭੱਟੀ; ਸਫ਼ਾ 16 ( ਹਵਾਲਾ ਵੇਖੋ )