ਕੌਣ ਪ੍ਰਾਹੁਣਾ ਆਇਆ ਸੰਗਦਾ
ਦਿਲ ਨਾ ਦੇਵੇ ਅੱਖੀਆਂ ਮੰਗਦਾ
ਦੁੱਖ ਉਚੇਚੀ, ਅੰਬਰਾਂ ਜਾਇਆ
ਰਮਜ਼ ਅਮੀਰੀ ਵੇਸ ਮਲੰਗ ਦਾ
ਆਪਣੀ ਕਾਟ ਨੂੰ ਆਪੇ ਜਿਲੇ
ਰੂਪ ਅਮਨ ਦਾ ਰਾਗ ਤਲੰਗ ਦੇ
ਅੱਧੀ ਰਾਤ ਤੇ ਅੱਧਾ ਦਿਨ ਸੀ
ਚਾਂਦੀ ਘਣੀਆ ਨੀਲੇ ਰੰਗ ਦਾ
ਟੁਰ ਗਿਆ ਦੁਰਾਡੇ ਉਹ ਤੇ
ਹੌਲੀ ਹੌਲੀ ਖੰਘਦਾ
ਨਹੀਂ ਇਲਾਜ ਕਿਤੇ ਵੋਹ ਸਾਈਂ
ਕਾਲੇ ਭੌਰ ਦੇ ਮਿਠੜੇ ਡੰਗ ਦਾ
ਬੇ ਹਥਿਆਰ ਹੋ ਹੋ ਜਾਈਏ
ਕਰੇ ਕਰੇ ਐਲਾਨ ਉਹ ਜੰਗ ਦਾ
ਭੇਣਾ! ਓਥੇ ਸੂਰਜ ਉਗਦਾ
ਬੀ ਬੀ! ਪਾਸੋਂ ਲਨਘਦਾ

ਹਵਾਲਾ: ਸ਼ਾਮਲਾਟ, ਨਸਰੀਨ ਅੰਜੁਮ ਭੱਟੀ; ਸਫ਼ਾ 52 ( ਹਵਾਲਾ ਵੇਖੋ )