ਲਛਮਣ ਰੇਖਾ ਤਾਂ ਤੇਰੇ ਮੇਰੇ ਅੰਦਰ ਹੈ
ਹੈ ਕਿ ਨਾ
ਇਹ
ਇਕ ਭੈ ਹੈ ਜੋ ਸਾਹਨੋਂ ਜੁੜਨ ਨਹੀਂ ਦਿੰਦਾ
ਇਕ ਭੈ ਹੈ ਜੋ ਸਾਹਨੋਂ ਮਿਲਣ ਨਹੀਂ ਦਿੰਦਾ
ਫ਼ਿਰ ਜੁਦਾਈ ਦਾ ਸਬੱਬ, ਭੋਈਂ ਤੇ ਉਘੜੀ ਲਕੀਰ ਤਾਂ ਨਹੀਂ
ਹੱਥਾਂ ਦੀਆਂ ਰੇਖਾਵਾਂ ਵੀ ਨਹੀਂ
ਜੇਕਰ ਲੱਭੇ ਤਾਂ ਮਨ ਦੇ ਅੰਦਰ ਹੈ
ਕੋਈ ਹੈ ਤਾਂ ਮਨ ਦੇ ਅੰਦਰ ਹੈ

ਹਵਾਲਾ: ਸ਼ਾਮਲਾਟ, ਨਸਰੀਨ ਅੰਜੁਮ ਭੱਟੀ; ਸਫ਼ਾ 21 ( ਹਵਾਲਾ ਵੇਖੋ )