ਦੋ ਦਿਨ ਨਾਲ਼ ਸੱਜਣ ਦੇ ਬਾਕੀ

ਦੋ ਦਿਨ ਨਾਲ਼ ਸੱਜਣ ਦੇ ਬਾਕੀ
ਉਮਰਾਂ ਸੰਝ ਮਸਾਣ ਦੀਆਂ
ਜਿਸ ਲੱਗ ਸਾਂਝ ਸੁਹਾਗ ਨਾ ਹੋਵੇ
ਧੁਰਾਂ ਨਾ ਲੱਭੀਏ ਹਾਣ ਦੀਆਂ
ਆਲਮ ਫ਼ਾਜ਼ਲ ਇਸ਼ਕ ਨਿਤਾਰੇ
ਅੱਖਾਂ ਸਭ ਕੁਝ ਜਾਣਦੀਆ
ਪਾੜ ਪਟੋਲ੍ਹਾ ਮੁੜ ਤੂੰ ਸਿਉਣਾ
ਖੇਡਾਂ ਤੰਦ ਰਚਾਨ ਦੀਆਂ
ਦੇ ਦੇ ਰੱਬਾ ਫ਼ਿਰ ਇਕ ਵਾਰੀ
ਉਮਰਾਂ ਧੋਖੇ ਖਾਣ ਦੀਆਂ
ਭਾਂਡੇ ਕੁੱਤਿਆਂ ਜੋਗੇ ਛੱਡ ਕੇ
ਗੁਡੀਆਂ ਨਾਲ਼ ਸਵਾਨ ਦੀਆਂ
ਦਰਜਨ ਸੁਰਜਣ ਸਭ ਦਾ ਪਿਆਰਾ
ਕਿਆ ਬਾਤਾਂ ਅੰਜਾਣ ਦੀਆਂ

ਹਵਾਲਾ: ਅੱਠੇ ਪਹਿਰ ਤੋਰਾ, ਸਾਂਝ ਲਾਹੌਰ; ਸਫ਼ਾ 85 ( ਹਵਾਲਾ ਵੇਖੋ )