ਕਿਸਮ ਫ਼ਜਰ ਦੇ ਤਾਰੇ ਦੀ

ਕਿਸਮ ਫ਼ਜਰ ਦੇ ਤਾਰੇ ਦੀ
ਮਿੱਟੀ ਅਤੇ
ਪੈਂਦੇ ਹੋਏ
ਅਸਮਾਨੀ ਲਿਸ਼ਕਾਰੇ ਦੀ

ਅੱਖਾਂ ਖੋਲ ਕੇ
ਕੋਈ ਨਾ ਤੱਕਦਾ
ਸੂਰਤ ਏਸ ਨਜ਼ਾਰੇ ਦੀ

ਇਥੇ ਕੋਈ ਹੂਕ ਨਈਂ ਸੁਣਦਾ
ਗਲੀਆਂ ਦੇ ਵਣਜਾਰੇ ਦੀ

ਇਥੇ ਲੋਕੀ
ਸੁੱਤੇ ਰਹਿੰਦੇ
ਕੁੰਡੀ ਮਾਰ ਚੁਬਾਰੇ ਦੀ
ਕਿਸਮ ਫ਼ਜਰ ਦੇ ਤਾਰੇ ਦੀ